Welcome to Canadian Punjabi Post
Follow us on

01

July 2025
 
ਕੈਨੇਡਾ

ਕੁੱਝ ਖਾਸ ਹਾਲਾਤ ਵਿੱਚ ਨੌਨ ਕੈਨੇਡੀਅਨਜ਼ ਵੀ ਹੁਣ ਕੈਨੇਡਾ ਵਿੱਚ ਖਰੀਦ ਸਕਣਗੇ ਰਿਹਾਇਸ਼ੀ ਪ੍ਰਾਪਰਟੀ

March 30, 2023 12:07 AM

ਓਟਵਾ, 29 ਮਾਰਚ (ਪੋਸਟ ਬਿਊਰੋ) : ਕੈਨੇਡਾ ਵਿੱਚ ਘਰਾਂ ਦੇ ਵਿਦੇਸ਼ੀ ਖਰੀਦਦਾਰਾਂ ਉੱਤੇ ਪਹਿਲੀ ਜਨਵਰੀ ਤੋਂ ਲੱਗੀ ਰੋਕ ਦੇ ਕੁੱਝ ਚਿਰ ਮਗਰੋਂ ਹੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (ਸੀਐਮਐਚਸੀ) ਵੱਲੋਂ ਇਸ ਕਾਨੂੰਨ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ। ਇਸ ਵਿੱਚ ਕੀਤੀ ਗਈ ਅਹਿਮ ਸੋਧ ਮੁਤਾਬਕ ਕੁੱਝ ਖਾਸ ਹਾਲਾਤ ਵਿੱਚ ਨੌਨ ਕੈਨੇਡੀਅਨਜ਼ ਵੀ ਹੁਣ ਕੈਨੇਡਾ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦ ਸਕਣਗੇ।
27 ਮਾਰਚ ਨੂੰ ਮਨਿਸਟਰ ਆਫ ਹਾਊਸਿੰਗ ਐਂਡ ਡਾਇਵਰਸਿਟੀ ਐਂਡ ਇਨਕਲੂਜ਼ਨ ਅਹਿਮਦ ਹੁਸੈਨ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਕੈਨੇਡਾ ਦੇ ਪ੍ਰੋਹਿਬਸ਼ਨ ਆਨ ਦ ਪਰਚੇਜ਼ ਆਫ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਬਾਇ ਨੌਨ ਕੈਨੇਡੀਅਨਜ਼ ਐਕਟ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਵਿੱਚ ਸੱਭ ਤੋਂ ਵੱਧ ਫਾਇਦਾ ਵਰਕ ਪਰਮਿਟ ਹੋਲਡਰਜ਼, ਵਿਦੇਸ਼ੀਆਂ ਦੀ ਅੰਸ਼ਕ ਮਲਕੀਅਤ ਵਾਲੀ ਪਬਲਿਕ ਤੇ ਪ੍ਰਾਈਵੇਟ ਕਾਰਪੋਰੇਸ਼ਨਜ਼ ਨੂੰ ਹੋਵੇਗਾ।
ਸੀਐਮਐਚਸੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਕਿ ਇਨ੍ਹਾਂ ਸੋਧਾਂ ਤੋਂ ਬਾਅਦ ਨਿਊਕਮਰਜ਼ ਨੂੰ ਕੈਨੇਡਾ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਘਰ ਖਰੀਦਣ ਦਾ ਹੱਕ ਹੋਵੇਗਾ ਤੇ ਕਾਰੋਬਾਰੀ, ਜਿਹੜੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਣਗੇ ਤੇ ਘਰਾਂ ਦਾ ਨਿਰਮਾਣ ਕਰ ਸਕਣਗੇ ਉਨ੍ਹਾਂ ਨੂੰ ਵੀ ਫਾਇਦਾ ਹੋਵੇਗਾ।ਪਹਿਲਾਂ ਇਹ ਪਾਬੰਦ ਜੂਨ 2022 ਵਿੱਚ ਪਾਰਲੀਆਮੈਂਟ ਵਿੱਚ ਪਾਸ ਕੀਤੇ ਗਏ ਕਾਨੂੰਨ ਤਹਿਤ ਇਸ ਸਾਲ ਜਨਵਰੀ ਵਿੱਚ ਲਾਈ ਗਈ ਸੀ। ਇਸ ਤਹਿਤ ਕਮਰਸ਼ੀਅਲ ਐਂਟਰਪ੍ਰਾਈਸਿਜ਼ ਤੇ ਕੈਨੇਡਾ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੂੰ ਦੇਸ਼ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਰੋਕ ਲਾ ਦਿੱਤੀ ਗਈ ਸੀ। ਸੀਐਮਐਚਸੀ ਅਨੁਸਾਰ ਇਸ ਕਾਨੂੰਨ ਦਾ ਅਸਲ ਮਕਸਦ ਕੈਨੇਡੀਅਨਜ਼ ਲਈ ਘਰ ਹੋਰ ਕਿਫਾਇਤੀ ਬਣਾਉਣਾ ਸੀ।
ਨਵੇਂ ਨਿਯਮਾਂ ਅਨੁਸਾਰ ਕੈਨੇਡਾ ਵਿੱਚ ਕੋਈ ਵੀ ਵਿਅਕਤੀ ਜਿਸ ਕੋਲ ਵਰਕ ਪਰਮਿਟ ਹੈ, ਕੰਮ ਕਰਨ ਦੇ ਅਰਸੇ ਦੌਰਾਨ ਰਿਹਾਇਸ਼ੀ ਪ੍ਰਾਪਰਟੀ ਖਰੀਦ ਸਕੇਗਾ। ਇਸ ਲਈ ਯੋਗ ਹੋਣ ਵਾਸਤੇ ਘਰ ਖਰੀਦਣ ਸਮੇਂ ਪਰਮਿਟ ਹੋਲਡਰਜ਼ ਕੋਲ ਵਰਕ ਪਰਮਿਟ ਦੇ 183 ਦਿਨ ਬਾਕੀ ਬਚੇ ਹੋਣੇ ਚਾਹੀਦੇ ਹਨ ਤੇ ਉਸ ਕੋਲ ਪਹਿਲਾਂ ਕੋਈ ਰਿਹਾਇਸ਼ੀ ਸੰਪਤੀ ਨਹੀਂ ਹੋਣੀ ਚਾਹੀਦੀ। ਨਵੇਂ ਨਿਯਮਾਂ ਤਹਿਤ ਇਹ ਪਾਬੰਦੀ ਹੁਣ ਖਾਲੀ ਪਈਆਂ ਲੈਂਡ ਜੋਨਜ਼ ਉੱਤੇ ਰਿਹਾਇਸ਼ੀ ਤੇ ਮਿਕਸ ਵਰਤੋਂ ਲਈ ਲਾਗੂ ਨਹੀਂ ਹੋਵੇਗੀ। ਇਸ ਤੋਂ ਇਲਾਵਾ ਵਿਦੇਸ਼ੀ ਲੋਕ ਹਾਊਸਿੰਗ ਡਿਵੈਲਪਮੈਂਟ ਦੇ ਇਰਾਦੇ ਨਾਲ ਵੀ ਰਿਹਾਇਸ਼ੀ ਪ੍ਰਾਪਰਟੀ ਖਰੀਦ ਸਕਣਗੇ।ਇਨ੍ਹਾਂ ਸੋਧਾਂ ਦੇ ਅਧਾਰ ਉੱਤੇ ਹੁਣ ਕੈਨੇਡਾ ਵਿੱਚ ਕਾਇਮ ਕੀਤੀਆਂ ਗਈਆਂ ਤੇ ਵਿਦੇਸ਼ੀਆਂ ਵੱਲੋਂ ਨਿਯੰਤਰਿਤ ਕੀਤੀਆਂ ਜਾਣ ਵਾਲੀਆਂ ਪਬਲਿਕਲੀ ਟਰੇਡਿਡ ਕੰਪਨੀਆਂ ਲਈ ਵੀ ਇਹ ਛੋਟ ਲਾਗੂ ਹੋਵੇਗੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ