Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਸ਼ੁੱਕਰਵਾਰ ਤੱਕ ਜੀਟੀਏ ਵਿੱਚ ਹੋਰ ਡਿੱਗਣਗੀਆਂ ਗੈਸ ਦੀਆਂ ਕੀਮਤਾਂ

December 07, 2022 11:15 PM

ਟੋਰਾਂਟੋ, 7 ਦਸੰਬਰ (ਪੋਸਟ ਬਿਊਰੋ) : ਸਸਤੀ ਗੈਸ ਭਰਵਾਉਣ ਦੀ ਉਡੀਕ ਕਰ ਰਹੇ ਡਰਾਈਵਰਾਂ ਦੀ ਉਡੀਕ ਇਸ ਹਫਤੇ ਦੇ ਅਖੀਰ ਤੱਕ ਮੁੱਕਣ ਵਾਲੀ ਹੈ।
ਕੈਨੇਡੀਅਨਜ਼ ਫੌਰ ਅਫੋਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਡੈਨ ਮੈਕਟੀਗ ਅਨੁਸਾਰ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਸੋਲੀਨ ਦੀਆਂ ਕੀਮਤਾਂ ਇੱਕ ਵਾਰੀ ਫਿਰ ਇਸ ਸਾਲ ਸੱਭ ਤੋਂ ਹੇਠਲੇ ਪੱਧਰ ਉੱਤੇ ਜਾਣ ਵਾਲੀਆਂ ਹਨ। ਬੁੱਧਵਾਰ ਨੂੰ 2022 ਵਿੱਚ ਪ੍ਰਤੀ ਲੀਟਰ ਗੈਸ ਦੀ ਕੀਮਤ 140·9 ਸੈਂਟ ਤੱਕ ਚਲੀ ਗਈ। ਵੀਰਵਾਰ ਨੂੰ ਗੈਸ ਦੀਆਂ ਕੀਮਤਾਂ ਵਿੱਚ ਦੋ ਸੈਂਟ ਦੀ ਹੋਰ ਕਮੀ ਆਉਣ ਵਾਲੀ ਹੈ ਤੇ ਇਹ 138·9 ਡਾਲਰ ਤੱਕ ਜਾਣ ਦੀ ਸੰਭਾਵਨਾ ਹੈ।
ਸ਼ੁੱਕਰਵਾਰ ਨੂੰ ਗੈਸ ਦੀਆਂ ਕੀਮਤਾਂ ਵਿੱਚ ਤਿੰਨ ਸੈਂਟ ਦੀ ਗਿਰਾਵਟ ਹੋਰ ਆ ਸਕਦੀ ਹੈ ਤੇ ਗੈਸ ਦੀ ਔਸਤ ਕੀਮਤ 135·9 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਸਕਦੀ ਹੈ। ਮੈਕਟੀਗ ਨੇ ਆਖਿਆ ਕਿ ਆਖਰੀ ਵਾਰੀ 9 ਦਸੰਬਰ, 2021 ਨੂੰ ਗੈਸ ਦੀਆਂ ਕੀਮਤਾਂ ਐਨੀਆਂ ਘੱਟ ਪਾਈਆਂ ਗਈਆਂ ਸਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ