Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਕੈਨੇਡਾ

ਯੂਕਰੇਨ ਦੀ ਜਿੱਤ ਨਾਲ ਗਲੋਬਲ ਅਰਥਚਾਰੇ ਨੂੰ ਮਿਲੇਗਾ ਹੁਲਾਰਾ : ਫਰੀਲੈਂਡ

January 24, 2023 10:42 PM

ਓਟਵਾ, 24 ਜਨਵਰੀ (ਪੋਸਟ ਬਿਊਰੋ) : ਅਮਰੀਕਾ ਤੇ ਜਰਮਨੀ ਵੱਲੋਂ ਬੈਟਲ ਟੈਂਕ ਯੂਕਰੇਨ ਭੇਜਣ ਲਈ ਕੋਸਿ਼ਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਰ ਕੈਨੇਡਾ ਅਜੇ ਵੀ ਇਹ ਨਹੀਂ ਦੱਸ ਰਿਹਾ ਕਿ ਅਜਿਹਾ ਕਦਮ ਚੁੱਕਣ ਦੀ ਫੈਡਰਲ ਸਰਕਾਰ ਦੀ ਵੀ ਕੋਈ ਯੋਜਨਾ ਹੈ ਜਾਂ ਨਹੀਂ।
ਇਸ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਵਾਸਿ਼ੰਗਟਨ ਵੱਲੋਂ ਐਮ1 ਅਬਰਾਮ ਟੈਂਕ ਯੂਕਰੇਨ ਭੇਜਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਜਾਣ ਵਾਲੀ ਹੈ। ਰੂਸ ਵੱਲੋਂ ਵਿੱਢੀ ਗਈ ਜੰਗ ਵਿੱਚ ਯੂਕਰੇਨ ਦੀ ਮਦਦ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।ਇਸੇ ਤਰ੍ਹਾਂ ਜਰਮਨੀ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਲੈਪਰਡ 2 ਟੈਂਕਸ ਯੂਕਰੇਨ ਭੇਜਣ ਲਈ ਪੋਲੈਂਡ ਵੱਲੋਂ ਕੀਤੀ ਗਈ ਬੇਨਤੀ ਉੱਤੇ ਉਨ੍ਹਾਂ ਵੱਲੋਂ ਮਨਜ਼ੂਰੀ ਦੀ ਮੋਹਰ ਲਾਈ ਜਾਵੇਗੀ। ਜਰਮਨੀ ਵਿੱਚ ਤਿਆਰ ਟੈਂਕਾਂ ਨੂੰ ਮੁੜ ਐਕਸਪੋਰਟ ਕਰਨ ਲਈ ਬਰਲਿਨ ਚਾਹੁੰਦਾ ਹੈ ਕਿ ਦੇਸ਼ਾਂ ਵੱਲੋਂ ਉਸ ਤੋਂ ਇਜਾਜ਼ਤ ਲਈ ਜਾਵੇ।
ਪਰ ਮੰਗਲਵਾਰ ਨੂੰ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਇਹ ਨਹੀਂ ਦੱਸਿਆ ਕਿ ਕੈਨੇਡਾ ਵੱਲੋਂ ਇਸ ਤਰ੍ਹਾਂ ਦਾ ਕੋਈ ਫੈਸਲਾ ਕੀਤਾ ਜਾ ਰਿਹਾ ਹੈ ਜਾਂ ਨਹੀਂ।ਫਰੈਂਚ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਲੀ ਨੇ ਆਖਿਆ ਕਿ ਹਾਲ ਦੀ ਘੜੀ ਉਹ ਐਨਾ ਹੀ ਆਖ ਸਕਦੀ ਹੈ ਕਿ ਉਹ ਆਪਣੇ ਭਾਈਵਾਲਾਂ ਨਾਲ ਪੂਰਾ ਸਹਿਯੋਗ ਕਰਨਗੇ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਫੌਜ ਕੋਲ 112 ਲੈਪਰਡ 2 ਟੈਂਕ ਹਨ।ਪਰ ਕੁੱਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਕੈਨੇਡਾ ਨੂੰ ਆਪਣੀਆਂ ਟਰੇਨਿੰਗ ਤੇ ਆਪਰੇਸ਼ਨਲ ਲੋੜਾਂ ਵੇਖਣੀਆਂ ਹੋਣਗੀਆਂ।
ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਇਹ ਨਹੀਂ ਦੱਸ ਸਕੀ ਕਿ ਕੈਨੇਡਾ ਇਸ ਮੁੱਦੇ ਉੱਤੇ ਕਿਸ ਤਰ੍ਹਾਂ ਅੱਗੇ ਵਧੇਗਾ। ਪਰ ਉਨ੍ਹਾਂ ਇਹ ਜ਼ਰੂਰ ਆਖਿਆ ਕਿ ਯੂਕਰੇਨ ਦੀ ਇਸ ਸੰਘਰਸ਼ ਦੀ ਘੜੀ ਵਿੱਚ ਸੱਭ ਤੋਂ ਵੱਧ ਫੰਡ ਦੇਣ ਵਾਲਿਆਂ ਵਿੱਚ ਕੈਨੇਡਾ ਮੋਹਰੀ ਹੈ।ਹੈਮਿਲਟਨ, ਓਨਟਾਰੀਓ ਵਿੱਚ ਚੱਲ ਰਹੀ ਲਿਬਰਲਾਂ ਦੀ ਕੈਬਨਿਟ ਰਟਰੀਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਸ ਸਾਲ ਯੂਕਰੇਨ ਦੀ ਜਿੱਤ ਨਾਲ ਗਲੋਬਲ ਅਰਥਚਾਰੇ ਦੇ ਨਾਲ ਨਾਲ ਕੈਨੇਡਾ ਨੂੰ ਹੁਲਾਰਾ ਮਿਲੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪਾਇਲਟਾਂ ਦੀ ਘਾਟ ਕਾਰਨ ਕੈਨੇਡਾ ਵਿੱਚ ਏਅਰ ਟਰੈਵਲ ਹੋਇਆ ਹੋਰ ਵੀ ਮੁਸ਼ਕਲ ਜਗਮੀਤ ਸਿੰਘ ਨੇ ਹੈਲਥ ਕੇਅਰ ਦੇ ਨਿਜੀਕਰਣ ਬਾਰੇ ਐਮਰਜੰਸੀ ਬਹਿਸ ਕਰਵਾਉਣ ਦੀ ਕੀਤੀ ਮੰਗ ਪਾਰਲੀਆਮੈਂਟ ਦੇ ਨਵੇਂ ਸੈਸ਼ਨ ਲਈ ਸਰਕਾਰ ਤੇ ਵਿਰੋਧੀ ਧਿਰ ਨੇ ਕਮਰ ਕੱਸੀ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਤੇ ਕਾਊਂਸਲ ਜਨਰਲ ਵੱਲੋਂ ਗਣਤੰਤਰ ਦਿਵਸ ਮੌਕੇ ਭਾਰਤੀਆਂ ਨੂੰ ਦਿੱਤੀ ਗਈ ਮੁਬਾਰਕਬਾਦ 4 ਬੈਟਲ ਟੈਂਕ ਯੂਕਰੇਨ ਭੇਜੇਗਾ ਕੈਨੇਡਾ : ਆਨੰਦ ਹੁਣ ਤੋਂ ਟੋਰੀ ਤੇ ਲਿਬਰਲ ਐਮਪੀਜ਼ ਟੈਕਸਦਾਤਾਵਾਂ ਤੋਂ ਨਹੀਂ ਵਸੂਲਣਗੇ ਘਰੇਲੂ ਇੰਟਰਨੈਟ ਦਾ ਖਰਚਾ ਅੱਜ ਵਿਆਜ਼ ਦਰਾਂ ਵਿੱਚ ਹੋਰ ਵਾਧਾ ਕਰੇਗਾ ਬੈਂਕ ਆਫ ਕੈਨੇਡਾ ਪਾਸਪੋਰਟ ਬੈਕਲਾਗ ਖ਼ਤਮ ਕਰਨ ਵੱਲ ਉਚੇਚਾ ਧਿਆਨ ਦੇ ਰਹੀ ਹੈ ਸਰਕਾਰ ਪ੍ਰੋਵਿੰਸਾਂ ਨਾਲ ਸਮਝੌਤਾ ਕਰਕੇ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨਾ ਲਿਬਰਲ ਸਰਕਾਰ ਦੀ ਮੁੱਖ ਤਰਜੀਹ : ਲੀਬਲਾਂਕ ਅਦਾਲਤ ਵੱਲੋਂ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਮੁਕਤ ਕੀਤੇ ਜਾਣ ਤੋਂ ਬਾਅਦ ਫੌਜ ਨੇ ਵੀ ਫੋਰਟਿਨ ਨੂੰ ਦਿੱਤੀ ਕਲੀਨ ਚਿੱਟ