Welcome to Canadian Punjabi Post
Follow us on

01

July 2025
 
ਕੈਨੇਡਾ

ਐਮਰਜੰਸੀ ਐਕਟ ਬਾਰੇ ਚੱਲ ਰਹੀ ਜਾਂਚ ਵਿੱਚ ਅਗਲੀ ਗਵਾਹੀ ਦੇਵੇਗੀ ਫਰੀਲੈਂਡ

November 24, 2022 09:01 AM

ਓਟਵਾ, 24 ਨਵੰਬਰ (ਪੋਸਟ ਬਿਊਰੋ) : ਪਿਛਲੇ ਸਿਆਲਾਂ ਵਿੱਚ ਕਈ ਹਫਤਿਆਂ ਤੱਕ ਕੀਤੇ ਮੁਜ਼ਾਹਰਿਆਂ ਨੂੰ ਖ਼ਤਮ ਕਰਨ ਲਈ ਫੈਡਰਲ ਸਰਕਾਰ ਵੱਲੋਂ ਲਾਗੂ ਕੀਤੇ ਗਏ ਐਮਰਜੰਸੀ ਐਕਟ ਬਾਰੇ ਚੱਲ ਰਹੀ ਜਾਂਚ ਵਿੱਚ ਅਗਲੀ ਗਵਾਹੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੇਣਗੇ।
ਫਰੀਲੈਂਡ, ਜੋ ਕਿ ਵਿੱਤ ਮੰਤਰੀ ਵੀ ਹਨ, ਨੇ ਹੀ ਫਰੀਡਮ ਕੌਨਵੌਏ ਵਿੱਚ ਹਿੱਸਾ ਲੈਣ ਵਾਲਿਆਂ ਦੇ ਖਾਤੇ ਫਰੀਜ਼ ਕਰਨ ਲਈ ਬੈਂਕਾਂ ਤੇ ਹੋਰਨਾਂ ਵਿੱਤੀ ਅਦਾਰਿਆਂ ਨੂੰ ਐਮਰਜੰਸੀ ਇਕਨੌਮਿਕ ਸ਼ਕਤੀਆਂ ਦਿੱਤੀਆਂ ਸਨ।ਪਬਲਿਕ ਆਰਡਰ ਐਮਰਜੰਸੀ ਕਮਿਸ਼ਨ ਵੱਲੋਂ ਉਨ੍ਹਾਂ ਈਵੈਂਟਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਜਿਨ੍ਹਾਂ ਕਾਰਨ ਫੈਡਰਲ ਸਰਕਾਰ ਨੂੰ 14 ਫਰਵਰੀ ਨੂੰ ਐਮਰਜੰਸੀ ਐਕਟ ਲਾਗੂ ਕਰਨਾ ਪਿਆ।ਜਿ਼ਕਰਯੋਗ ਹੈ ਕਿ ਇਸ ਫਰੀਡਮ ਕੌਨਵੌਏ ਵੱਲੋਂ ਲਾਏ ਗਏ ਜਾਮ ਕਾਰਨ ਓਟਵਾ ਵਿੱਚ ਕੰਮਕਾਜ ਉੱਤੇ ਕਾਫੀ ਅਸਰ ਪਿਆ ਸੀ ਤੇ ਕੈਨੇਡਾ-ਅਮਰੀਕਾ ਕਾਰੋਬਾਰ ਕਈ ਬਾਰਡਰ ਲਾਂਘਿਆਂ ਉੱਤੇ ਠੱਪ ਹੋ ਗਿਆ ਸੀ।
ਇਸ ਹਫਤੇ ਗਵਾਹੀ ਦੇਣ ਵਾਲੇ ਕੈਬਨਿਟ ਮੰਤਰੀਆਂ ਵਿੱਚੋਂ ਫਰੀਲੈਂਡ ਸੱਤਵੀਂ ਕੈਬਨਿਟ ਮੰਤਰੀ ਹੈ।ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਾਮਲੇ ਵਿੱਚ ਗਵਾਹੀ ਦੇਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ