Welcome to Canadian Punjabi Post
Follow us on

22

March 2023
ਬ੍ਰੈਕਿੰਗ ਖ਼ਬਰਾਂ :
ਅਫਗਾਨਿਸਤਾਨ 'ਚ 6[8 ਤੀਬਰਤਾ ਦਾ ਭੂਚਾਲ, ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇਹੈਤੀ 'ਚ ਹਿੰਸਾ ਦੌਰਾਨ 530 ਲੋਕਾਂ ਦੀ ਮੌਤ, ਸਥਿਤੀ ਹੋਈ ਕਾਬੂ ਤੋਂ ਬਾਹਰਮੁੱਖ ਮੰਤਰੀ ਭਗਵੰਤ ਮਾਨ ਨੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੇ ਦਿੱਤੇ ਹੁਕਮਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ : ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈਹਾਈਕੋਰਟ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਅਗਾਊਂ ਜ਼ਮਾਨਤਪੰਜਾਬ ਦੇ ਮੌਜੂਦਾ ਸਥਿਤੀ `ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨਅੰਮ੍ਰਿਤਪਾਲ 'ਤੇ ਲਾਇਆ ਐਨ.ਐਸ.ਏ, ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬਪਾਕਿਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਵੈਨ 'ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 4 ਦੀ ਮੌਤ, 12 ਜ਼ਖਮੀ
 
ਟੋਰਾਂਟੋ/ਜੀਟੀਏ

ਰਿਮੋਟ ਮੁਲਾਜ਼ਮਾਂ ਦੀ ਛਾਂਗੀ ਲਈ ਓਨਟਾਰੀਓ ਸਰਕਾਰ ਨੇ ਰੱਖੀ ਨਵੇਂ ਨਿਯਮ ਦੀ ਤਜਵੀਜ਼

March 13, 2023 10:50 PM

ਓਨਟਾਰੀਓ, 13 ਮਾਰਚ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਇੰਪਲੌਇਮੈਂਟ ਲਾਅਜ਼ ਨੂੰ ਅਪਡੇਟ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਇਸ ਨਾਲ ਛਾਂਗੀ ਸਮੇਂ ਰਿਮੋਟ ਇੰਪਲੌਈਜ਼ ਨੂੰ ਕੁੱਝ ਰਾਹਤ ਹਾਸਲ ਹੋਵੇਗੀ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕਿਸੇ ਵੀ ਕੰਪਨੀ ਜਾਂ ਏਜੰਸੀ ਨੂੰ ਆਪਣੇ ਦੂਰ ਦਰਾਜ਼ ਤੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਛਾਂਗੀ ਕਰਦੇ ਸਮੇਂ ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕਰਨਾ ਹੋਵੇਗਾ।
ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ। ਇਸ ਪ੍ਰਸਤਾਵ ਤਹਿਤ ਰਿਮੋਟ ਵਰਕਰਜ਼ ਨੂੰ ਵੀ ਨੌਕਰੀ ਤੋਂ ਕੱਢਣ ਸਮੇਂ ਕੰਪਨੀ ਨੂੰ ਘੱਟੋ ਘੱਟ ਅੱਠ ਹਫਤਿਆਂ ਦਾ ਨੋਟਿਸ ਦੇਣਾ ਹੋਵੇਗਾ ਜਾਂ ਇੱਕਮੁਸ਼ਤ ਤਨਖਾਹ ਵਾਲਾ ਨਿਯਮ ਅਮਲ ਵਿੱਚ ਲਿਆਉਣਾ ਹੋਵੇਗਾ। ਕੰਪਨੀਆਂ ਵੱਲੋਂ ਵੱਡੀ ਪੱੱਧਰ ਉੱਤੇ ਕੀਤੀਆਂ ਜਾਣ ਵਾਲੀਆਂ ਛਾਂਗੀਆਂ ਸਮੇਂ ਆਪਣੇ ਆਫਿਸ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਇਹੋ ਨਿਯਮ ਅਪਣਾਇਆ ਜਾਂਦਾ ਹੈ।
ਸੋਮਵਾਰ ਨੂੰ ਇਸ ਪ੍ਰਸਤਾਵ ਨੂੰ ਪੇਸ਼ ਕਰਦਿਆਂ ਓਨਟਾਰੀਓ ਦੇ ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਇੱਕ ਬਿਆਨ ਵਿੱਚ ਆਖਿਆ ਕਿ ਭਾਵੇਂ ਕੋਈ ਮੁਲਾਜ਼ਮ ਰੋਜ਼ਾਨਾਂ ਕੰਮ ਵਾਲੀ ਥਾਂ ਉੱਤੇ ਜਾ ਕੇ ਕੰਮ ਕਰਦਾ ਹੈ ਤੇ ਭਾਵੇਂ ਦੂਰ ਦਰਾਜ ਤੋਂ ਕਿਸੇ ਕੰਪਨੀ ਲਈ ਕੰਮ ਕਰ ਰਿਹਾ ਹੈ, ਕੋਈ ਵੀ ਬਿਲੀਅਨ ਡਾਲਰ ਕੰਪਨੀ ਆਪਣੇ ਰਿਮੋਟ ਮੁਲਾਜ਼ਮਾਂ ਨਾਲ ਸੈਕਿੰਡ ਕਲਾਸ ਵਜੋਂ ਵਿਵਹਾਰ ਨਹੀਂ ਕਰ ਸਕਦੀ।
ਇਸ ਸਮੇਂ ਓਨਟਾਰੀਓ ਦੇ ਇੰਪਲੌਇਮੈਂਟ ਸਟੈਂਡਰਡ ਐਕਟ (ਈਐਸਏ) ਤਹਿਤ 50 ਜਾਂ ਇਸ ਤੋਂ ਵੱਧ ਮੁਲਾਜ਼ਮਾਂ ਦੀ ਜੇ ਕਿਸੇ ਕੰਪਨੀ ਵੱਲੋਂ ਚਾਰ ਹਫਤਿਆਂ ਦੇ ਅਰਸੇ ਦੌਰਾਨ ਛਾਂਗੀ ਕੀਤੀ ਜਾਂਦੀ ਹੈ ਤਾਂ ਕੰਪਨੀ ਨੂੰ ਅਜਿਹਾ ਕਰਨ ਲਈ ਅਜਿਹੇ ਮੁਲਾਜ਼ਮਾਂ ਨੂੰ ਅੱਠ, 12 ਜਾਂ 16 ਹਫਤਿਆਂ ਦਾ ਨੋਟਿਸ ਦੇਣਾ ਪੈਂਦਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਵੱਡੇ ਪੱਧਰ ਉੱਤੇ ਕਿਸੇ ਕੰਪਨੀ ਵੱਲੋਂ ਛਾਂਗੀਆਂ ਕੀਤੀਆਂ ਜਾਂਦੀਆਂ ਹਨ ਤਾਂ ਰਿਮੋਟ ਵਰਕਰਜ਼ ਦੀ ਹਿਫਾਜ਼ਤ ਨਹੀਂ ਕੀਤੀ ਜਾਂਦੀ ਕਿਉਂਕਿ ਓਨਟਾਰੀਓ ਦੇ ਮੌਜੂਦਾ ਲੇਬਰ ਲਾਅਜ਼ ਤਹਿਤ ਅਜਿਹਾ ਕੋਈ ਪ੍ਰਬੰਧ ਹੀ ਨਹੀਂ ਹੈ। ਜੇ ਇਹ ਨਵਾਂ ਬਿੱਲ ਪਾਸ ਹੋ ਜਾਂਦਾ ਹੈ ਤਾਂ ਰਿਮੋਟ ਵਰਕਰਜ਼ ਨੂੰ ਵੀ ਇਨ-ਆਫਿਸ ਵਰਕਰਜ਼ ਵਰਗੀ ਹਿਫਾਜ਼ਤ ਮਿਲੇਗੀ।

 

 

 
Have something to say? Post your comment