Welcome to Canadian Punjabi Post
Follow us on

01

July 2025
 
ਕੈਨੇਡਾ

ਚੀਨ ਵੱਲੋਂ ਮੇਰੀ ਨਾਮਜ਼ਦਗੀ ਵਿੱਚ ਕੋਈ ਮਦਦ ਨਹੀਂ ਕੀਤੀ ਗਈ : ਡੌਂਗ

March 22, 2023 12:01 AM

ਓਟਵਾ, 21 ਮਾਰਚ (ਪੋਸਟ ਬਿਊਰੋ) : ਲਿਬਰਲ ਐਮਪੀ, ਜਿਸ ਨੂੰ ਚੋਣਾਂ ਦੌਰਾਨ ਕਥਿਤ ਤੌਰ ਉੱਤੇ ਚੀਨ ਦੀ ਦਖਲਅੰਦਾਜ਼ੀ ਕਾਰਨ ਫਾਇਦਾ ਹੋਇਆ ਸੀ, ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸ ਦੀ ਨਾਮਜ਼ਦਗੀ ਕੈਂਪੇਨ ਦੌਰਾਨ ਵਿਦੇਸ਼ੀ ਸਰਕਾਰ ਨੇ ਉਸ ਦੀ ਮਦਦ ਕੀਤੀ ਸੀ।
ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਨ ਡੌਂਗ ਨੇ ਆਖਿਆ ਕਿ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਕੋਈ ਪੇਸ਼ਕਸ਼ ਵਿਦੇਸ਼ੀ ਸਰਕਾਰ ਵੱਲੋਂ ਕੀਤੀ ਗਈ ਤੇ ਨਾ ਹੀ ਉਨ੍ਹਾਂ ਕਦੇ ਇਸ ਤਰ੍ਹਾਂ ਦੀ ਮਦਦ ਸਵੀਕਾਰੀ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਕੈਨੇਡੀਅਨ ਹਨ ਤੇ ਲਿਬਰਲਾਂ ਵੱਲੋਂ ਉਨ੍ਹਾਂ ਨੂੰ ਡੌਨ ਵੈਲੀ ਨੌਰਥ ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਉਹ ਸਿਰਫ ਆਪਣੇ ਕੰਮ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।
ਪਿਛਲੇ ਮਹੀਨੇ ਗਲੋਬਲ ਨਿਊਜ਼ ਵਿੱਚ ਛਪੀ ਰਿਪੋਰਟ ਵਿੱਚ ਆਖਿਆ ਗਿਆ ਸੀ ਕਿ ਸੀਐਸਆਈਐਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 2019 ਦੀਆਂ ਚੋਣਾਂ ਤੋਂ ਪਹਿਲਾਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਇੱਕ ਲਿਬਰਲ ਉਮੀਦਵਾਰ ਚੀਨ ਦੇ ਵਿਦੇਸ਼ੀ ਦਖਲ ਵਾਲੇ ਨੈੱਟਵਰਕ ਦਾ ਹਿੱਸਾ ਹੈ।ਪਰ ਮੀਡੀਆ ਵੱਲੋਂ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਗਈ। ਓਨਟਾਰੀਓ ਦੇ ਸਾਬਕਾ ਐਮਪੀਪੀ ਤੇ ਮੌਜੂਦਾ ਐਮਪੀ ਡੌਂਗ, ਡੌਨ ਵੈਲੀ ਨੌਰਥ ਹਲਕੇ ਤੋਂ 2019 ਤੇ 2021 ਦੌਰਾਨ ਚੁਣੇ ਗਏ ਸਨ।ਪ੍ਰਾਪਤ ਰਿਪੋਰਟਾਂ ਅਨੁਸਾਰ ਡੌਂਗ ਨੂੰ ਕਿਸੇ ਵੀ ਹੋਰ ਚੀਨੀ ਕੈਨੇਡੀਅਨ ਲਿਬਰਲ ਉੱਤੋਂ ਚੀਨ ਵੱਲੋਂ ਤਰਜੀਹ ਦਿੱਤੀ ਗਈ ਸੀ ਤੇ ਉਹ ਚੀਨ ਦੇ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਨੈੱਟਵਰਕ ਦਾ ਵੀ ਹਿੱਸਾ ਸਨ।
ਟਰੂਡੋ ਵੱਲੋਂ ਡੌਂਗ ਦਾ ਪੱਖ ਪੂਰਦਿਆਂ ਇਸ ਦਾਅਵੇ ਤੋਂ ਇਨਕਾਰ ਕੀਤਾ ਗਿਆ ਕਿ ਸੀਐਸਆਈਐਸ ਨੇ ਉਨ੍ਹਾਂ ਨੂੰ ਇਸ ਉਮੀਦਵਾਰ ਨੂੰ ਨਾ ਚੁਣਨ ਲਈ ਚੇਤਾਵਨੀ ਦਿੱਤੀ ਸੀ। ਟਰੂਡੋ ਨੇ ਪਿਛਲੇ ਮਹੀਨੇ ਮਿਸੀਸਾਗਾ ਵਿੱਚ ਕੀਤੀ ਇੱਕ ਨਿਊਜ਼ ਕਾਨਫਰੰਸ ਵਿੱਚ ਵੀ ਇਹ ਆਖਿਆ ਸੀ ਕਿ ਡੌਂਗ ਸਾਡੀ ਟੀਮ ਦਾ ਕਮਾਲ ਦਾ ਮੈਂਬਰ ਹੈ ਤੇ ਇਸ ਗੱਲ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਹ ਕੈਨੇਡਾ ਲਈ ਵਫਾਦਾਰ ਨਹੀਂ।ਇਸ ਦੌਰਾਨ ਮੰਗਲਵਾਰ ਨੂੰ ਪਹਿਲੀ ਵਾਰੀ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਡੌਂਗ ਨੇ ਆਖਿਆ ਕਿ ਉਨ੍ਹਾਂ ਉੱਤੇ ਅਪੁਸ਼ਟ ਦੋਸ਼ ਗੁੰਮਨਾਮ ਸਰੋਤਾਂ ਵੱਲੋਂ ਲਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੀ ਨਾਮਜ਼ਦਗੀ ਵਿੱਚ ਚੀਨੀ ਸਰਕਾਰ ਦਾ ਕੋਈ ਹੱਥ ਨਹੀਂ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ