Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਟੋਰਾਂਟੋ/ਜੀਟੀਏ

ਪੀਲ ਰੀਜਨ ਨੂੰ ਭੰਗ ਕਰਨ ਦੀਆਂ ਫੋਰਡ ਸਰਕਾਰ ਕਰ ਰਹੀ ਹੈ ਤਿਆਰੀਆਂ !

May 18, 2023 09:10 AM

ਓਨਟਾਰੀਓ, 18 ਮਈ (ਪੋਸਟ ਬਿਊਰੋ) : ਪੀਲ ਰੀਜਨ ਨੂੰ ਤੋੜ ਕੇ ਉਸ ਦੇ ਕਈ ਹਿੱਸੇ ਕਰਨ ਸਬੰਧੀ ਵੇਰਵਿਆਂ ਉੱਤੇ ਓਨਟਾਰੀਓ ਵੀਰਵਾਰ ਨੂੰ ਚਾਨਣਾ ਪਾਵੇਗਾ।
ਪੀਲ ਰੀਂਨ ਨੂੰ ਭੰਗ ਕਰਨ ਦੀਆਂ ਤਿਆਰੀਆਂ ਫੋਰਡ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਬਰੈਂਪਟਨ ਤੇ ਮਿਸੀਸਾਗਾ ਵੱਖਰੇ ਆਜ਼ਾਦ ਸ਼ਹਿਰ ਬਣ ਜਾਣਗੇ। ਅਜੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਕੇਲਡਨ ਦਾ ਕੀ ਬਣੇਗਾ। ਇਨ੍ਹਾਂ ਤਿੰਨਾਂ ਸ਼ਹਿਰਾਂ ਨੂੰ ਮਿਲਾ ਕੇ ਹੀ ਪੀਲ ਰੀਜਨ ਬਣਦਾ ਹੈ। ਮੇਅਰ ਐਨੇ ਗ੍ਰੋਵਜ਼ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਪ੍ਰਸਤਾਵ ਬਾਰੇ ਬੁੱਧਵਾਰ ਸ਼ਾਮ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਇਸ ਦੌਰਾਨ ਮਿਊਂਸਪਲ ਅਫੇਅਰਜ਼ ਤੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਆਖਿਆ ਕਿ ਉਹ ਵੀਰਵਾਰ ਨੂੰ ਤਿੰਨਾਂ ਮੇਅਰਜ਼ ਦੀ ਹਾਜ਼ਰੀ ਵਿੱਚ ਦੁਪਹਿਰੇ 1:30 ਵਜੇ ਇਸ ਮੁੱਦੇ ਬਾਰੇ ਨਿਊਜ਼ ਕਾਨਫਰੰਸ ਕਰਨਗੇ। ਇੱਥੇ ਦੱਸਣਾ ਬਣਦਾ ਹੈ ਕਿ ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਲੰਮੇਂ ਸਮੇਂ ਤੋਂ ਪੀਲ ਰੀਜਨ ਤੋਂ ਵੱਖ ਹੋਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਿਸੀਸਾਗਾ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਹੋਇਆ ਵੇਖਣਾ ਚਾਹੁੰਦੀ ਹੈ ਤਾਂ ਕਿ ਅਸੀਂ ਬਹੁਤੀ ਬਚਤ ਕਰ ਸਕੀਏ।
ਦੂਜੇ ਪਾਸੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਇਸ ਆਈਡੀਆ ਨਾਲ ਬਹੁਤਾ ਇਤਫਾਕ ਨਹੀਂ ਰੱਖਦੇ। ਉਨ੍ਹਾਂ ਵੱਲੋਂ ਵਾਰੀ ਵਾਰੀ ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇ ਮਿਸੀਸਾਗਾ, ਬਰੈਂਪਟਨ ਤੋਂ ਵੱਖ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਬਣਦੇ ਬਿੱਲਾਂ ਦੀ ਅਦਾਇਗੀ ਕਰਨੀ ਹੋਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਮਿਊਂਸਪੈਲਿਟੀ ਵਿੱਚ ਲਾਏ ਗਏ ਇਨਫਰਾਸਟ੍ਰਕਚਰ ਲਈ ਮਿਸੀਸਾਗਾ, ਬਰੈਂਪਟਨ ਦਾ ਇੱਕ ਤੋਂ 2 ਬਿਲੀਅਨ ਡਾਲਰ ਦਾ ਦੇਣਦਾਰ ਹੈ।ਪਰ ਕ੍ਰੌਂਬੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇੱਥੇ ਕਿੰਨਾਂ ਅੰਕੜਿਆਂ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਇਹ ਵੀ ਆਖਿਆ ਕਿ ਮਿਸੀਸਾਗਾ ਕਿਸੇ ਵੀ ਤਰ੍ਹਾਂ ਬਰੈਂਪਟਨ ਦਾ ਦੇਣਦਾਰ ਨਹੀਂ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ