Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਪੈ ਸਕਦੀ ਹੈ 60 ਸੈਂਟੀਮੀਟਰ ਤੱਕ ਬਰਫ

November 18, 2022 09:05 AM

ਓਨਟਾਰੀਓ, 18 ਨਵੰਬਰ (ਪੋਸਟ ਬਿਊਰੋ) : ਇਸ ਹਫਤੇ ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਠੰਢ ਦੀ ਜਕੜ ਮਜ਼ਬੂਤ ਹੋਣ ਜਾ ਰਹੀ ਹੈ। ਐਤਵਾਰ ਰਾਤ ਤੱਕ ਪ੍ਰੋਵਿੰਸ ਦੇ ਉੱਤਰੀ ਤੇ ਦੱਖਣੀ ਰੀਜਨਜ਼ ਵਿੱਚ 60 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਐਨਵਾਇਰਮੈਂਟ ਕੈਨੇਡਾ ਵੱਲੋਂ ਲੇਕ ਈਰੀ ਤੇ ਲੇਕ ਓਨਟਾਰੀਓ ਦੇ ਪੂਰਬੀ ਸਿਰੇ ਦੇ ਨਾਲ ਵਾਲੇ ਇਲਾਕਿਆਂ ਦੇ ਨਾਲ ਨਾਲ ਲੇਕ ਹੁਰੌਨ ਤੇ ਜੌਰਜੀਅਨ ਬੇਅ ਲਈ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ।ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨੀ ਤੋਂ ਕੰਮ ਲੈਣ ਲਈ ਵੀ ਆਖਿਆ ਗਿਆ ਹੈ। ਇਸ ਵੀਕੈਂਡ ਇਨ੍ਹਾਂ ਇਲਾਕਿਆਂ ਵਿੱਚ ਬਰਫੀਲਾ ਤੂਫਾਨ ਆਉਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਕੈਨੇਡਾ ਦੀ ਮੌਸਮ ਏਜੰਸੀ ਵੱਲੋਂ ਨਾਇਗਰਾ, ਕਿੰਗਸਟਨ-ਪਿੰ੍ਰਸ ਐਡਵਰਡ, ਗ੍ਰੇਅ-ਬਰੂਸ ਤੇ ਪੈਰੀ ਸਾਊਂਡ ਮਸਕੋਕਾ ਲਈ ਐਤਵਾਰ ਰਾਤ ਤੱਕ 60 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਐਨਵਾਇਰਮੈਂਟ ਕੈਨੇਡਾ ਨੇ ਇਨ੍ਹਾਂ ਇਲਾਕਿਆਂ ਦੇ ਡਰਾਈਵਰਾਂ ਨੂੰ ਡਰਾਈਵ ਕਰਦੇ ਸਮੇਂ ਅਹਿਤਿਆਤ ਵਰਤਣ ਲਈ ਆਖਿਆ ਗਿਆ ਹੈ ਤੇ ਇਸ ਦੇ ਨਾਲ ਹੀ ਇਹ ਵੀ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਸੜਕਾਂ ਉੱਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਦੌਰਾਨ ਬਰਫੀਲੇ ਤੂਫਾਨ ਕਾਰਨ ਵਿਜਿ਼ਬਿਲਿਟੀ ਵੀ ਘੱਟ ਸਕਦੀ ਹੈ। ਜੀਟੀਏ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਤੇ ਬੈਰੀ ਏਰੀਆ ਵਿੱਚ 15 ਤੋਂ 20 ਸੈਂਟੀਮੀਟਰ ਤੱਕ ਬਰਫ ਪੈ ਸਕਦੀ ਹੈ।
ਪ੍ਰੋਵਿੰਸ ਦੇ ਸੱਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਟੋਰਾਂਟੋ ਵੀ ਸ਼ਾਮਲ ਹੈ ਪਰ ਇੱਥੇ ਬਹੁਤੀ ਬਰਫਬਾਰੀ ਹੋਣ ਦੀ ਸੰਭਾਵਨਾ ਨਹੀਂ ਹੈ। ਪਰ ਤਾਪਮਾਨ ਕਾਫੀ ਡਿੱਗ ਸਕਦਾ ਹੈ। ਇਸ ਦੌਰਾਨ ਬਫਲੋ ਵਿੱਚ ਵੀ ਬਰਫੀਲਾ ਤੂਫਾਨ ਆਉਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ। ਨਿਊ ਯੌਰਕ ਦੀ ਗਵਰਨਰ ਕੈਥੀ ਹਚੁਲ ਨੇ ਵੀਰਵਾਰ ਨੂੰ ਤੂਫਾਨ ਤੋਂ ਪਹਿਲਾਂ ਹੀ ਸਟੇਟ ਆਫ ਐਮਰਜੰਸੀ ਐਲਾਨ ਦਿੱਤੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ