Welcome to Canadian Punjabi Post
Follow us on

01

July 2025
 
ਕੈਨੇਡਾ

ਰੈਪਿਡ ਕੋਵਿਡ-19 ਐਂਟੀਜਨ ਟੈਸਟਸ ਪ੍ਰੋਵਿੰਸਾਂ ਨੂੰ ਭੇਜਣ ਉੱਤੇ ਸਰਕਾਰ ਨੇ ਲਾਈ ਰੋਕ

March 02, 2023 09:05 AM

ਓਟਵਾ, 2 ਮਾਰਚ (ਪੋਸਟ ਬਿਊਰੋ) : ਫੈਡਰਲ ਸਰਕਾਰ ਨੇ ਰੈਪਿਡ ਕੋਵਿਡ-19 ਐਂਟੀਜਨ ਟੈਸਟਸ ਪ੍ਰੋਵਿੰਸਾਂ ਨੂੰ ਭੇਜਣ ਉੱਤੇ ਰੋਕ ਲਾ ਦਿੱਤੀ ਹੈ। ਸਰਕਾਰ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਇਹ ਕਿੱਟਾਂ ਇੱਕ ਸਾਲ ਦੇ ਅੰਦਰ ਅੰਦਰ ਐਕਸਪਾਇਰ ਹੋਣ ਵਾਲੀਆਂ ਹਨ। ਦੂਜਾ ਇਹ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਮਹਾਂਮਾਰੀ ਦੌਰਾਨ ਬੇਹੱਦ ਅਹਿਮ ਸੰਦ ਮੰਨੀਆਂ ਜਾਣ ਵਾਲੀਆਂ ਇਨ੍ਹਾਂ ਕਿੱਟਾਂ ਦੀ ਹੁਣ ਕੋਈ ਅਹਿਮੀਅਤ ਨਹੀਂ ਰਹਿ ਗਈ ਹੈ।
ਇੱਕ ਈਮੇਲ ਵਿੱਚ ਹੈਲਥ ਕੈਨੇਡਾ ਨੇ ਆਖਿਆ ਕਿ ਫੈਡਰਲ ਇਨਵੈਂਟਰੀ ਵਿੱਚ ਇਸ ਸਮੇਂ 90 ਮਿਲੀਅਨ ਰੈਪਿਡ ਟੈਸਟਸ ਪਏ ਹਨ। ਇਨ੍ਹਾਂ ਵਿੱਚੋਂ 80,000 ਛੇ ਮਹੀਨੇ ਦੇ ਅੰਦਰ ਐਕਸਪਾਇਰ ਹੋਣ ਜਾ ਰਹੇ ਹਨ ਤੇ 6·5 ਮਿਲੀਅਨ ਇੱਕ ਸਾਲ ਦੇ ਅੰਦਰ ਐਕਸਪਾਇਰ ਹੋਣ ਵਾਲੇ ਹਨ। ਬਾਕੀ ਰਹਿੰਦੇ ਦੋ ਸਾਲਾਂ ਵਿੱਚ ਆਪਣੀ ਮਿਆਦ ਮੁਕਾ ਲੈਣਗੇ।ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਓਟਵਾ ਨੇ 811 ਮਿਲੀਅਨ ਤੋਂ ਵੱਧ ਰੈਪਿਡ ਟੈਸਟ ਆਰਡਰ ਕੀਤੇ ਹਨ ਜਿਨ੍ਹਾਂ ਦੀ ਕੁੱਲ ਕੀਮਤ 5 ਬਿਲੀਅਨ ਡਾਲਰ ਹੈ। ਇਨ੍ਹਾਂ ਵਿੱਚੋਂ 680 ਮਿਲੀਅਨ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਦਿੱਤੇ ਜਾ ਚੁੱਕੇ ਹਨ।
2021 ਦੇ ਖ਼ਤਮ ਹੋਣ ਤੱਕ ਦੇਸ਼ ਨੂੰ ਕੋਵਿਡ ਦੀ ਚੌਥੀ ਲਹਿਰ ਨੇ ਜਕੜਿਆ ਹੋਇਆ ਸੀ ਤੇ ਇਸ ਲਈ ਹਰ ਰੀਜਨ ਵੱਧ ਤੋਂ ਵੱਧ ਟੈਸਟ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ। ਕਈ ਪ੍ਰੋਵਿੰਸਾਂ ਵਿੱਚ ਹਸਪਤਾਲ ਲੋਕਾਂ ਨਾਲ ਭਰੇ ਹੋਏ ਸਨ ਤੇ ਰੈਪਿਡ ਐਂਟੀਜਨ ਟੈਸਟ ਸਮੇਂ ਦੀ ਲੋੜ ਬਣਿਆ ਹੋਇਆ ਸੀ। ਹੈਲਥ ਕੈਨੇਡਾ ਨੇ ਦੱਸਿਆ ਕਿ ਇਨ੍ਹਾਂ ਕਿੱਟਾਂ ਦੀ ਸਪਲਾਈ ਨੂੰ ਰੋਕਣ ਦਾ ਫੈਸਲਾ ਜਨਵਰੀ ਦੇ ਅੰਤ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਦੇ ਸਹਿਯੋਗ ਨਾਲ ਲਿਆ ਗਿਆ। ਇਹ ਵੀ ਦੱਸਿਆ ਗਿਆ ਕਿ ਹਰੇਕ ਰੀਜਨ ਕੋਲ ਇਨ੍ਹਾਂ ਦੀ ਵਾਧੂ ਸਪਲਾਈ ਅਜੇ ਵੀ ਮੌਜੂਦ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ