Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਟੋਰਾਂਟੋ/ਜੀਟੀਏ

ਕੈਨੇਡੀ ਕਲਾਰਕ ਮੈਕਡੌਨਲਡਜ਼ ਨੇ ਮਨਾਇਆ ਮੈਕਹੈਪੀ ਡੇਅ

June 06, 2023 11:19 PM

ਬਰੈਂਪਟਨ, 6 ਜੂਨ (ਪੋਸਟ ਬਿਊਰੋ) : ਬੀਤੇ ਦਿਨੀ ਕੈਨੇਡੀ ਕਲਾਰਕ ਮੈਕਡੌਨਲਡਜ਼ ਵੱਲੋਂ ਸਾਲਾਨਾ ਮੈਕਹੈਪੀ ਡੇਅ ਮਨਾਇਆ ਗਿਆ।
ਇਸ ਰੈਸਟੋਰੈਂਟ ਉੱਤੇ ਮਨਾਏ ਗਏ ਮੈਕਹੈਪੀ ਡੇਅ ਨਾਲ ਸਾਰੇ ਹੀ ਬਹੁਤ ਖੁਸ਼ ਸਨ ਕਿਉਂਕਿ ਉਸ ਦਿਨ ਹੋਣ ਵਾਲੀ ਕਮਾਈ ਉਨ੍ਹਾਂ ਦੇ ਪਰਿਵਾਰਾਂ ਦੇ ਹੀ ਕੰਮ ਆਉਣੀ ਸੀ। ਕੈਨੇਡਾ ਦੇ 9ਵੇਂ ਸੱਭ ਤੋਂ ਵੱਡੇ ਸ਼ਹਿਰ ਬਰੈਂਪਟਨ ਦਾ ਅਹਿਮ ਹਿੱਸਾ ਹੋਣ ਦਾ ਮਤਲਬ ਹੈ ਕਿ ਤੁਸੀਂ ਲੋਕਲ ਲੋੜਾਂ ਦੀ ਪਰਵਾਹ ਕਰਦੇ ਹੋਂ।
ਬਰੈਂਪਟਨ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਸੱਭ ਤੋਂ ਵੱਧ ਕੰਮ ਦੇਣ ਵਾਲੇ ਮੈਕਡੌਨਲਡ ਦੇ ਮੈਕੇਹੈਪੀ ਡੇਅ ਦੀ ਅਹਿਮੀਅਤ ਇੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਵੀ ਮਹਿਸੂਸ ਕੀਤੀ ਗਈ। ਕੈਨੇਡੀ ਕਲੈਰੈਂਸ ਸਮੇਤ ਬਰੈਂਪਟਨ ਦੀਆਂ ਸਾਰੀਆਂ ਮੈਕਡੌਨਲਡ ਲੋਕੇਸ਼ਨਜ਼ ਵਿੱਚ ਇਸ ਦਿਨ ਤਿਓਹਾਰ ਵਰਗਾ ਮਾਹੌਲ ਸੀ। ਕੈਨੇਡੀ ਕਲੈਰੈਂਸ ਲੋਕੇਸ਼ਨ ਦੇ ਸਟੋਰ ਮੈਨੇਜਰਜ਼ ਗੁਰਮਿੰਦਰ ਸਿੰਘ, ਕਲੌਡੇਟ, ਮਿਲਾਨ, ਜਸਪ੍ਰੀਤ ਕੌਰ, ਵਰੁਸ਼ਟੀ ਤੇ ਇੱਥੇ ਕੰਮ ਕਰਨ ਵਾਲੇ ਹੋਰ ਮੁਲਾਜ਼ਮਾਂ ਤੇ ਵਾਲੰਟੀਅਰਜ਼ ਵੱਲੋਂ ਇਸ ਲੋਕੇਸ਼ਨ ਨੂੰ ਗੁਬਾਰਿਆਂ ਨਾਲ ਸਜਾਇਆ ਗਿਆ। ਕੈਨੇਡਾ ਵਿੱਚ ਲੱਗਭਗ 80 ਫੀ ਸਦੀ ਮੈਕਡੌਨਲਡ ਰੈਸਟੋਰੈਂਟ ਆਜ਼ਾਦਾਨਾ ਤੌਰ ਉੱਤੇ ਲੋਕਲ ਮੈਕਡੌਨਲਡ ਫਰੈਂਚਾਈਜ਼ਰਜ਼ ਵੱਲੋਂ ਆਪਰੇਟ ਕੀਤੇ ਜਾਂਦੇ ਹਨ।
ਫਰੈਂਚਾਈਜੀ ਮਾਲਕ ਫਰੈਂਕ ਕੈਨੇਡੀ ਕਲੈਰੈਂਸ ਮੈਕਡੌਨਲਡ ਦੀਆਂ ਬਰੈਂਪਟਨ ਤੇ ਤਿੰਨ ਹੋਰ ਲੋਕੇਸ਼ਨਾਂ ਚਲਾਉਂਦੇ ਹਨ। ਉਨ੍ਹਾਂ ਇਸ ਮੌਕੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਮੈਕਹੈਪੀ ਡੇਅ ਸਾਲ ਵਿੱਚ ਅਕਸਰ ਆਇਆ ਕਰਨ। ਵੈਨੇਸਾ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਸਾਰੀਆਂ ਲੋਕੇਸ਼ਨਜ਼ ਉੱਤੇ ਕੰਮ ਕਰਦਿਆਂ ਉਨ੍ਹਾਂ ਆਖਿਆ ਕਿ ਅਜਿਹੇ ਦਿਨ ਮਹਿਮਾਨਾਂ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ਤੋਂ ਹੀ ਝਲਕ ਰਹੀ ਸੀ।ਇਸ ਦਿਨ ਲੋਕ ਇੱਕ ਦੂਜੇ ਨੂੰ ਮੈਕਹੈਪੀ ਡੇਅ ਆਖ ਰਹੇ ਸਨ। ਮਾਂਵਾਂ ਆਪਣੇ ਬੱਚਿਆਂ ਨੂੰ ਗੁਬਾਰੇ ਦੇ ਰਹੀਆਂ ਸਨ। ਸਟਾਫ ਨੇ ਵੀ ਪੂਰੀ ਤਰ੍ਹਾਂ ਇਸ ਦਿਨ ਦਾ ਆਨੰਦ ਲਿਆ। ਇਹ ਸਾਲ ਦਾ ਸੱਭ ਤੋਂ ਮਸ਼ਰੂਫ ਦਿਨ ਰਿਹਾ। ਬਹੁਤ ਸਾਰੇ ਰੈਗੂਲਰ ਕਸਟਮਰਜ਼, ਸੀਨੀਅਰਜ਼ ਦੇ ਗਰੁੱਪਜ਼ ਤੇ ਸਕੂਲੀ ਬੱਚਿਆਂ ਵੱਲੋਂ ਵੀ ਇਸ ਦਿਨ ਦਾ ਆਨੰਦ ਮਾਣਿਆ ਗਿਆ। ਇਸ ਦਿਨ ਕਈ ਤਰ੍ਹਾਂ ਦੀਆਂ ਮਨੋਰਜੰਨ ਭਰਪੂਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇੱਥੋਂ ਖਰੀਦਣ ਲਈ ਸੌਕਸ, ਹਾਰਟ ਤੇ ਹੋਰ ਆਈਟਮਾਂ ਵੀ ਮੌਜੂਦ ਸਨ ਜਿਨ੍ਹਾਂ ਦਾ ਮਤਲਬ ਫੰਡ ਇੱਕਠਾ ਕਰਨਾ ਸੀ।
ਮੈਕਹੈਪੀ ਡੇਅ ਦਾ ਅਸਲ ਮਕਸਦ ਰੋਨਾਲਡ ਮੈਕਡੌਨਲਡ ਹਾਊਸ ਚੈਰਿਟੀਜ਼ ਲਈ ਫੰਡ ਇੱਕਠਾ ਕਰਨਾ ਹੀ ਸੀ। ਇਸ ਦਿਨ ਆਰਐਮਐਚਸੀ ਰਾਹੀਂ ਟੋਰਾਂਟੋ ਹੌਸਪਿਟਲ ਫੌਰ ਸਿੱਕ ਕਿੱਡਜ਼ ਸਮੇਤ ਕਈ ਲੋਕਲ ਆਰਗੇਨਾਈਜ਼ੇਸ਼ਨਜ਼ ਲਈ ਫੰਡ ਇੱਕਠੇ ਕੀਤੇ ਗਏ। ਇਸ ਮੌਕੇ ਰੌਨ ਮੈਕਡੌਨਲਡ ਚੈਰਿਟੀ ਦੀ ਡਾਇਰੈਕਟਰ ਆਫ ਫੈਸਿਲਿਟੀਜ਼ ਜੈਨੀਫਰ ਨੇ ਦੱਸਿਆ ਕਿ ਉਨ੍ਹਾਂ ਕੋਲ 81 ਕਮਰੇ ਉਪਲਬਧ ਹਨ ਜਿੱਥੇ ਸਿੱਕ ਕਿੱਡਜ਼ ਚਿਲਡਰਨ ਹੌਸਪਿਟਲ, ਟੋਰਾਂਟੋ ਵਿੱਚ ਆਪਣੇ ਬਿਮਾਰ ਬੱਚਿਆਂ ਦੀ ਸਾਂਭ ਸੰਭਾਲ ਕਰਨ ਵਾਲੇ ਮਾਪੇ ਤੇ ਪਰਿਵਾਰ ਰਹਿ ਸਕਦੇ ਹਨ।
ਇਸ ਮੌਕੇ ਮੈਕਡੌਨਲਡ ਕੈਨੇਡਾ ਨੇ ਐਲਾਨ ਕੀਤਾ ਕਿ ਇਸ ਸਾਲ ਮੈਕਹੈਪੀ ਡੇਅ ਉੱਤੇ ਕੈਨੇਡਾ ਭਰ ਦੀਆਂ ਰੌਨਲਡ ਮੈਕਡੌਨਲਡ ਹਾਊਸ ਚੈਰਿਟੀਜ਼ ਤੇ ਹੋਰ ਲੋਕਲ ਚਿਲਡਰਨ ਚੈਰੀਟੀਜ਼ ਲਈ 7·5 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਇੱਕਠੇ ਕੀਤੇ ਗਏ। ਇਸ ਰੈਸਟੋਰੈਂਟ ਦੇ ਮਾਲਕ ਤੇ ਫਰੈਂਚਾਈਜ਼ੀ ਦੇ ਮਾਲਕ ਫਰੈਂਕ ਦਾ ਵੀ ਸਿੱਕ ਕਿੱਡਜ਼ ਹੌਸਪਿਟਲ ਤੇ ਹੋਰਨਾਂ ਚੈਰਿਟੀਜ਼ ਲਈ ਮਦਦ ਕਰਨ ਦੀ ਫਰਾਖਦਿਲੀ ਵਾਸਤੇ ਧੰਨਵਾਦ ਕੀਤਾ ਗਿਆ। ਬਰੈਂਪਟਨ ਦੀਆਂ ਸਾਰੀਆਂ ਮੈਕਡੌਨਲਡ ਲੋਕੇਸ਼ਨਾਂ ਉੱਤੇ ਮੈਕਹੈਪੀ ਡੇਅ ਸਫਲ ਰਿਹਾ।

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ ਮੇਅਰ ਚਾਓ ਨੇ ਗਰਮੀ ਰਾਹਤ ਰਣਨੀਤੀ ਦੀ ਸਮੀਖਿਆ ਦੀ ਕੀਤੀ ਮੰਗ ਟੋਰਾਂਟੋ ਦੇ ਦੋ ਵਿਅਕਤੀਆਂ ਸਣੇ ਤਿੰਨ `ਤੇ ਈਨੋਵੇਸ਼ਨ ਘੁਟਾਲੇ ਵਿਚ 3 ਲੱਖ ਡਾਲਰ ਦੀ ਧੋਖਾਧੜੀ ਦੇ ਲੱਗੇ ਦੋਸ਼ ਦਿਲਜੀਤ ਦੋਸਾਂਝ 'ਤੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਸ਼ੁਰੂ ਕਰੇਗੀ ਕੋਰਸ