Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਅੰਤਰਰਾਸ਼ਟਰੀ

ਇਸਲਾਮਿਕ ਦੇਸ਼ਾਂ ਨੇ ਸਵੀਡਨ 'ਚ ਕੁਰਾਨ ਨੂੰ ਸਾੜਨ ਦੀ ਕੀਤੀ ਨਿੰਦਾ

January 24, 2023 01:13 PM

ਸਟਾਕਹੋਮ, 24 ਜਨਵਰੀ (ਪੋਸਟ ਬਿਊਰੋ) - ਸਵੀਡਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਇਸਲਾਮ ਦੇ ਪਵਿੱਤਰ ਗ੍ਰੰਥ ਕੁਰਾਨ ਦੀ ਕਾਪੀ ਸਾੜਨ ਦੀ ਘਟਨਾ ਦੀ ਕਈ ਦੇਸ਼ਾਂ ਨੇ ਸਖ਼ਤ ਨਿੰਦਾ ਕੀਤੀ ਹੈ। ਤੁਰਕੀ ਨੇ ਕੁਰਾਨ ਦੀ ਇੱਕ ਕਾਪੀ ਨੂੰ ਸਾੜਨ ਦੀ ਨਿੰਦਾ ਕਰਦੇ ਹੋਏ ਇਸਨੂੰ "ਘਿਣਾਉਣੀ ਕਾਰਵਾਈ" ਕਿਹਾ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, 'ਅਸੀਂ ਸਾਡੇ ਪਵਿੱਤਰ ਗ੍ਰੰਥ 'ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਇਸ ਇਸਲਾਮ ਵਿਰੋਧੀ ਕਾਰਵਾਈ ਦੀ ਇਜਾਜ਼ਤ ਦੇਣਾ, ਜੋ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਸਾਡੀਆਂ ਪਵਿੱਤਰ ਕਦਰਾਂ-ਕੀਮਤਾਂ ਦਾ ਅਪਮਾਨ ਕਰਦਾ ਹੈ, ਪ੍ਰਗਟਾਵੇ ਦੀ ਆਜ਼ਾਦੀ ਦੀ ਆੜ 'ਚ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।
ਅੰਕਾਰਾ ਨੇ ਸਵੀਡਨ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ ਅਤੇ ਸਵੀਡਨ ਦੇ ਰੱਖਿਆ ਮੰਤਰੀ ਪਾਲ ਜੌਹਨਸਨ ਦੀ ਤੁਰਕੀ ਦੀ ਯਾਤਰਾ ਨੂੰ ਰੱਦ ਕਰ ਦਿੱਤਾ। ਤੁਰਕੀ ਮੁਤਾਬਕ ਇਹ ਦੌਰਾ ਹੁਣ ਆਪਣਾ ਮਹੱਤਵ ਅਤੇ ਅਰਥ ਗੁਆ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਨਾਟੋ ਦੀ ਮੈਂਬਰਸ਼ਿਪ ਨੂੰ ਲੈ ਕੇ ਤੁਰਕੀ ਅਤੇ ਸਵੀਡਨ ਵਿਚਾਲੇ ਵਿਵਾਦ ਚੱਲ ਰਿਹਾ ਹੈ। ਸਵੀਡਨ ਨੂੰ ਨਾਟੋ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਤੁਰਕੀ ਦਾ ਸਮਰਥਨ ਜ਼ਰੂਰੀ ਹੈ। ਤੁਰਕੀ 1952 ਵਿੱਚ ਨਾਟੋ ਵਿੱਚ ਸ਼ਾਮਲ ਹੋਇਆ ਅਤੇ ਅਜੇ ਤੱਕ ਸਵੀਡਨ ਅਤੇ ਕੁਝ ਹੱਦ ਤੱਕ ਫਿਨਲੈਂਡ ਦੇ ਯਤਨਾਂ ਦਾ ਸਮਰਥਨ ਨਹੀਂ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਦੇਸ਼ਾਂ ਨੇ ਤੁਰਕੀ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।
ਸਵੀਡਨ ਅਤੇ ਫਿਨਲੈਂਡ ਨੇ ਫਰਵਰੀ ਵਿੱਚ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਫੌਜੀ ਗੈਰ-ਗਠਬੰਧਨ ਦੀਆਂ ਆਪਣੀਆਂ ਪੁਰਾਣੀਆਂ ਨੀਤੀਆਂ ਨੂੰ ਤਿਆਗ ਦਿੱਤਾ ਹੈ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿੱਚ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ ਹੈ। ਦੋਵਾਂ ਦੇਸ਼ਾਂ ਨੂੰ ਡਰ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਨ੍ਹਾਂ ਨੂੰ ਅਗਲਾ ਨਿਸ਼ਾਨਾ ਬਣਾ ਸਕਦੇ ਹਨ। ਤੁਰਕੀ ਦੇ ਇਸ ਸਟੈਂਡ ਦੇ ਖਿਲਾਫ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਸੱਜੇ ਪੱਖੀ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ, ਸੱਜੇ ਪੱਖੀ ਸਟ੍ਰਾਮ ਕੁਰਸ ਪਾਰਟੀ ਦੇ ਨੇਤਾ ਰਾਸਮੁਸ ਪਾਲੁਦਾਨ ਨੇ ਸ਼ਨੀਵਾਰ ਨੂੰ ਸਟਾਕਹੋਮ ਵਿੱਚ ਤੁਰਕੀ ਦੇ ਦੂਤਾਵਾਸ ਦੇ ਬਾਹਰ ਕੁਰਾਨ ਦੀ ਇੱਕ ਕਾਪੀ ਸਾੜ ਦਿੱਤੀ। ਹਾਲਾਂਕਿ ਤੁਰਕੀ ਸਵੀਡਨ ਅਤੇ ਫਿਨਲੈਂਡ ਨੂੰ ਨਾਟੋ ਦੀ ਮੈਂਬਰਸ਼ਿਪ ਦੇਣ ਦਾ ਵਿਰੋਧ ਕਰਦਾ ਰਿਹਾ ਹੈ ਪਰ ਪਿਛਲੇ ਸਾਲ ਜੂਨ 'ਚ ਯੂਕਰੇਨ ਯੁੱਧ ਦੌਰਾਨ ਤੁਰਕੀ ਨੇ ਫਿਨਲੈਂਡ ਅਤੇ ਸਵੀਡਨ ਨੂੰ ਨਾਟੋ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਆਪਣਾ ਵੀਟੋ ਹਟਾ ਲਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨ ਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ! ਜ਼ੇਲੇਨਸਕੀ ਨੇ ਫਰਾਂਸ ਨੂੰ 2024 ਉਲੰਪਿਕ ਤੋਂ ਰੂਸੀ ਐਥਲੀਟਾਂ 'ਤੇ ਪਾਬੰਦੀ ਲਗਾਉਣ ਦੀ ਕੀਤੀ ਅਪੀਲ ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈ ਅਮਰੀਕਾ ਨੇ ‘ਇੰਡੀਆਮਾਰਟ` ਨੂੰ ਦੱਸਿਆ 'ਬਦਨਾਮ', ਸੂਚੀ 'ਚ ਭਾਰਤ ਦੇ 4 ਹੋਰ ਬਾਜ਼ਾਰ ਕੋਵਿਡ -19 ਅਜੇ ਵੀ ਅੰਤਰਰਾਸ਼ਟਰੀ ਪੱਧਰ ’ਤੇ ਚਿੰਤਾ ਦਾ ਵਿਸ਼ਾ: ਡਬਲਿਊ.ਐੱਚ.ਓ. ਪਾਕਿਸਤਾਨ ਉਪ ਚੋਣਾਂ ਵਿਚ ਇਮਰਾਨ ਖਾਨ ਸਾਰੀਆਂ 33 ਸੰਸਦੀ ਸੀਟਾਂ ’ਤੇ ਪਾਰਟੀ ਦੇ ਇਕਲੌਤੇ ਉਮੀਦਵਾਰ ਹੋਣਗੇ ਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ ਭਾਰਤੀ ਮੂਲ ਦੀ ਬ੍ਰਿਿਟਸ਼ ਆਰਮੀ ਅਫਸਰ ਨੇ -30 ਡਿਗਰੀ ਤਾਪਮਾਨ ਵਿਚ 1485 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਰਚਿਆ ਇਤਿਹਾਸ ਉੱਤਰ-ਪੱਛਮੀ ਪਾਕਿਸਤਾਨ 'ਚ ਕਿਸ਼ਤੀ ਪਲਟਣ ਨਾਲ 10 ਵਿਿਦਆਰਥੀਆਂ ਦੀ ਮੌਤ, 15 ਜ਼ਖਮੀ