Welcome to Canadian Punjabi Post
Follow us on

01

July 2025
 
ਕੈਨੇਡਾ

ਪਾਇਲਟਸ ਤੇ ਵੈਸਟਜੈੱਟ ਦਰਮਿਆਨ ਸਮਝੌਤਾ ਸਿਰੇ ਚੜ੍ਹਿਆ, ਹੜਤਾਲ ਟਲੀ

May 19, 2023 09:17 AM

ਕੈਲਗਰੀ, 19 ਮਈ (ਪੋਸਟ ਬਿਊਰੋ): ਹੜਤਾਲ ਤੋਂ ਬਚਣ ਲਈ ਆਖਰੀ ਮਿੰਟ ਵਿੱਚ ਵੈਸਟਜੈੱਟ ਨੇ ਆਪਣੇ ਪਾਇਲਟਾਂ ਨਾਲ ਸਮਝੌਤਾ ਕਰ ਲਿਆ। ਵੈਸਟਜੈੱਟ ਗਰੁੱਪ ਦਾ ਕਹਿਣਾ ਹੈ ਕਿ ਉਹ ਜਲਦ ਤੋਂ ਜਲਦ ਸਾਰੇ ਠੱਪ ਪਏ ਕੰਮਾਂ ਨੂੰ ਲੀਹ ਉੱਤੇ ਲਿਆਉਣ ਦੀ ਕੋਸਿ਼ਸ਼ ਕਰ ਰਿਹਾ ਹੈ।
ਏਅਰਲਾਈਨ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਪੂਰੀ ਤਰ੍ਹਾਂ ਆਪਰੇਸ਼ਨ ਸੁ਼ਰੂ ਹੋਣ ਵਿੱਚ ਅਜੇ ਸਮਾਂ ਲੱਗੇਗਾ। ਕੰਪਨੀ ਵੱਲੋਂ ਟਰੈਵਲਰਜ਼ ਨੂੰ ਏਅਰਪੋਰਟ ਆਉਣ ਤੋਂ ਪਹਿਲਾਂ ਲਗਾਤਾਰ ਆਪਣੀ ਫਲਾਈਟ ਦਾ ਸਟੇਟਸ ਵੇਖਣ ਦੀ ਵੀ ਸਲਾਹ ਦਿੱਤੀ ਗਈ ਹੈ।ਸ਼ੁੱਕਰਵਾਰ ਸਵੇਰ ਨੂੰ ਵੈਸਟਜੈੱਟ ਤੇ ਏਅਰ ਲਾਈਨ ਪਾਇਲਟਸ ਐਸੋਸਿਏਸ਼ਨ ਨੇ ਸਮਝੌਤਾ ਸਿਰੇ ਚੜ੍ਹਨ ਦਾ ਐਲਾਨ ਕੀਤਾ। ਸਮਝੌਤਾ ਸਿਰੇ ਨਾ ਚੜ੍ਹਨ ਕਾਰਨ ਏਅਰਲਾਈਨ ਦਾ ਕੰਮਕਾਜ ਬੁਰੀ ਤਰ੍ਹਾਂ ਠੱਪ ਹੋ ਗਿਆ ਸੀ।
ਇਹ ਸਮਝੌਤਾ ਨਾ ਹੋਣ ਕਾਰਨ ਏਅਰਲਾਈਨ ਦੇ ਕੈਨੇਡਾ, ਅਮਰੀਕਾ ਤੇ ਹੋਰਨਾਂ ਦੇਸ਼ਾਂ ਲਈ ਕਈ ਰੂਟ ਪ੍ਰਭਾਵਿਤ ਹੋਏ। ਪਰ ਵੈਸਟਜੈੱਟ ਐਨਕੋਰ ਰੀਜਨਲ ਸਰਵਿਸ ਤੇ ਵੈਸਟਜੈੱਟ ਦੀ ਮਲਕੀਅਤ ਵਾਲੀ ਸਨਵਿੰਗ ਏਅਰਲਾਈਨਜ਼ ਪ੍ਰਭਾਵਿਤ ਨਹੀਂ ਸਨ ਹੋਈਆਂ।ਵੈਸਟਜੈੱਟ ਦੇ ਸੀਈਓ ਅਲੈਕਸਿਸ ਵੌਨ ਹੋਇਨਜ਼ਬਰੌਇਕ ਨੇ ਦੱਸਿਆ ਕਿ ਪਾਇਲਟਸ ਨਾਲ ਹੋਏ ਸਮਝੌਤੇ ਵਿੱਚ ਜੌਬ ਸਕਿਊਰਿਟੀ ਤੇ ਸਕੋਪ ਦੇ ਨਾਲ ਨਾਲ ਕੰਮ ਕਰਨ ਦੇ ਹਾਲਾਤ ਤੇ ਭੱਤਿਆਂ ਵਿੱਚ ਸੁਧਾਰ ਦੀ ਗੱਲ ਵੀ ਮੰਨੀ ਗਈ ਹੈ।ਉਨ੍ਹਾਂ ਆਖਿਆ ਕਿ ਚੰਗੀ ਗੱਲ ਇਹ ਹੈ ਕਿ ਸਮਝੌਤਾ ਸਿਰੇ ਚੜ੍ਹ ਗਿਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ