Welcome to Canadian Punjabi Post
Follow us on

10

May 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਸ਼ਹਿਰੀ ਤੇ ਰੀਜਨਲ ਸਰਹੱਦਾਂ ਦੇ ਪਸਾਰ ਦੇ ਫੈਸਲੇ ਨੂੰ ਪਲਟਾਉਣ ਲਈ ਕਲੈਂਡਰਾ ਨੇ ਪੇਸ਼ ਕੀਤਾ ਬਿੱਲ

November 16, 2023 10:40 PM

ਓਨਟਾਰੀਓ, 16 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਦੇ ਹਾਊਸਿੰਗ ਮੰਤਰੀ ਪਾਲ ਕਲੈਂਡਰਾ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਤਹਿਤ ਸ਼ਹਿਰੀ ਤੇ ਰੀਜਨਲ ਸਰਹੱਦਾ ਦੇ ਪਸਾਰ ਦੇ ਰੁਝਾਨ ਨੂੰ ਪਲਟਾਇਆ ਜਾਵੇਗਾ।
ਕਲੈਂਡਰਾ ਨੇ ਆਖਿਆ ਕਿ ਪਿਛਲੇ ਹਾਊਸਿੰਗ ਮੰਤਰੀ ਦਾ ਸਟਾਫ ਇਸ ਪਸਾਰ ਦੇ ਮੁੱਦੇ ਵਿੱਚ ਖੁੱਭਿਆ ਪਿਆ ਸੀ। ਇਸ ਪਸਾਰ ਦੇ ਮੁੱਦੇ ਨੂੰ 2022 ਦੇ ਅੰਤ ਤੇ ਇਸ ਸਾਲ ਦੇ ਸ਼ੁਰੂ ਵਿੱਚ ਪੇਸ਼ ਕੀਤਾ ਗਿਆ ਸੀ। ਪ੍ਰੋਵਿੰਸ ਵੱਲੋਂ ਬੈਰੀ, ਬੈਲੇਵਿੱਲ, ਗੁਐਲਫ, ਹੈਮਿਲਟਨ, ਓਟਵਾ ਤੇ ਪੀਟਰਬਰੋ ਲਈ ਸਰਕਾਰੀ ਯੋਜਨਾਵਾਂ ਤੱਕ ਵਿੱਚ ਤਬਦੀਲੀਆਂ ਕਰ ਦਿੱਤੀਆਂ ਸਨ ਤੇ ਇਸ ਦੇ ਨਾਲ ਹੀ ਰੀਜਨਲ ਮਿਊਂਸਪੈਲਿਟੀਜ਼ ਜਿਵੇਂ ਕਿ ਹਾਲਟਨ, ਨਾਇਗਰਾ, ਪੀਲ, ਵਾਟਰਲੂ ਤੇ ਯੌਰਕ ਤੇ ਵੈਲਿੰਗਟਨ ਕਾਊਂਟੀ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਸਨ।
ਸਰਕਾਰ ਅਗਲੇ 10 ਸਾਲਾਂ ਦੇ ਅਰਸੇ ਵਿੱਚ 1·5 ਮਿਲੀਅਨ ਘਰਾਂ ਦੇ ਨਿਰਮਾਣ ਲਈ ਗ੍ਰੀਨਬੈਲਟ ਤੋਂ ਜ਼ਮੀਨ ਲੈ ਕੇ ਉਸ ਉੱਤੇ ਨਿਰਮਾਣ ਦਾ ਕੰਮ ਕਰਨਾ ਚਾਹੁੰਦੀ ਸੀ। ਦੋ ਲੈਜਿਸਲੇਟਿਵ ਵਾਚਡੌਗਜ਼ ਨੇ ਗ੍ਰੀਨਬੈਲਟ ਤੋਂ ਜ਼ਮੀਨ ਲੈਣ ਦੀ ਪ੍ਰਕਿਰਿਆ ਵਿੱਚ ਖਾਮੀਆਂ ਪਾਈਆਂ ਤੇ ਇਹ ਵੀ ਪਾਇਆ ਕਿ ਇਸ ਦੌਰਾਨ ਕੁੱਝ ਡਿਵੈਲਪਰਜ਼ ਦਾ ਪੱਖ ਪੂਰਿਆ ਗਿਆ ਹੈ। ਜਨਤਾ ਵੱਲੋਂ ਰੌਲਾ ਪਾਏ ਜਾਣ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਗ੍ਰੀਨਬੈਲਟ ਤੋਂ ਜ਼ਮੀਨ ਲੈ ਕੇ ਘਰ ਬਣਾਉਣ ਦਾ ਵਿਚਾਰ ਤਿਆਗ ਦਿੱਤਾ। ਮਾਮਲਾ ਐਨਾ ਗਰਮਾਇਆ ਕਿ ਤਤਕਾਲੀ ਹਾਊਸਿੰਗ ਮੰਤਰੀ ਤੇ ਇੱਕ ਹੋਰ ਕੈਬਨਿਟ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਆਰਸੀਐਮਪੀ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਲੈਂਡਰਾ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਹੁਣ ਪ੍ਰੋਵਿੰਸ ਘਰਾਂ ਦੇ ਨਿਰਮਾਣ ਲਈ ਰੀਜਨਜ਼ ਤੇ ਮਿਊਂਸਪੈਲਿਟੀਜ਼ ਦੀ ਜ਼ਮੀਨ ਦਾ ਪਸਾਰ ਨਹੀਂ ਕਰੇਗੀ। ਕਲੈਂਡਰਾ ਨੇ ਆਖਿਆ ਕਿ ਨਵੇਂ ਘਰਾਂ ਦੇ ਨਿਰਮਾਣ ਲਈ ਉਨ੍ਹਾਂ ਵੱਲੋਂ ਨਵੇਂ ਆਈਡਿਆਜ਼ ਦਾ ਸਵਾਗਤ ਕੀਤਾ ਜਾਵੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂ ਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰ ਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤ ਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼ ਪਾਵਰਸਕੂਲ ਡੇਟਾ ਬਰੀਚ ਵਿੱਚ ਚੋਰੀ ਹੋਈ ਜਾਣਕਾਰੀ ਫਿਰੌਤੀ ਦੇਣ ਦੇ ਬਾਵਜੂਦ ਨਹੀਂ ਕੀਤੀ ਨਸ਼ਟ : ਸਕੂਲ ਬੋਰਡ ਉੱਤਰੀ ਓਂਟਾਰੀਓ ਫਿਲਮ ਉਦਯੋਗ ਦੇ ਲੋਕ ਲਾਏ ਜਾਣ ਵਾਲੇ ਸੰਭਾਵੀ ਅਮਰੀਕੀ ਟੈਰਿਫ `ਤੇ ਚਿੰਤਤ ਬ੍ਰਹਮ ਗਿਆਨੀ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ 18 ਮਈ ਐਤਵਾਰ ਨੂੰ ਮਨਾਈ ਜਾਏਗੀ ਪੁਰਾਣੀਆਂ ਪਾਣੀ ਸਪਲਾਈ ਲਾਈਨਾਂ ਨੂੰ ਬਦਲਣ ਦੇ ਚਲਦੇ ਗਰਮੀਆਂ ਵਿੱਚ ਸ਼ਹਿਰ ਦੇ 3 ਸਟਰੀਟਕਾਰ ਰੂਟ ਹੋਣਗੇ ਡਾਇਵਰਟ ਇਸ ਗਰਮੀਆਂ ਸਸਕੈਚਵਨ ਦੀਆਂ ਸੜਕਾਂ `ਤੇ ਈ-ਸਕੂਟਰ ਨੂੰ ਚਲਾਉਣ ਦੀ ਮਿਲੇਗੀ ਆਗਿਆ ਓਂਟਾਰੀਓ ਦੇ ਇੱਕ ਵਿਅਕਤੀ ਨਾਲ ਜਾਅਲੀ ਬੈਂਕ ਡਰਾਫਟ ਨਾਲ ਇਕ ਲੱਖ ਡਾਲਰ ਦੀ ਠੱਗੀ, ਬੀਮਾ ਕੰਪਨੀ ਨੇ ਪੈਸੇ ਦੁਆਏ ਵਾਪਿਸ