Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਸਕੂਲ ਦੇ ਬਾਹਰ ਐਂਟੀ ਬਲੈਕ ਫਲਾਇਰਜ਼ ਮਿਲਣ ਮਗਰੋਂ ਤਿੰਨ ਟੀਨੇਜਰਜ਼ ਨੂੰ ਕੀਤਾ ਗਿਆ ਚਾਰਜ

May 14, 2023 10:41 PM

ਦਰਹਾਮ, 14 ਮਈ (ਪੋਸਟ ਬਿਊਰੋ) : ਐਜੈਕਸ ਸਕੂਲ ਦੇ ਬਾਹਰ ਐਂਟੀ ਬਲੈਕ ਤੇ ਅਪਮਾਨਜਨਕ ਤਸਵੀਰਾਂ ਵਾਲੇ ਫਲਾਇਰਜ਼ ਲਾਉਣ ਵਾਲੇ ਤਿੰਨ ਟੀਨੇਜਰਜ਼ ਨੂੰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਈਗਲ ਰਿੱਜ ਪਬਲਿਕ ਸਕੂਲ ਦੇ ਸਟਾਫ ਨੂੰ ਇਨ੍ਹਾਂ ਫਲਾਇਰਜ਼ ਬਾਰੇ 11 ਮਈ ਨੂੰ ਜਾਣਕਾਰੀ ਮਿਲੀ। ਕੁੱਝ ਵਿਦਿਆਰਥੀਆਂ ਨੇ ਪਾਇਆ ਕਿ ਇੱਕ ਫਲਾਇਰ ਸਕੂਲ ਦੀ ਪ੍ਰਾਪਰਟੀ ਉੱਤੇ ਲੱਗਿਆ ਹੋਇਆ ਸੀ। ਦਰਹਾਮ ਪੁਲਿਸ ਨੇ ਸਕੂਲ ਦੇ ਰਿਸੋਰਸ ਅਧਿਕਾਰੀਆਂ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਸਰਵੇਲੈਂਸ ਵੀਡੀਓ ਚੈੱਕ ਕਰਨ ਦੇ ਨਾਲ ਨਾਲ ਚਸ਼ਮਦੀਦਾਂ ਨਾਲ ਗੱਲਬਾਤ ਕਰਨੀ ਵੀ ਸ਼ੁਰੂ ਕੀਤੀ।
ਫਲਾਇਰ ਦੀ ਫੋਟੋ ਤੋਂ ਪਤਾ ਲੱਗਿਆ ਕਿ ਉਸ ਉੱਤੇ ਅਪਮਾਨਜਨਕ ਤਸਵੀਰਾਂ ਦੇ ਨਾਲ ਨਾਲ ਐਂਟੀ ਬਲੈਕ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ। ਹੋਰ ਜਾਣਕਾਰੀ ਲਈ ਲੋਕਾਂ ਨੂੰ ਜਿਨ੍ਹਾਂ ਨੰਬਰਾਂ ਉੱਤੇ ਕਾਲ ਕਰਨ ਲਈ ਆਖਿਆ ਗਿਆ ਸੀ ਉਹ ਦੋ ਕੁੜੀਆਂ ਦੇ ਸਨ, ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਨੰਬਰ ਲਿਸਟਿਡ ਹਨ। ਮੁੱਢਲੀ ਜਾਂਚ, ਸਰਵੇਲੈਂਸ ਵੀਡੀਓ ਦਾ ਮੁਲਾਂਕਣ ਕਰਨ ਤੇ ਲੋਕਾਂ ਦੇ ਬਿਆਨ ਸੁਣਨ ਤੋਂ ਬਾਅਦ ਇਹੋ ਸਾਹਮਣੇ ਆਇਆ ਕਿ ਇਸ ਹਰਕਤ ਦਾ ਕਾਰਨ ਇਨ੍ਹਾਂ ਦੋਵਾਂ ਲੜਕੀਆਂ ਨੂੰ ਨੁਕਸਾਨ ਪਹੁੰਚਾਉਣਾ ਸੀ।
ਇਸ ਮਾਮਲੇ ਦੇ ਸਬੰਧ ਵਿੱਚ ਐਜੈਕਸ ਦੇ 15, 17 ਤੇ 18 ਸਾਲਾ ਟੀਨੇਜਰਜ਼ ਨੂੰ ਚਾਰਜ ਕੀਤਾ ਗਿਆ ਹੈ ਤੇ ਉਨ੍ਹਾਂ ਉੱਤੇ ਤੰਗ ਪਰੇਸ਼ਾਨ ਕਰਨ ਤੇ ਰਪੀਟ ਟੈਲੀਕਮਿਊਨਿਕੇਸ਼ਨਜ਼ ਰਾਹੀਂ ਪਰੇਸ਼ਾਨ ਕਰਨ ਦੇ ਚਾਰਜਿਜ਼ ਲਾਏ ਗਏ ਹਨ। ਇਸ ਮਾਮਲੇ ਦੀਆਂ ਸਿ਼ਕਾਰ ਲੜਕੀਆਂ ਦੀ ਹਿਫਾਜ਼ਤ ਲਈ 18 ਸਾਲਾ ਮਸ਼ਕੂਕ ਦੇ ਨਾਂ ਦਾ ਖੁਲਾਸਾ ਵੀ ਨਹੀਂ ਕੀਤਾ ਗਿਆ। ਯੂਥ ਕ੍ਰਿਮੀਨਲ ਜਸਟਿਸ ਐਕਟ ਕਾਰਨ ਬਾਕੀ ਦੋਵਾਂ ਦੇ ਨਾਂ ਵੀ ਨਹੀਂ ਲਏ ਜਾ ਸਕਦੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਚੋਰੀ ਹੋਈ ਗੱਡੀ `ਚੋਂ ਚਾਰ ਨਾਬਾਲਿਗ ਗ੍ਰਿਫ਼ਤਾਰ, ਦੋ `ਤੇ ਲੱਗੇ ਡਕੈਤੀ ਦੇ ਦੋਸ਼ ਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂ ਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰ ਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤ ਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼ ਪਾਵਰਸਕੂਲ ਡੇਟਾ ਬਰੀਚ ਵਿੱਚ ਚੋਰੀ ਹੋਈ ਜਾਣਕਾਰੀ ਫਿਰੌਤੀ ਦੇਣ ਦੇ ਬਾਵਜੂਦ ਨਹੀਂ ਕੀਤੀ ਨਸ਼ਟ : ਸਕੂਲ ਬੋਰਡ ਉੱਤਰੀ ਓਂਟਾਰੀਓ ਫਿਲਮ ਉਦਯੋਗ ਦੇ ਲੋਕ ਲਾਏ ਜਾਣ ਵਾਲੇ ਸੰਭਾਵੀ ਅਮਰੀਕੀ ਟੈਰਿਫ `ਤੇ ਚਿੰਤਤ ਬ੍ਰਹਮ ਗਿਆਨੀ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ 18 ਮਈ ਐਤਵਾਰ ਨੂੰ ਮਨਾਈ ਜਾਏਗੀ ਪੁਰਾਣੀਆਂ ਪਾਣੀ ਸਪਲਾਈ ਲਾਈਨਾਂ ਨੂੰ ਬਦਲਣ ਦੇ ਚਲਦੇ ਗਰਮੀਆਂ ਵਿੱਚ ਸ਼ਹਿਰ ਦੇ 3 ਸਟਰੀਟਕਾਰ ਰੂਟ ਹੋਣਗੇ ਡਾਇਵਰਟ ਇਸ ਗਰਮੀਆਂ ਸਸਕੈਚਵਨ ਦੀਆਂ ਸੜਕਾਂ `ਤੇ ਈ-ਸਕੂਟਰ ਨੂੰ ਚਲਾਉਣ ਦੀ ਮਿਲੇਗੀ ਆਗਿਆ