Welcome to Canadian Punjabi Post
Follow us on

28

May 2023
ਬ੍ਰੈਕਿੰਗ ਖ਼ਬਰਾਂ :
ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ, ਤਿੰਨ ਦੀ ਮੌਤ, ਮੁਲਜ਼ਮ ਕਾਬੂਸੂਬੇ ਵਿਚ ਦਸਵੀਂ ਜਮਾਤ ਦੀ ਪ੍ਰੀਖਿਆ 'ਚ ਮੋਹਰੀ ਲੜਕੀਆਂ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ; ਕਿਹਾ “ਇਹ ਧੀਆਂ ਦਾ ਯੁੱਗ ਹੈ”ਡੀ.ਜੀ.ਪੀ. ਨੇ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ ਵਿਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਕੀਤਾ ਉਦਘਾਟਨਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਮੁੱਦੇ `ਤੇ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ, ਕੇਂਦਰ ਸਰਕਾਰ ਜ਼ਰੀਏ ਲਗਾਈ ਮੱਦਦ ਦੀ ਗੁਹਾਰਸਿਡਨੀ 'ਚ ਅੱਗ ਲੱਗਣ ਕਾਰਣ 7 ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਖਤਰਾਮੰਤਰੀ ਹਰਭਜਨ ਸਿੰਘ ਈ.ਟੀ.ਓ.ਨੇ ਕਿਹਾ: ਜਗਰਾਓਂ-ਰਾਏਕੋਟ ਮਾਰਗ ‘ਤੇ ਪੈਂਦੇ ਪਿੰਡ ਅਖਾੜਾ ਵਿਖੇ ਬਣੇਗਾ ਨਵਾਂ ਅਤੇ 40 ਫੁੱਟ ਚੌੜਾ ਪੁੱਲਭਗਵੰਤ ਮਾਨ ਦਾ ਚੰਨੀ ਨੂੰ ਅਲਟੀਮੇਟਮ, ਦੋਸ਼ ਮੰਨਣ ਲਈ 31 ਮਈ ਤੱਕ ਦਾ ਦਿੱਤਾ ਸਮਾਂ
 
ਟੋਰਾਂਟੋ/ਜੀਟੀਏ

ਸਿ਼ਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿੱਚ ਹੋਈ ਸਿ਼ਵ ਤੇ ‘ਮਦਰਜ਼ ਡੇਅ’ ਬਾਰੇ ਵਿਚਾਰ-ਚਰਚਾ

May 25, 2023 01:22 AM

ਰਮਿੰਦਰ ਰੰਮੀ ਦੀ ਪੁਸਤਕ ‘ਤੇਰੀ ਚਾਹਤ’ ਤੇ ਇਕਬਾਲ ਬਰਾੜ ਦਾ ਗੀਤ ‘ਪੁੱਤਾਂ ਪਰਦੇਸੀਆਂ ਨੂੰ ਤਰਸਣ ਮਾਵਾਂ’ ਹੋਏ ਲੋਕ-ਅਰਪਿਤ, ਕਵੀ-ਦਰਬਾਰ ਵੀ ਹੋਇਆ


ਬਰੈਂਪਟਨ, (ਡਾ. ਝੰਡ) - ਲੰਘੇ ਐਤਵਾਰ 21 ਮਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ ‘ਬਿਰਹਾ ਦੇ ਸੁਲਤਾਨ’ ਸਿ਼ਵ ਕੁਮਾਰ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗ਼ਮ ਨੂੰ ਦੋ ਸੈਸ਼ਨਾਂ ਵਿੱਚ ਵੰਡਿਆ ਗਿਆ। ਪਹਿਲੇ ਸੈਸ਼ਨ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ‘ਮਦਰਜ਼ ਡੇਅ’ ਬਾਰੇ ਆਪਣੇ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ। ਸਾਰੀ ਦੁਨੀਆਂ ਵਿੱਚ ਮਨਾਏ ਜਾਂਦੇ ਇਸ ਮਹਾਨ ਦਿਨ ਦੀ ਸ਼ੁਰੂਆਤ ਅਤੇ ਅਜੋਕੇ ਸਮੇਂ ਵਿਚ ਇਸ ਦੀ ਅਹਿਮੀਅਤ ਨੂੰ ਚੀਮਾ ਸਾਹਿਬ ਵੱਲੋਂ ਵਿਸਥਾਰ ਸਹਿਤ ਬਿਆਨਿਆ ਗਿਆ ਜਿਸ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਉਪਰੰਤ, ਇਸ ਦੇ ਬਾਰੇ ਹੋਈ ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਹੋਇਆਂ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ, ਡਾ. ਪ੍ਰਗਟ ਸਿੰਘ ਬੱਗਾ ਅਤੇ ਗੁਰਮੇਲ ਸਿੰਘ ਸੰਧੂ ਨੇ ਵੀ ਮਾਂ-ਦਿਵਸ ਵੱਡਮੁੱਲੇ ਵਿਚਾਰ ਪੇਸ਼ ਕੀਤੇ।

ਇਸ ਤੋਂ ਪਹਿਲਾਂ ਸੈਸ਼ਨ ਦੇ ਆਰੰਭ ਵਿਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਸਮੂਹ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਜੀ-ਆਇਆਂ ਕਿਹਾ ਗਿਆ। ਇਸ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿੱਚ ਬਲਰਾਜ ਚੀਮਾ, ਨਰਿੰਦਰ ਕੌਰ ਚੌਪੜਾ, ਇਕਬਾਲ ਬਰਾੜ, ਗੁਰਮੇਲ ਸਿੰਘ ਸੰਧੂ ਅਤੇ ਡਾ. ਸੁੱਚਾ ਸਿੰਘ ਗਿੱਲ ਸ਼ਾਮਲ ਸਨ। ਸੈਸ਼ਨ ਦਾ ਸੰਚਾਲਨ ਪ੍ਰੋ. ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਕੀਤਾ ਗਿਆ।


ਦੂਸਰੇ ਸੈਸ਼ਨ ਦਾ ਸੰਚਾਲਨ ਪਰਮਜੀਤ ਢਿੱਲੋਂ ਕੀਤਾ ਗਿਆ ਅਤੇ ਇਸ ਪ੍ਰਧਾਨਗੀ-ਮੰਡਲ ਵਿਚ ਪ੍ਰੋ. ਰਾਮ ਸਿੰਘ, ਬਲਦੇਵ ਦੂਹੜਾ, ਵਰਿਆਮ ਮਸਤ, ਬਲਰਾਜ ਚੀਮਾ ਅਤੇ ਪ੍ਰਗਟ ਸਿੰਘ ਬੱਗਾ ਸ਼ਾਮਲ ਹੋਏ। ਸੈਸ਼ਨ ਦੀ ਸ਼ੁਰੂਆਤ ਬਰੈਂਪਟਨ ਦੇ ਉੱਘੇ ਗਾਇਕ ਇਕਬਾਲ ਬਰਾੜ ਵੱਲੋਂ ਗਾਏ ਗਏ ਸਿ਼ਵ ਕੁਮਾਰ ਦੇ ਦੋ ਗੀਤਾਂ ਨਾਲ ਕੀਤੀ ਗਈ। ਪ੍ਰੋ. ਰਾਮ ਸਿੰਘ ਵੱਲੋਂ ਸਿ਼ਵ ਕੁਮਾਰ ਬਟਾਲਵੀ ਦੀ ਪੰਜਾਬੀ ਸਾਹਿਤ ਨੂੰ ਮਹਾਨ ਦੇਣ ਬਾਰੇ ਸੰਖੇਪ ਵਿੱਚ ਦੱਸਿਆ ਗਿਆ ਅਤੇ ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਫ਼ੀ ਹਾਊਸ ਵਿਚ ਸਿ਼ਵ ਕੁਮਾਰ ਨਾਲ ਹੋਈਆਂ ਮੁਲਾਕਾਤਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਗੁਰਮੇਲ ਸਿੰਘ ਸੰਧੂ ਨੇ ਸਿ਼ਵ ਦੀ ਰੁੱਖਾਂ ਬਾਰੇ ਹਰਮਨ-ਪਿਆਰੀ ਕਵਿਤਾ “ਕੁੱਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁੱਝ ਰੁੱਖ ਲੱਗਣ ਮਾਵਾਂ” ਸੁਣਾਈ। ਕਰਨ ਅਜਾਇਬ ਸਿੰਘ ਸੰਘਾ ਨੇ ਸਿ਼ਵ ਕੁਮਾਰ ਬਾਰੇ ਲਿਖੀ ਆਪਣੀ ਕਵਿਤਾ ਪੇਸ਼ ਕੀਤੀ। ਕੁਲਦੀਪ ਦੀਪ ਅਤੇ ਉਪਕਾਰ ਸਿੰਘ ਨੇ ਸਿ਼ਵ ਦੀਆਂ ਕਵਿਤਾਵਾਂ ਤਰੰਨਮ ਵਿਚ ਗਾਈਆਂ। ਪਰਮਜੀਤ ਸਿੰਘ ਗਿੱਲ ਵੱਲੋਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸਿ਼ਵ ਕੁਮਾਰ ਦਾ ਇਕ ਗੀਤ ਗਾਇਆ ਗਿਆ। ਚੱਲ ਰਹੇ ਕਵੀ-ਦਰਬਾਰ ਦੌਰਾਨ ਹਰਮੇਸ਼ ਜੀਂਦੋਵਾਲ ਵੱਲੋਂ ਇੱਕ ਪਾਕਿਸਤਾਨੀ ਗੀਤ ਪੇਸ਼ ਕੀਤਾ ਗਿਆ ਜਿਸ ਦੀ ਖ਼ੂਬ ਸਰਾਹਨਾ ਹੋਈ। ਇਸ ਦੌਰਾਨ ਗੁਰਦੇਵ ਚੌਹਾਨ, ਹਰਜੀਤ ਬਾਜਵਾ, ਸੁਰਜੀਤ ਕੌਰ, ਗਿਆਨ ਸਿੰਘ ਦਰਦੀ, ਜੱਸੀ ਭੁੱਲਰ, ਮਨਜਿੰਦਰ ਸੋਨੀਆ, ਹਰਜਸਪ੍ਰੀਤ ਗਿੱਲ ਅਤੇ ਕਈ ਹੋਰਨਾਂ ਵੱਲੋਂ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆ ਗਈਆਂ।

ਸਮਾਗ਼ਮ ਨੂੰ ਅੱਗੇ ਵਧਾਉਂਦਿਆਂ ਮੰਚ-ਸੰਚਾਲਕ ਦੀ ਬੇਨਤੀ ‘ਤੇ ਸਭਾ ਦੇ ਮੁੱਢਲੇ ਮੈਂਬਰਾਂ ਵਿੱਚ ਸ਼ਾਮਲ ਮਲੂਕ ਸਿੰਘ ਕਾਹਲੋਂ ਨੇ ਇਕਬਾਲ ਬਰਾੜ ਅਤੇ ਰਮਿੰਦਰ ਵਾਲੀਆ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਇਨ੍ਹਾਂ ਦੋਹਾਂ ਦੇ ਕ੍ਰਮਵਾਰ ਨਵਾਂ ਗੀਤ ‘ਪੁੱਤਾਂ ਪਰਦੇਸੀਆਂ ਨੂੰ ਤਰਸਣ ਮਾਵਾਂ’ ਅਤੇ ਪੁਸਤਕ ‘ਤੇਰੀ ਚਾਹਤ’ ਇਸ ਸਮਾਗ਼ਮ ਵਿੱਚ ਲੋਕ-ਅਰਪਤ ਕੀਤੇ ਗਏ। ਵੱਡੀ ਗਿਣਤੀ ਵਿੱਚ ਸਰੋਤੇ ਸਮਾਗ਼ਮ ਵਿਚ ਹਾਜ਼ਰ ਸਨ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ