ਓਨਟਾਰੀਓ, 22 ਨਵੰਬਰ (ਪੋਸਟ ਬਿਊਰੋ) : ਪੀਟਰਬਰੋ ਦੇ ਪੂਰਬ ਵੱਲ ਹਾਈਵੇਅ 7 ਉੱਤੇ ਇੱਕ ਐਸਯੂਵੀ ਤੇ ਪਿੱਕਅੱਪ ਟਰੱਕ ਦਰਮਿਆਨ ਹੋਈ ਆਹਮੋ ਸਾਹਮਣੀ ਟੱਕਰ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਗਈ।
ਇੱਕ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਮੰਗਲਵਾਰ ਨੂੰ ਇੱਕ ਰਲੀਜ਼ ਵਿੱਚ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਡਰੰਮਡ ਲਾਈਨ ਨੇੜੇ ਹਾਈਵੇਅ 7 ਉੱਤੇ ਸ਼ਾਮੀਂ 5:15 ਉੱਤੇ ਵਾਪਰਿਆ।
ਹਾਦਸੇ ਦੀ ਜਾਂਚ ਕਰਨ ਲਈ ਹਾਈਵੇਅ 7 ਨੂੰ ਕੀਨ ਰੋਡ ਤੇ ਹੈਰੀਟੇਜ ਲਾਈਨ ਦਰਮਿਆਨ ਬੰਦ ਕਰ ਦਿੱਤਾ ਗਿਆ।