ਓਨਟਾਰੀਓ, 18 ਸਤੰਬਰ (ਪੋਸਟ ਬਿਊਰੋ) : ਕਵਾਰਥਾ ਲੇਕਜ਼ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਇਹ ਹਾਦਸਾ ਹਾਈਵੇਅ 7 ਉੱਤੇ ਸਿਮਕੋਅ ਸਟਰੀਟ ਤੇ ਬੈਰੀ ਰੋਡ ਉੱਤੇ ਐਤਵਾਰ ਰਾਤੀਂ 10:00 ਵਜੇ ਹੋਇਆ। ਪੁਲਿਸ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਸਥਿਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਪੁਲਿਸ ਨੇ ਆਖਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਦੱਸਿਆ ਕਿ ਹਾਈਵੇਅ 7 ਦੇ ਇਸ ਹਿੱਸੇ ਨੂੰ ਜਾਂਚ ਲਈ ਬੰਦ ਕਰ ਦਿੱਤਾ ਗਿਆ।