Welcome to Canadian Punjabi Post
Follow us on

05

December 2023
ਬ੍ਰੈਕਿੰਗ ਖ਼ਬਰਾਂ :
ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 100 ਏਕੜ ਪੰਚਾਇਤੀ ਜ਼ਮੀਨ ਖ਼ੁਦ ਟਰੈਕਟਰ ਚਲਾ ਕੇ ਖ਼ਾਲੀ ਕਰਵਾਈਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਲਈ ਰਾਖਵੀਆਂ ਅਸਾਮੀਆਂ ਭਰਨ ਲਈ ਕਾਰਵਾਈ ਤੇਜ਼ : ਡਾ. ਬਲਜੀਤ ਕੌਰਕੈਬਨਿਟ ਸਬ-ਕਮੇਟੀ ਵੱਲੋਂ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ, ਖੁਸ਼ਗਵਾਰ ਮਾਹੌਲ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਅਹਿਮ ਮਸਲੇ ਵਿਚਾਰੇ ਗਏਭਾਜਪਾ ਸੂਬਾ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਨੇ ਡੇਰਾ ਬਿਆਸ ਵਿਖੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤਭਾਰਤ ਅਤੇ ਕੀਨੀਆ ਮਿਲ ਕੇ ਸਮੁੰਦਰੀ ਡਾਕੂਆਂ ਨਾਲ ਲੜਨਗੇ, ਪ੍ਰਧਾਨ ਮੰਤਰੀ ਮੋਦੀ ਅਤੇ ਕੀਨੀਆ ਦੇ ਰਾਸ਼ਟਰਪਤੀ ਨੇ ਕੀਤੀ ਚਰਚਾ ਬ੍ਰਿਟੇਨ ਵਿੱਚ ਪੋਰਨ ਦੇਖਣ ਲਈ ਫੇਸ ਸਕੈਨਿੰਗ ਸੈਲਫੀ ਜ਼ਰੂਰੀ, 6 ਨਵੇਂ ਨਿਯਮ ਬਣੇਚੇਨੱਈ ਵਿਚ ਭਾਰੀ ਮੀਂਹ ਕਾਰਨ ਸੈਂਕੜੇ ਰੇਲਗੱਡੀਆਂ ਅਤੇ ਉਡਾਨਾਂ ਰੱਦਦਿੱਲੀ ਵਿਚ ਹਿੰਦੂ ਰਾਓ ਹਸਪਤਾਲ ਵਿਚ ਕੂੜੇ ਦੇ ਢੇਰ ਦੇਖ ਕੇ ਮੇਅਰ ਸ਼ੈਲੀ ਓਬਰਾਏ ਨੇ ਮੈਡੀਕਲ ਸੁਪਰਡੈਂਟ ਨੂੰ ਕੀਤਾ ਮੁਅੱਤਲ
 
ਪੰਜਾਬ

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਹਰੇ ਇਨਕਲਾਬ ਦੇ ਬਾਨੀ ਡਾ. ਐੱਮ. ਐੱਸ. ਸਵਾਮੀਨਾਥਨ ਨੂੰ ਸ਼ਰਧਾਂਜਲੀ

September 28, 2023 03:40 PM

ਲੁਧਿਆਣਾ, 28 ਸਤੰਬਰ (ਗਿਆਨ ਸਿੰਘ): ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਸੋਭਾ ਸਿੰਘ ਫਾਊਂਡੇਸ਼ਨ ਦੇ ਜਨਰਲ ਸਕੱਤਰ ਸ. ਤੇਜਪ੍ਰਤਾਪ ਸਿੰਘ ਸੰਧੂ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਕਟਿੰਗ ਵਾਈਸ ਚਾਂਸਲਰ ਡ. ਜਗਤਾਰ ਸਿੰਘ ਧੀਮਾਨ ਤੇ ਹੋਰ ਕਈ ਸਿਰਕੱਢ ਹਸਤੀਆਂ ਨੇ ਭਾਰਤ ਵਿੱਚ ਹਰੇ ਇਨਕਲਾਬ ਦੇ ਮੋਢੀ ਡਾ. ਸਵਾਮੀਨਾਥਨ ਦੇ ਦੇਹਾਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਡਾ. ਸਵਾਮੀਨਾਥਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲਗਾਤਾਰ ਹਰ ਸਾਲ ਹਾੜ੍ਹੀ ਸਾਂਭਣ ਦੀ ਰੁੱਤੇ ਆਉਂਦੇ ਤੇ ਮੰਡੀਆਂ ਵਿੱਚ ਭਰ ਗਰਮੀ ਦੇ ਬਾਵਜੂਦ ਚੱਕਰ ਲਾਉਂਦੇ। ਉਨ੍ਹਾਂ ਦੀਆਂ ਕੀਤੀਆਂ ਸਿਫ਼ਾਰਸ਼ਾਂ ਨੂੰ ਕਿਸਾਨ ਅੰਦੋਲਨ ਦੌਰਾਨ ਮੁੱਖ
ਮੁੱਦੇ ਵਜੋਂ ਕਿਸਾਨ ਜਥੇਬੰਦੀਆਂ ਨੇ ਉਭਾਰਿਆ ਪਰ ਉਹ ਲਾਗੂ ਨਹੀਂ ਹੋ ਸਕੀਆਂ। ਪ੍ਰੋ. ਗਿੱਲ ਨੇ ਦੱਸਿਆ ਕਿ ਮੇਰੀ ਯਾਦ ਮੁਤਾਬਕ ਡਾ. ਸਵਾਮੀਨਾਥਨ 2011 ਵਿੱਚ ਆਖਰੀ ਵਾਰ ਪੰਜਾਬ ਆਏ ਤੇ ਤਿੰਨ ਦਿਨ ਏਥੇ ਰਹੇ। ਪੇਂਡੂ ਵਸਤਾਂ ਦੇ ਅਜਾਇਬਘਰ ਲਈ ਵੀ ਉਨ੍ਹਾਂ ਡਾਃ ਮ ਸ ਕੰਗ ਵਾਈਸ ਚਾਂਸਲਰ ਜੀ ਬੇਨਤੀ ਪ੍ਰਵਾਨ ਕਰਦਿਆਂ ਦਸ ਲੱਖ ਰੁਪਏ ਦੀ ਗਰਾਂਟ ਦਿੱਤੀ।
ਇਸੇ ਫੇਰੀ ਦੌਰਾਨ ਉਨ੍ਹਾਂ ਨਾਲ ਖੇਤੀਬਾੜੀ ਵਿਕਾਸ, ਪੇਂਡੂ ਆਰਥਿਕਤਾ, ਸਭਿਆਚਾਰਕ ਤਬਦੀਲੀਆ ਅਤੇ ਸਮਾਜਿਕ ਵਾਤਾਵਰਣ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। ਸਾਡੀ ਇੱਛਾ ਪ੍ਰਵਾਨ ਕਰਦਿਆ ਉਹ ਤੇਜਪ੍ਰਤਾਪ ਸਿੰਘ ਸੰਧੂ ਦੇ ਸਟੁਡੀਉ ਵਿੱਚ ਵੀ ਗਏ ਤੇ ਪੋਰਟਰੇਟ ਖਿਚਵਾਇਆ। ਇਸੇ ਫੇਰੀ ਦੌਰਾਨ ਉਨ੍ਹਾਂ ਨੂੰ ਡਾ. ਮ ਸ ਕੰਗ, ਡਾ. ਧੀਮਾਨ ਤੇ ਸਾਡੇ ਵੱਲੋਂ ਤੇਜ ਪ੍ਰਤਾਪ ਸਿੰਘ ਸੰਧੂ ਦੀ ਜਗਤ ਪ੍ਰਸਿੱਧ ਤਸਵੀਰ “ਰੁੱਤਾਂ ਦਾ ਗੀਤ’ ਭੇਂਟ ਕੀਤੀ ਗਈ।
ਡਾ. ਮ ਸ ਸਵਾਮੀਨਾਥਨ ਜੀ ਦਾ ਜਨਮ 7 ਅਗਸਤ 1925 ਨੂੰ ਹੋਇਆ ਤੇ ਅੱਜ 28 ਸਤੰਬਰ 2023 ਨੂੰ ਉਹ 98ਸਾਲ ਦੀ ਉਮਰ ਭੋਗ ਕੇ ਸਦੀਵੀ ਅਲਵਿਦਾ ਕਹਿ ਗਏ ਹਨ। ਉਹ ਪ੍ਰਮੁੱਖ ਭਾਰਤੀ ਖੇਤੀ ਵਿਗਿਆਨੀ, ਪੌਦਾ ਪ੍ਰਜਨਣ ਵਿਗਿਆਨੀ, ਪ੍ਰਸ਼ਾਸਕ ਅਤੇ
ਮਾਨਵਤਾਵਾਦੀ ਪੁਰਸ਼ ਸਨ। ਡਾ. ਸਵਾਮੀਨਾਥਨ ਹਰੀ ਕ੍ਰਾਂਤੀ ਦੇ ਗਲੋਬਲ ਨੇਤਾ ਸਨ ਅਤੇ ਉਨ੍ਹਾਂ ਨੂੰ ਕਣਕ ਅਤੇ
ਚੌਲਾਂ ਦੀਆਂ ਵੱਧ ਉਪਜ ਵਾਲੀਆਂ ਕਿਸਮਾਂ ਤਿਆਰ ਕਰਨ ਅਤੇ ਹੋਰ ਵਿਕਸਤ ਕਰਨ ਵਿੱਚ ਮੁਹਾਰਤ ਹਾਸਲ ਸੀ। ਉਨ੍ਹਾਂ ਦੀ ਅਗਵਾਈ ਅਤੇ ਭੂਮਿਕਾ ਲਈ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਮੁੱਖ ਨਿਰਮਾਤਾ ਕਿਹਾ ਜਾਂਦਾ ਹੈ।ਡਾਃ॥ਸਵਾਮੀਨਾਥਨ ਦੇ ਨਾਰਮਨ ਬੋਰਲੌਗ ਦੇ ਨਾਲ ਸਹਿਯੋਗੀ ਸਾਥ ਅਤੇ ਵਿਗਿਆਨਕ ਯਤਨਾਂ, ਕਿਸਾਨਾਂ ਅਤੇ ਹੋਰ ਵਿਗਿਆਨੀਆਂ ਦੇ ਨਾਲ ਇੱਕ ਜਨ ਅੰਦੋਲਨ ਦੀ ਅਗਵਾਈ ਕਰਦਿਆ ,ਜਨਤਕ ਨੀਤੀਆਂ ਦੇ ਸਮਰਥਨ ਨਾਲ, ਭਾਰਤ ਅਤੇ ਪਾਕਿਸਤਾਨ ਨੂੰ 1960 ਦੇ ਦਹਾਕੇ
ਵਿੱਚ ਅੰਨ ਕਾਲ ਵਰਗੀਆਂ ਸਥਿਤੀਆਂ ਤੋਂ ਬਚਾਇਆ ਗਿਆ। ਮਨੀਲਾ(ਫਿਲੀਪੀਨਜ਼) ਸਥਿਤ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਦੇ ਰੂਪ ਵਿੱਚ ਉਨ੍ਹਾਂ ਦੀ ਅਗਵਾਈ ਕਾਰਨ ਉਨ੍ਹਾਂ ਨੂੰ 1987 ਵਿਚ
ਨੋਬਲ ਪੁਰਸਕਾਰ ਦੇ ਬਰਾਬਰ ਖੇਤੀਬਾੜੀ ਦੇ ਖੇਤਰ ਵਿੱਚ ਸਭ ਤੋਂ ਉੱਚੇ ਸਨਮਾਨ ਵਜੋਂ ਮਾਨਤਾ ਵਜੋਂ ਪਹਿਲਾ ਵਿਸ਼ਵ ਭੋਜਨ ਪੁਰਸਕਾਰ ਦਿੱਤਾ ਗਿਆ।
ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਨੇ ਉਨ੍ਹਾਂ ਨੂੰ ਆਰਥਿਕ ਵਾਤਾਵਰਣ ਦਾ ਪਿਤਾਮਾ' ਕਿਹਾ 2007 ਤੋਂ 2013 ਤੀਕ ਡਾ. ਸਵਾਮੀਨਾਥਨ ਨੂੰ ਸੰਸਦ ਮੈਂਬਰ, ਰਾਜ ਸਭਾ ਨਾਮਜ਼ਦ ਕੀਤਾ ਗਿਆ।ਕੇਰਲ ਯੂਨੀਵਰਸਿਟੀ ਤੋਂ (ਬੀਐਸਸੀ)
ਮਦਰਾਸ ਯੂਨੀਵਰਸਿਟੀ (ਬੀਐਸਸੀ) ਭਾਰਤੀ ਖੇਤੀ ਖੋਜ ਸੰਸਥਾਨ (ਜੈਨੇਟਿਕਸ ਵਿੱਚ ਐਸੋਸੀਏਟਸਿ਼ਪ)
ਵੈਗਨਿੰਗਨ ਯੂਨੀਵਰਸਿਟੀ (ਯੂਨੈਸਕੋ ਫੈਲੋ ਇਨ ਜੈਨੇਟਿਕਸ) ਯੂਨੀਵਰਸਿਟੀ ਆਫ ਕੈਮਬ੍ਰਿਜ਼ ਤੋਂ (ਪੀਐਚਡੀ) ਤੇ
ਵਿਸਕਾਨਸਿਨ ਯੂਨੀਵਰਸਿਟੀ ਅਮਰੀਕਾ ਤੋਂ ਪੋਸਟ ਡਾਕਟਰੇਟ ਕੀਤੀ।
ਆਪਦੀ ਜੀਵਨ ਸਾਥਣ ਮੀਨਾ ਸਵਾਮੀਨਾਥਨ ਨਾਲ ਆਪ ਦੀ ਸ਼ਾਦੀ 1955 ਵਿੱਚ ਹੋਈ ਤੇ ਆਪ 2022 ਵਿੱਚ ਵਿਛੋੜਾ ਦੇ ਗਏ।
ਆਪ ਬੋਟਨੀ, ਪਲਾਂਟ ਜੈਨੇਟਿਕਸ, ਜੈਨੇਟਿਕਸ, ਸਾਇਟੋਜੈਨੇਟਿਕਸ, ਇਕੋਲੋਜੀਕਲ ਅਰਥ ਸ਼ਾਸਤਰ, ਪੌਦਾ ਪ੍ਰਜਨਨ, ਈਕੋਟੈਕਨਾਲੋਜੀ ਦੇ ਵਿਸ਼ੇਸ਼ ਮਾਹਿਰ ਸਨ।
ਆਪ ਨੇ ਭਾਰਤੀ ਖੇਤੀ ਖੋਜ ਸੰਸਥਾਨ ਵਿੱਚ ਅਧਿਆਪਕ, ਖੋਜਕਰਤਾ ਅਤੇ ਖੋਜ ਪ੍ਰਸ਼ਾਸਕ ਵਜੋਂ 1954 ਤੋਂ 1972 ਤੀਕ,ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਦੇ ਡਾਇਰੈਕਟਰ ਜਨਰਲ ਵਜੋਂ 1972-1980 ਤੀਕ ਤੇ ਅੰਤਰਰਾਸ਼ਟਰੀ ਰਾਈਸ ਰਿਸਰਚ ਇੰਸਟੀਚਿਊਟ ਬਤੌਰ ਡਾਇਰੈਕਟਰ ਜਨਰਲ ਵਜੋਂ 1982-1988 ਤੀਕ ਕਾਰਜਸ਼ੀਲ ਰਹੇ।
ਸਵਾਮੀਨਾਥਨ ਨੇ ਸਾਈਟੋਜੈਨੇਟਿਕਸ, ਆਇਨਾਈਜਿ਼ੰਗ ਰੇਡੀਏਸ਼ਨ ਅਤੇ ਰੇਡੀਓ-ਸੰਵੇਦਨਸ਼ੀਲਤਾ ਵਰਗੇ ਖੇਤਰਾਂ ਵਿੱਚ ਆਲੂ, ਕਣਕ ਅਤੇ ਚੌਲਾਂ ਨਾਲ ਸਬੰਧਤ ਬੁਨਿਆਦੀ ਖੋਜਾਂ ਵਿੱਚ ਯੋਗਦਾਨ ਪਾਇਆ। ਉਹ ਪੁਗਵਾਸ਼ ਕਾਨਫਰੰਸਾਂ ਅਤੇ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਦੇ ਪ੍ਰਧਾਨ ਰਹਿ ਚੁੱਕੇ ਹਨ।
1999 ਵਿੱਚ, ਉਹ ਤਿੰਨ ਭਾਰਤੀਆਂ ਵਿੱਚੋਂ ਇੱਕ ਸਨ ਜਿੰਨ੍ਹਾਂ ਨੂੰ ਮਹਾਤਮਾ ਗਾਂਧੀ ਅਤੇ ਰਾਬਿੰਦਰ ਨਾਥ ਟੈਗੋਰ ਦੇ ਨਾਲ, ਟਾਈਮ ਰਸਾਲੇ ਦੀ '20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ 20 ਏਸ਼ੀਆਈ ਲੋਕਾਂ' ਦੀ ਸੂਚੀ ਵਿੱਚ, ਈਜੀ ਟੋਯੋਡਾ, ਦਲਾਈ ਲਾਮਾ ਅਤੇ
ਮਾਓ ਜ਼ੇ-ਤੁੰਗ ਦੇ ਨਾਲ।(5) ਸਵਾਮੀਨਾਥਨ ਨੂੰ ਸ਼ਾਂਤੀ ਸਵਰੂਪ ਭਟਨਾਗਰ ਅਵਾਰਡ, ਰੈਮਨ ਮੈਗਸੇਸੇ ਅਵਾਰਡ ਅਤੇ ਅਲਬਰਟ ਆਈਨਸਟਾਈਨ ਵਰਲਡ ਸਾਇੰਸ ਅਵਾਰਡ ਸਮੇਤ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਮਿਲੇ ਹਨ।(10) ਨੇ 2004 ਵਿੱਚ ਨੈਸ਼ਨਲ ਕਮਿਸ਼ਨ ਆਨ ਫਾਰਮਰਜ਼ ਦੀ ਪ੍ਰਧਾਨਗੀ ਕੀਤੀ ਜਿਸ ਨੇ ਭਾਰਤ ਦੀ ਖੇਤੀ ਪ੍ਰਣਾਲੀ ਨੂੰ ਸੁਧਾਰਨ ਲਈ ਦੂਰਗਾਮੀ ਤਰੀਕਿਆਂ ਦੀ ਸਿਫ਼ਾਰਸ਼ ਕੀਤੀ।(14) ਉਹ ਇੱਕ ਉਪਨਾਮ ਖੋਜ ਫਾਊਂਡੇਸ਼ਨ ਦਾ ਸੰਸਥਾਪਕ ਹੈ।(5) ਉਸਨੇ 1990 ਵਿੱਚ 'ਐਵਰਗਰੀਨ ਰੈਵੋਲਿਊਸ਼ਨ' ਸ਼ਬਦ ਦੀ ਵਰਤੋਂ 'ਸਬੰਧਤ ਵਾਤਾਵਰਣਕ ਨੁਕਸਾਨ ਤੋਂ ਬਿਨਾਂ ਸਦੀਵੀਤਾ ਵਿੱਚ ਉਤਪਾਦਕਤਾ' ਦੇ ਆਪਣੇ
ਦ੍ਰਿਸ਼ਟੀਕੋਣ ਦਾ ਵਰਣਨ ਕਰਨ ਲਈ ਕੀਤੀ।(2)(15) ਉਸਨੂੰ 2007 ਅਤੇ 2013 ਦੇ ਵਿਚਕਾਰ ਇੱਕ ਕਾਰਜਕਾਲ ਲਈ ਰਾਜ ਸਭਾ ਵਾਸਤੇ ਨਾਮਜ਼ਦ ਕੀਤਾ ਗਿਆ ਸੀ।ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਭਾਰਤ ਵਿੱਚ ਮਹਿਲਾ ਕਿਸਾਨਾਂ ਦੀ ਮਾਨਤਾ ਲਈ ਇੱਕ ਬਿੱਲ ਪੇਸ਼ ਕੀਤਾ, ਪਰ ਇਹ ਪ੍ਰਵਾਨ ਨਾ ਹੋ ਸਕਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 100 ਏਕੜ ਪੰਚਾਇਤੀ ਜ਼ਮੀਨ ਖ਼ੁਦ ਟਰੈਕਟਰ ਚਲਾ ਕੇ ਖ਼ਾਲੀ ਕਰਵਾਈ ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਲਈ ਰਾਖਵੀਆਂ ਅਸਾਮੀਆਂ ਭਰਨ ਲਈ ਕਾਰਵਾਈ ਤੇਜ਼ : ਡਾ. ਬਲਜੀਤ ਕੌਰ ਕੈਬਨਿਟ ਸਬ-ਕਮੇਟੀ ਵੱਲੋਂ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ, ਖੁਸ਼ਗਵਾਰ ਮਾਹੌਲ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਅਹਿਮ ਮਸਲੇ ਵਿਚਾਰੇ ਗਏ ਭਾਜਪਾ ਸੂਬਾ ਸੰਗਠਨ ਮੰਤਰੀ ਸ੍ਰੀ ਨਿਵਾਸੁਲੂ ਨੇ ਡੇਰਾ ਬਿਆਸ ਵਿਖੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਰਾਮ ਬਾਗ ਫਿਰੋਜ਼ਪੁਰ ਛਾਉਣੀ ਵਿਖੇ ਪ੍ਰੋਗਰਾਮ ਆਯੋਜਿਤ ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ਪੁਸਤਕ ’ਤੇ ਵਿਚਾਰ ਚਰਚਾ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਨੇ ਮਨਾਇਆ ਭਾਈ ਵੀਰ ਸਿੰਘ ਜੀ ਦਾ ਜਨਮ ਦਿਨ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿੱਚ ਚੱਲ ਰਹੀ ਆਪਦਾ ਮਿੱਤਰ ਸਿਖਲਾਈ ਦਾ ਬਾਰਵਾਂ ਦਿਨ ਸਫਲਤਾਪੂਰਵਕ ਸਮਾਪਤ ਆਯੁਸ਼ਮਾਨ ਕਾਰਡ ਬੰਪਰ ਡਰਾਅ: ਪੰਜਾਬ ਸਰਕਾਰ ਨੇ ਆਖਰੀ ਤਰੀਕ ਵਧਾ ਕੇ 31 ਦਸੰਬਰ ਕੀਤੀ ਪੰਜਾਬ ਸਰਕਾਰ ਵੱਲੋਂ ਪਠਾਨਕੋਟ ’ਚ ਗ਼ੈਰ-ਕਾਨੂੰਨੀ ਖਣਨ ਵਿਰੁੱਧ ਜ਼ੋਰਦਾਰ ਕਾਰਵਾਈ; 7 ਵਿਅਕਤੀ ਗ੍ਰਿਫ਼ਤਾਰ ਅਤੇ ਮਸ਼ੀਨਰੀ ਜ਼ਬਤ