ਬਰੈਂਪਟਨ, 9 ਜੂਨ (ਪੋਸਟ ਬਿਊਰੋ): ਦੀ ਲੁਮੀਨਾਤੋ ਫੈਸਟੀਵਲ ਵਿਸ਼ਵ ਪ੍ਰਸਿੱਧ ‘ਵਾਕ ਵਿਦ ਅਮਲ’ ਦੇ ਨਾਲ 9 ਜੂਨ ਨੂੰ ਬਰੈਂਪਟਨ ਵਿਚ ਆ ਰਿਹਾ ਹੈ। ਇਹ ਆਯੋਜਨ ਉਮੀਦ ਦੀ ਇਕ ਗਲੋਬਲ ਮੂਵਮੈਂਟ ਵਿਚ ਭਾਗ ਲੈਣ ਦਾ ਵਧੀਆ ਮੌਕਾ ਹੈ। ਇਸ ਫੈਸਟ ਵਿਚ ਇਕ 12 ਫੁੱਟ ਉਚੀ ਕਠਪੁਤਲੀ ਅਮਲ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਇਕ 10 ਸਾਲਾ ਸੀਰੀਆ ਦੀ ਰਿਫਿਊਜੀ ਲੜਕੀ ਦੀ ਨੁੰਮਾਇੰਦਗੀ ਕਰਦੀ ਹੈ। ਇਹ ਕਠਪੁਤਲੀ ਪੂਰੀ ਦੁਨੀਆਂ ਵਿਚ ਉੱਜੜ ਚੁੱਕੇ ਬੱਚਿਆਂ ਦੀ ਬਹਾਦਰੀ ਦਾ ਪ੍ਰਤੀਕ ਹੈ। ਸਾਲ 2022 ਤੋਂ ਅਮਲ ਨੇ 13 ਦੇਸ਼ਾਂ ਵਿਚ 9 ਹਜਾਰ ਕਿਲੋਮੀਟਰ ਦਾ ਸਫਰ ਕੀਤਾ ਹੈ ਤੇ ਲੱਖਾਂ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ।