Welcome to Canadian Punjabi Post
Follow us on

08

May 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਕੈਨੇਡਾ ਰੈਵਨਿਊ ਏਜੰਸੀ ਤੇ ਸਰਕਾਰ ਦਰਮਿਆਨ ਸਮਝੌਤਾ ਸਿਰੇ ਚੜ੍ਹਿਆ, ਹੜਤਾਲ ਮੁੱਕੀ

May 04, 2023 09:23 AM

ਓਟਵਾ, 4 ਮਈ (ਪੋਸਟ ਬਿਊਰੋ) : ਪਬਲਿਕ ਸੈਕਟਰ ਯੂਨੀਅਨ, ਜਿਹੜੀ ਕੈਨੇਡਾ ਰੈਵਨਿਊ ਏਜੰਸੀ ਦੇ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀ ਹੈ, ਤੇ ਫੈਡਰਲ ਸਰਕਾਰ ਵੱਲੋਂ ਨਵੇਂ ਸਮਝੌਤੇ ਉੱਤੇ ਦਸਤਖ਼ਤ ਕਰ ਲਏ ਗਏ ਹਨ। ਇਸ ਨਾਲ ਹੜਤਾਲ ਵੀ ਖ਼ਤਮ ਹੋ ਗਈ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਰੈਵਨਿਊ ਏਜੰਸੀ ਦੇ 35000 ਮੁਲਾਜ਼ਮ ਹੜਤਾਲ ਉੱਤੇ ਚੱਲ ਰਹੇ ਸਨ ਜਦਕਿ ਕੁੱਲ ਮਿਲਾ ਕੇ 120000 ਪਬਲਿਕ ਸਰਵੈਂਟਸ ਹੜਤਾਲ ਉੱਤੇ ਸਨ। ਸਰਕਾਰ ਤੇ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਵੱਲੋਂ ਡੀਲ ਸਿਰੇ ਚੜ੍ਹਾਉਣ ਨਾਲ ਇਹ ਹੜਤਾਲ ਮੁੱਕੀ। ਸੀਐਸਏਸੀਜ਼ ਯੂਨੀਅਨ ਆਫ ਟੈਕਸੇਸ਼ਨ ਇੰਪਲੌਈਜ਼ ਦੀ ਨੁਮਾਇੰਦਗੀ ਵਾਲੇ ਸੀਆਰਏ ਕਰਮਚਾਰੀ ਅਜੇ ਵੀ ਹੜਤਾਲ ਉੱਤੇ ਚੱਲ ਰਹੇ ਹਨ। ਯੂਨੀਅਨ ਵੱਲੋਂ ਆਪਣੇ ਮੁਲਾਜ਼ਮਾਂ ਨੂੰ 4 ਮਈ ਤੱਕ ਸਵੇਰ ਦੇ 11:30 ਵਜੇ ਤੱਕ ਕੰਮ ਉੱਤੇ ਪਰਤਣ ਲਈ ਆਖਿਆ ਜਾ ਰਿਹਾ ਹੈ।
ਇੱਕ ਬਿਆਨ ਜਾਰੀ ਕਰਕੇ ਪੀਐਸਏਸੀ ਨੇ ਆਖਿਆ ਕਿ ਤਨਖਾਹਾਂ ਵਿੱਚ ਵਾਧੇ ਉੱਤੇ ਸਹਿਮਤੀ ਬਣਨ ਤੋਂ ਬਾਅਦ ਹੀ ਡੀਲ ਸਿਰੇ ਚੜ੍ਹ ਸਕੀ।ਇਸ ਸਮਝੌਤੇ ਤਹਿਤ ਮੁਲਾਜ਼ਮਾਂ ਨੂੰ 2500 ਡਾਲਰ ਉੱਕੀ ਪੁੱਕੀ ਇੱਕਮੁਸ਼ਤ ਪੈਨਸ਼ਨ ਦੇ ਨਾਲ ਨਾਲ ਔਸਤ ਮੈਂਬਰ ਨੂੰ ਤਨਖਾਹ ਵਿੱਚ 3·6 ਫੀ ਸਦੀ ਵਾਧੇ ਉੱਤੇ ਵੀ ਸਹਿਮਤੀ ਬਣੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਛੱਡਣ ਦੀ ਕੋਸਿ਼ਸ਼ ਕਰਦਾ ਅਲਬਰਟਾ ਦਾ ਵਿਅਕਤੀ ਬਾਲ ਪੋਰਨੋਗ੍ਰਾਫ਼ੀ ਦੇ ਮਾਮਲੇ `ਚ ਗ੍ਰਿਫ਼ਤਾਰ ਡਾਕਟਰਾਂ ਨੇ ਕਿਹਾ, ਅਲਬਰਟਾ ਵਿਚ ਕੋਵਿਡ-19 ਕੇਸਾਂ `ਚ ਹੋਇਆ ਵਾਧਾ, ਕੋਵਿਡ ਕੇਸਾਂ ਨਾਲ ਜੂਝ ਰਹੇ ਹਸਪਤਾਲ ਅਥਾਬਾਸਕਾ ਤੋਂ ਐਡਮਿੰਟਨ ਜਾ ਰਹੀ 15 ਸਾਲਾ ਲੜਕੀ ਦੀ ਭਾਲ ਕਰ ਰਹੀ ਹੈ ਪੁਲਿਸ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਨਿੱਝਰ ਕੇਸ ਵਿੱਚ ਲਾਏ ਗਏ ਦੋਸ਼ਾਂ ਤੋਂ ਬਾਅਦ ਬਿਗ ਰੈੱਡ ਲਾਈਨ' ਦੀ ਦਿੱਤੀ ਚੇਤਾਵਨੀ ਕੈਨੇਡਾ ਵਿਚ ਸੁਧਾਰ ਅਫਸਰ ਬਣੀ ਪੰਜਾਬ ਦੀ ਬੇਟੀ ਕੰਜ਼ਰਵੇਟਿਵ ਆਗੂ ਪੀਅਰੇ ਪੋਇਲੀਵਰ ਨੇ ਡਾਊਨਟਾਊਨ ਟੋਰਾਂਟੋ ਦੇ ਨਾਥਨ ਫਿਲਿਪਸ ਸਕੁਏਅਰ ਵਿੱਚ ਖਾਲਸਾ ਦਿਵਸ ਸਮਾਰੋਹ ਵਿੱਚ ਹਾਜ਼ਰੀ ਲਗਵਾਈ ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ