Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਟੋਰਾਂਟੋ/ਜੀਟੀਏ

ਗੈਸ ਸਟੇਸ਼ਨ ਉੱਤੇ ਕਤਲ ਕੀਤੀ ਗਈ ਪੰਜਾਬੀ ਕੁੜੀ ਦੇ ਮਾਪਿਆਂ ਨੇ ਕੀਤੀ ਇਨਸਾਫ ਦੀ ਮੰਗ

December 07, 2022 11:20 PM

ਮਿਸੀਸਾਗਾ, 7 ਦਸੰਬਰ (ਪੋਸਟ ਬਿਊਰੋ) : ਸ਼ਨਿੱਚਰਵਾਰ ਨੂੰ ਮਿਸੀਸਾਗਾ ਦੇ ਗੈਸ ਸਟੇਸ਼ਨ ਉੱਤੇ ਜਿਸ 21 ਸਾਲਾ ਪੰਜਾਬੀ ਲੜਕੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਉਸ ਦੇ ਪੰਜਾਬ ਸਥਿਤ ਮਾਪਿਆਂ ਦਾ ਕਹਿਣਾ ਹੈ ਕਿ ਟੀਨੇਜਰ ਵਜੋਂ ਆਪਣੀ ਲੜਕੀ ਨੂੰ ਸਟੂਡੈਂਟ ਵੀਜ਼ਾ ਉੱਤੇ ਕੈਨੇਡਾ ਭੇਜਣ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ।
ਉਨ੍ਹਾਂ ਆਖਿਆ ਕਿ ਆਪਣੀ ਬੇਟੀ ਪਵਨਪ੍ਰੀਤ ਕੌਰ ਨੂੰ ਬਿਹਤਰ ਜਿ਼ੰਦਗੀ ਤੇ ਨਵੇਂ ਮੌਕੇ ਦੇਣ ਦੇ ਜਿਹੜੇ ਸੁਪਨੇ ਉਨ੍ਹਾਂ ਵੇਖੇ ਸਨ ਉਹ ਕ੍ਰੈਡਿਟਵਿਊ ਤੇ ਬ੍ਰਿਟੇਨੀਆ ਰੋਡਜ਼ ਉੱਤੇ ਸਥਿਤ ਪੈਟਰੋ ਕੈਨੇਡਾ ਸਟੇਸ਼ਨ ਉੱਤੇ ਉਸ ਨੂੰ ਮਾਰੇ ਜਾਣ ਨਾਲ ਬੁਰੀ ਤਰ੍ਹਾਂ ਟੁੱਟ ਗਏ ਹਨ। ਪੁਲਿਸ ਨੇ ਦੱਸਿਆ ਕਿ ਪਵਨਪ੍ਰੀਤ ਗੈਸ ਸਟੇਸ਼ਨ ਉੱਤੇ ਰਾਤ ਦੀ ਸਿ਼ਫਟ ਵਿੱਚ ਕੰਮ ਕਰ ਰਹੀ ਸੀ ਜਦੋਂ ਇਹ ਘਟਨਾ ਵਾਪਰੀ।ਮੀਡੀਆ ਨਾਲ ਗੱਲ ਕਰਦਿਆਂ ਪਵਨਪ੍ਰੀਤ ਦੀ ਮਾਂ ਜਸਵੀਰ ਕੌਰ ਨੇ ਆਖਿਆ ਕਿ ਸਾਨੂੰ ਕਦੇ ਵੀ ਆਪਣੀ ਬੱਚੀ ਨੂੰ ਪੜ੍ਹਾਈ ਲਈ ਕੈਨੇਡਾ ਨਹੀਂ ਸੀ ਭੇਜਣਾ ਚਾਹੀਦਾ ਸਗੋਂ ਆਪਣੇ ਕੋਲ ਹੀ ਰੱਖਣਾ ਚਾਹੀਦਾ ਸੀ।
ਉਸ ਦੇ ਪਿਤਾ ਦਵਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਇਹ ਆਸ ਕੀਤੀ ਸੀ ਕਿ ਉਨ੍ਹਾਂ ਦੀ ਬੱਚੀ ਮਿਆਰੀ ਸਿੱਖਿਆ ਹਾਸਲ ਕਰ ਸਕੇਗੀ ਤੇ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੇ ਨਾਲ ਲਿਜਾ ਸਕੇਗੀ। ਜਦੋਂ ਉਹ 18 ਸਾਲ ਦੀ ਸੀ ਤਾਂ ਉਦੋਂ ਹੀ ਉਨ੍ਹਾਂ ਉਸ ਨੂੰ ਕੈਨੇਡਾ ਭੇਜ ਦਿੱਤਾ ਸੀ ਤੇ ਇਸ ਗੱਲ ਦਾ ਉਨ੍ਹਾਂ ਨੂੰ ਹੁਣ ਬਹੁਤ ਪਛਤਾਵਾ ਹੈ।ਪਵਨਪ੍ਰੀਤ ਦੀ ਮਾਂ ਨੇ ਦੱਸਿਆ ਕਿ ਪਹਿਲਾਂ ਪੁਲਿਸ ਨੇ ਬਰੈਂਪਟਨ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਉਸ ਦੀ ਮੌਤ ਦੀ ਖਬਰ ਦਿੱਤੀ ਤੇ ਫਿਰ ਪੰਜਾਬ ਵਿੱਚ ਉਨ੍ਹਾਂ ਨੂੰ ਇਹ ਖਬਰ ਮਿਲੀ। ਪਵਨਪ੍ਰੀਤ ਦੇ ਮਾਪਿਆਂ ਨੇ ਜਲਦ ਤੋਂ ਜਲਦ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ।
ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੂੰ ਪੈਦਲ ਜਾਂਦਿਆਂ ਤੇ ਫਿਰ ਬਾਈਸਾਈਕਲ ਉੱਤੇ ਜਾਂਦਿਆਂ ਵੇਖਿਆ ਗਿਆ ਸੀ। ਪੁਲਿਸ ਵੱਲੋਂ ਬਾਈਸਾਈਕਲ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ। ਇਹ ਸਾਈਕਲ ਪੁਲਿਸ ਨੇ ਬਰਾਮਦ ਕਰ ਲਈ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਵੀ ਚੋਰੀ ਕੀਤੀ ਗਈ ਹੋ ਸਕਦੀ ਹੈ। ਇਹ ਨਾਭੀ ਰੰਗ ਦੀ ਸਪੋਰਟੈਕ ਰਿੱਜਰਨਰ ਹੈ ਜੋ ਕਿ ਇੱਕ ਮਾਊਨਟੇਨ ਬਾਈਕ ਹੈ। ਪੁਲਿਸ ਨੇ ਇਸ ਤਰ੍ਹਾਂ ਦੀ ਬਾਈਸਾਈਕਲ ਬਾਰੇ ਜਨਤਾ ਨੂੰ ਆਖਿਆ ਹੈ ਕਿ ਜੇ ਇਹ ਚੋਰੀ ਹੋਈ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।ਸੋਮਵਾਰ ਰਾਤ ਨੂੰ ਪੁਲਿਸ ਨੇ ਮਸ਼ਕੂਕ ਦੇ ਸਬੰਧ ਵਿੱਚ ਹੋਰ ਵੇਰਵੇ ਵੀ ਸਾਂਝੇ ਕੀਤੇ।
ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੇ ਲੰਮੀਂ ਸਿਆਲਾਂ ਵਾਲੀ ਜੈਕੇਟ ਪਾਈ ਹੋਈ ਸੀ, ਜਿਸ ਦੇ ਹੁੱਡ ਵੀ ਸੀ, ਉਸ ਨੇ ਕਾਲੇ ਰੰਗ ਦੇ ਸਿਆਲਾਂ ਵਾਲੇ ਬੂਟ ਪਾਏ ਹੋਏ ਸਨ, ਕਾਲੀ ਪੈਂਟ, ਕਾਲੀ ਹੈਟ ਤੇ ਚਿੱਟੇ ਗਲਵਜ਼ ਪਾਏ ਹੋਏ ਸਨ।ਇਹ ਵੀ ਲੱਗ ਰਿਹਾ ਸੀ ਕਿ ਮਸ਼ਕੂਕ ਸਿਗਰਟ ਪੀ ਰਿਹਾ ਸੀ। ਮਸ਼ਕੂਕ ਨੇ ਬਹੁਤ ਨੇੜਿਓਂ ਪਵਨਪ੍ਰੀਤ ਉੱਤੇ ਗੋਲੀ ਚਲਾਉਣ ਤੱਕ ਹੁੱਡ ਸਿਰ ਉੱਤੇ ਨਹੀਂ ਲਿਆ ਹੋਇਆ ਸੀ।ਪੁਲਿਸ ਨੇ ਦੱਸਿਆ ਕਿ ਗੋਲੀ ਚਲਾਉਣ ਤੋਂ ਬਾਅਦ ਮਸ਼ਕੂਕ ਪੱਛਮ ਵੱਲ ਕ੍ਰੈਡਿਟਵਿਊ ਰੋਡ ਵੱਲ ਭੱਜ ਗਿਆ ਤੇ ਫਿਰ ਬ੍ਰਿਟੇਨੀਆ ਰੋਡ ਉੱਤੇ ਤੇ ਫਿਰ ਕ੍ਰੈਮਗ੍ਰੀਨ ਸਰਕਲ ਵੱਲ ਚਲਾ ਗਿਆ। ਪੁਲਿਸ ਨੇ ਆਖਿਆ ਕਿ ਉਹ ਮੰਨ ਕੇ ਚੱਲ ਰਹੇ ਹਨ ਕਿ ਇਹ ਕਤਲ ਪਵਨਪ੍ਰੀਤ ਨੂੰ ਨਿਸ਼ਾਨਾ ਬਣਾ ਕੇ ਹੀ ਕੀਤਾ ਗਿਆ ਪਰ ਇਸ ਪਿੱਛੇ ਕਾਰਨ ਕੀ ਸੀ ਇਸ ਦੀ ਉਹ ਭਾਲ ਕਰ ਰਹੇ ਹਨ।

 

 

 
Have something to say? Post your comment