ਚੰਡੀਗੜ੍ਹ, 9 ਜੂਨ (ਪੋਸਟ ਬਿਊਰੋ): ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੋਇੰਦਵਾਲ ਥਰਮਲ ਪਲਾਂਟ ਨੂੰ ਖਰੀਦਣ ਦੀ ਤਿਆਰੀ ਵਿੱਚ ਹੈ। ਸਰਕਾਰ ਥਰਮਲ ਪਲਾਂਟ ਦੀ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲਵੇਗੀ। ਕੋਲਾ ਸਾਡੇ ਕੋਲ 45 ਦਿਨਾਂ ਤੋਂ ਵੱਧ ਸਮੇਂ ਲਈ ਉਪਲਬਧ ਹੈ। ਅਸੀਂ ਇਸ ਕੋਲੇ ਦੀ ਵਰਤੋਂ ਗੋਇੰਦਵਾਲ ਥਰਮਲ ਪਲਾਂਟ ਵਿੱਚ ਕਰਾਂਗੇ। ਇਸ ਨਾਲ ਬਿਜਲੀ ਦੀ ਲਾਗਤ ਘਟੇਗੀ। ਕੁਝ ਸਰਕਾਰਾਂ ਜਨਤਕ ਜਾਇਦਾਦਾਂ ਵੇਚਦੀਆਂ ਹਨ, ਪਰ ਅਸੀਂ ਨਿੱਜੀ ਖਰੀਦ ਰਹੇ ਹਾਂ।