Welcome to Canadian Punjabi Post
Follow us on

01

July 2025
 
ਕੈਨੇਡਾ

ਕੈਨੇਡਾ ਇੰਡੀਆ ਏਅਰ ਟਰਾਂਸਪੋਰਟ ਅਗਰੀਮੈਂਟ ਤੋਂ ਪੰਜਾਬ ਨੂੰ ਬਾਹਰ ਰੱਖੇ ਜਾਣ ਉੱਤੇ ਡਬਲਿਊਐਸਓ ਨੇ ਪ੍ਰਗਟਾਇਆ ਇਤਰਾਜ਼

November 22, 2022 10:19 PM

ਓਟਵਾ, 22 ਨਵੰਬਰ (ਪੋਸਟ ਬਿਊਰੋ) : ਪਿਛਲੇ ਹਫਤੇ ਕੈਨੇਡਾ ਇੰਡੀਆ ਏਅਰ ਟਰਾਂਸਪੋਰਟ ਅਗਰੀਮੈਂਟ ਦੇ ਪਸਾਰ ਤੋਂ ਪੰਜਾਬ ਨੂੰ ਬਾਹਰ ਰੱਖੇ ਜਾਣ ਉੱਤੇ ਵਰਲਡ ਸਿੱਖ ਆਰਗੇਨਾਈਜੇ਼ਸ਼ਨ (ਡਬਲਿਊਐਸਓ) ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ।
ਡਬਲਿਊਐਸਓ ਨੇ ਪਿੱਛੇ ਜਿਹੇ ਕੈਨੇਡਾ-ਇੰਡੀਆ ਏਅਰ ਟਰਾਂਸਪੋਰਟ ਸਮਝੌਤੇ ਦੇ ਪਸਾਰ ਤੋਂ ਪੰਜਾਬ ਨੂੰ ਵਾਂਝਾ ਰੱਖਣ ਦੇ ਸਬੰਧ ਵਿੱਚ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੂੰ ਪੱਤਰ ਲਿਖ ਕੇ ਨਾਰਾਜ਼ਗੀ ਪ੍ਰਗਟਾਈ ਹੈ। ਇਸ ਸਮਝੌਤੇ ਤਹਿਤ ਕੈਨੇਡਾ ਤੇ ਭਾਰਤ ਦਰਮਿਆਨ ਕੁੱਝ ਚੋਣਵੇਂ ਏਅਰਪੋਰਟਸ ਲਈ ਅਣਗਿਣਤ ਉਡਾਨਾਂ ਦਾ ਪਸਾਰ ਕੀਤਾ ਗਿਆ ਹੈ ਪਰ ਪੰਜਾਬ ਵਿੱਚ ਅੰਮ੍ਰਿਤਸਰ ਤੇ ਚੰਡੀਗੜ੍ਹ ਨੂੰ ਇਨ੍ਹਾਂ ਤੋਂ ਵਾਂਝਾ ਰੱਖਿਆ ਗਿਆ ਹੈ।
ਡਬਲਿਊਐਸਓ ਨੇ ਆਖਿਆ ਕਿ ਟਰਾਂਸਪੋਰਟ ਸਬੰਧੀ ਰਿਸ਼ਤਿਆਂ ਵਿੱਚ ਸੁਧਾਰ ਤੇ ਬਿਹਤਰੀਨ ਫਲਾਈਟ ਬਦਲ ਯਕੀਨਨ ਸਕਾਰਾਤਮਕ ਕਦਮ ਹੈ। ਪਰ ਕੈਨੇਡਾ ਦੇ ਸਿੱਖ ਇਸ ਲਈ ਨਿਰਾਸ਼ ਹਨ ਕਿ ਇਸ ਸਮਝੌਤੇ ਵਿੱਚ ਪੰਜਾਬ ਦੇ ਏਅਰਪੋਰਟਸ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਕੈਨੇਡਾ ਵਿੱਚ ਸਿੱਖ ਕਮਿਊਨਿਟੀ ਵੱਡੀ ਗਿਣਤੀ ਵਿੱਚ ਵੱਸਦੀ ਹੈ ਤੇ ਪੰਜਾਬ ਨਾਲ ਅਜੇ ਵੀ ਸੱਭ ਦੀਆਂ ਤੰਦਾਂ ਡੂੰਘੀਆਂ ਜੁੜੀਆਂ ਹੋਈਆਂ ਹਨ।ਇੱਥੇ ਰਹਿਣ ਵਾਲੇ ਕਈ ਸਿੱਖ ਕੈਨੇਡਾ ਤੇ ਅੰਮ੍ਰਿਤਸਰ ਦਰਮਿਆਨ ਸਿੱਧੀ ਫਲਾਈਟ ਦੀ ਪੈਰਵੀ ਕਰਦੇ ਰਹੇ ਹਨ। ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਸਫਲਤਾ ਹਾਸਲ ਨਹੀਂ ਹੋਈ। ਕੈਨੇਡਾ ਤੇ ਭਾਰਤ ਦਰਮਿਆਨ ਬਹੁਗਿਣਤੀ ਟਰੈਵਲਰਜ਼, ਪੰਜਾਬ ਨਾਲ ਹੀ ਸਬੰਧਤ ਹਨ।ਕੈਨੇਡਾ ਤੇ ਪੰਜਾਬ ਦਰਮਿਆਨ ਸਿੱਧੀ ਫਲਾਈਟ ਨਾ ਹੋਣ ਕਾਰਨ ਇਨ੍ਹਾਂ ਟਰੈਵਲਰਜ਼ ਦਾ ਕਾਫੀ ਸਮਾਂ ਬਰਬਾਦ ਹੋਣ ਦੇ ਨਾਲ ਨਾਲ ਆਪਣੀ ਮੰਜਿ਼ਲ ਤੱਕ ਪਹੁੰਚਣ ਵਿੱਚ ਪੈਸਾ ਵੀ ਬਰਬਾਦ ਹੁੰਦਾ ਹੈ।
ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਭਾਰਤ ਜਾਣ ਵਾਲੇ ਕੈਨੇਡੀਅਨ ਟਰੈਵਲਰਜ਼ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਇੰਡੀਅਨ ਈ-ਵੀਜ਼ਾ ਸਕੀਮ ਸਸਪੈਂਡ ਹੋਣਾ। ਇਹ ਸਕੀਮ ਅਮਰੀਕਾ, ਆਸਟਰੇਲੀਆ, ਫਰਾਂਸ, ਮੈਕਸਿਕੋ ਤੇ ਹੋਰਨਾਂ ਕਈ ਦੇਸ਼ਾਂ ਲਈ ਮੁੜ ਸ਼ੁਰੂ ਹੋ ਚੁੱਕੀ ਹੈ। ਨਤੀਜਤਨ ਭਾਰਤ ਦਾ ਵੀਜ਼ਾ ਹਾਸਲ ਕਰਨ ਦੀ ਉਡੀਕ ਕਰਨ ਵਾਲੇ ਕੈਨੇਡੀਅਨਜ਼ ਨੂੰ ਇਸ ਲਈ ਚਾਰ ਤੋਂ ਛੇ ਹਫਤਿਆਂ ਦੀ ਉਡੀਕ ਕਰਨੀ ਪੈਂਦੀ ਹੈ ਜਾਂ ਫਿਰ ਕਈ ਘੰਟਿਆਂ ਤੱਕ ਇੰਡੀਅਨ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਦੇ ਬਾਹਰ ਖੜ੍ਹੇ ਰਹਿਣਾ ਪੈਂਦਾ ਹੈ।ਭਾਰਤ ਦਾ ਦਸ ਸਾਲਾਂ ਲਈ ਵੀਜ਼ਾ ਜਿਹੜਾ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਲਈ ਸ਼ੁਰੂ ਕਰ ਦਿੱਤਾ ਗਿਆ ਹੈ ਕੈਨੇਡਾ ਵਿੱਚ ਅਜੇ ਵੀ ਸਸਪੈਂਡ ਹੀ ਹੈ।
ਇਸ ਲਈ ਭਾਵੇਂ ਕੈਨੇਡਾ ਇੰਡੀਆ ਏਅਰ ਟਰਾਂਸਪੋਰਟ ਅਗਰੀਮੈਂਟ ਨਾਲ ਕੋਲਕਾਤਾ ਤੇ ਚੇਨਈ ਦੇ ਟਰੈਵਲਰਜ਼ ਨੂੰ ਫਾਇਦਾ ਹੋਵੇਗਾ ਪਰ ਕੈਨੇਡਾ ਵਿੱਚ ਕਈ ਸਿੱਖ ਇਸ ਗੱਲ ਤੋਂ ਨਿਰਾਸ਼ ਹਨ ਕਿ ਪੰਜਾਬ ਨੂੰ ਇਸ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ। ਡਬਲਿਊਐਸਓ ਨੇ ਕੈਨੇਡਾ ਤੇ ਪੰਜਾਬ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਪੁਰਜ਼ੋਰ ਮੰਗ ਵੀ ਕੀਤੀ ਹੈ।

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ