Welcome to Canadian Punjabi Post
Follow us on

01

July 2025
 
ਕੈਨੇਡਾ

ਚੀਨ ਨਾਲ ਸਬੰਧਾਂ ਕਾਰਨ ਡੌਂਗ ਦੀ ਉਮੀਦਵਾਰੀ ਰੱਦ ਕਰਨ ਦੀ ਮਿਲੀ ਸਲਾਹ ਸਬੰਧੀ ਰਿਪੋਰਟਾਂ ਦਾ ਟਰੂਡੋ ਨੇ ਕੀਤਾ ਖੰਡਨ

February 27, 2023 11:13 PM

ਓਟਵਾ, 27 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਇਹ ਆਖਿਆ ਗਿਆ ਸੀ ਕਿ ਕੈਨੇਡਾ ਦੀ ਖੁਫੀਆ ਏਜੰਸੀ ਵੱਲੋਂ ਉਨ੍ਹਾਂ ਦੇ ਆਫਿਸ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੀਜਿੰਗ ਤੋਂ ਸਮਰਥਨ ਪ੍ਰਾਪਤ ਲਿਬਰਲ ਉਮੀਦਵਾਰ ਦਾ ਖਹਿੜਾ ਛੱਡ ਦੇਣ। ਹੁਣ ਇਹ ਲਿਬਰਲ ਉਮੀਦਵਾਰ ਮੈਂਬਰ ਪਾਰਲੀਆਮੈਂਟ ਹੈ।
ਜਿ਼ਕਰਯੋਗ ਹੈ ਕਿ ਆਨਲਾਈਨ ਪੋਸਟ ਕੀਤੀ ਗਈ ਰਿਪੋਰਟ ਵਿੱਚ ਕਿਸੇ ਗੁਮਨਾਮ ਸਕਿਊਰਿਟੀ ਸੂਤਰ ਦੇ ਹਵਾਲੇ ਨਾਲ ਗਲੋਬਲ ਨਿਊਜ਼ ਵੱਲੋਂ ਇਹ ਆਖਿਆ ਗਿਆ ਸੀ ਕਿ ਚੀਨ ਦੀ ਸਰਕਾਰ ਚੀਨੀ ਮੂਲ ਦੇ ਕੈਨੇਡੀਅਨ ਤੇ ਲਿਬਰਲ ਉਮੀਦਵਾਰ ਹੈਨ ਡੌਂਗ ਦੇ ਹੱਕ ਵਿੱਚ ਹੈ ਜਦਕਿ ਹਵਾ ਦਾ ਰੁਖ ਇੱਕ ਹੋਰ ਚੀਨੀ ਕੈਨੇਡੀਅਨ ਲਿਬਰਲ ਉਮੀਦਵਾਰ ਦੇ ਪੱਖ ਵਿੱਚ ਹੈ। ਇਸ ਆਰਟੀਕਲ ਵਿੱਚ ਇਹ ਵੀ ਆਖਿਆ ਗਿਆ ਕਿ ਕੈਨੇਡੀਅਨ ਸਕਿਊਰਿਟੀ ਇੰਟੈਲੀਜੈਂਸ ਸਰਵਿਸ (ਸੀਐਸਆਈਐਸ) ਨੇ ਟਰੂਡੋ ਦੀ ਟੀਮ ਨੂੰ ਹੈਨ ਦੀ ਉਮੀਦਵਾਰੀ ਰੱਦ ਕਰਨ ਦੀ ਸਲਾਹ ਵੀ ਦਿੱਤੀ। ਪਰ ਇਸ ਦੇ ਬਾਵਜੂਦ ਹੈਨ ਡੌਂਗ 2019 ਵਿੱਚ ਟੋਰਾਂਟੋ ਦੇ ਹਲਕੇ ਤੋਂ ਹਾਊਸ ਆਫ ਕਾਮਨਜ਼ ਲਈ ਚੁਣੇ ਗਏ ਤੇ 2021 ਵਿੱਚ ਇੱਥੋਂ ਹੀ ਮੁੜ ਚੁਣੇ ਗਏ।
ਮਿਸੀਸਾਗਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਡੌਂਗ ਸਾਡੀ ਟੀਮ ਦੇ ਕਮਾਲ ਦੇ ਮੈਂਬਰ ਹਨ ਤੇ ਇਹ ਆਖਣਾ ਕਿ ਉਹ ਕੈਨੇਡਾ ਪ੍ਰਤੀ ਵਫਾਦਾਰ ਨਹੀਂ ਹਨ, ਗਲਤ ਹੈ। ਉਨ੍ਹਾਂ ਆਖਿਆ ਕਿ ਸੀਐਸਆਈਐਸ ਵੱਲੋਂ ਇਹ ਆਖਣਾ ਕਿ ਇਸ ਸ਼ਖ਼ਸ ਨੂੰ ਚੋਣਾਂ ਵਿੱਚ ਖੜ੍ਹਾ ਨਹੀਂ ਕਰਨਾ ਚਾਹੀਦਾ ਜਾਂ ਦੂਜੇ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਸਿਰਫ ਝੂਠ ਹੀ ਨਹੀਂ ਹੈ ਸਗੋਂ ਇਸ ਨਾਲ ਸਾਡੇ ਜਮਹੂਰੀ ਤੇ ਸਿਆਸੀ ਢਾਂਚੇ ਵਿੱਚ ਲੋਕਾਂ ਦਾ ਯਕੀਨ ਵੀ ਘਟਦਾ ਹੈ।
ਇਸ ਦੌਰਾਨ ਟਰੂਡੋ ਨੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਨੇ ਕੈਨੇਡਾ ਵਿੱਚ ਹੋਈਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਦੀ ਕੋਸਿ਼ਸ਼ ਕੀਤੀ ਪਰ ਉਨ੍ਹਾਂ ਆਖਿਆ ਕਿ ਚੋਣਾਂ ਉੱਤੇ ਵਿਦੇਸ਼ੀ ਪ੍ਰਭਾਵ ਦਾ ਅਧਿਐਨ ਕਰਨ ਲਈ ਕਾਇਮ ਕੀਤੀ ਗਈ ਟਾਸਕ ਫੋਰਸ ਨੇ ਇਹ ਆਖਿਆ ਸੀ ਕਿ 2019 ਤੇ 2021 ਦੀਆਂ ਚੋਣਾਂ ਦੇ ਨਤੀਜਿਆਂ ਨਾਲ ਕੋਈ ਛੇੜਛਾੜ ਨਹੀਂ ਹੋਈ। ਇੱਕ ਲਿਖਤੀ ਬਿਆਨ ਵਿੱਚ ਹੈਨ ਨੇ ਵੀ ਇਹ ਆਖਿਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਕਥਿਤ ਦਖ਼ਲ ਦੀ ਪਾਰਲੀਆਮੈਂਟੇਰੀਅਨਜ਼ ਵੱਲੋਂ ਕੀਤੀ ਜਾਣ ਵਾਲੀ ਜਾਂਚ ਦੇ ਹੱਕ ਵਿੱਚ ਹਨ ਤੇ ਇਸ ਵਿੱਚ ਪੂਰਾ ਸਮਰਥਨ ਦੇਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ