Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਕੈਨੇਡਾ

ਬੱਚਿਆਂ ਦੀਆਂ ਦਵਾਈਆਂ ਦੀ ਘਾਟ ਨੂੰ ਪੂਰਾ ਕਰਨ ਲਈ ਬਦਲ ਤਲਾਸ਼ ਰਹੀਆਂ ਹਨ ਫਾਰਮੇਸੀਜ਼

November 10, 2022 10:01 PM

ਓਟਵਾ, 10 ਨਵੰਬਰ (ਪੋਸਟ ਬਿਊਰੋ) : ਦੇਸ਼ ਭਰ ਵਿੱਚ ਬੱਚਿਆਂ ਦੀਆਂ ਸਾਹ ਸਬੰਧੀ ਫੈਲੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫਾਰਮੇਸੀਜ਼ ਬੱਚਿਆਂ ਦੀਆਂ ਦਵਾਈਆਂ ਦੇ ਬਦਲ ਤਲਾਸ਼ ਰਹੀਆਂ ਹਨ।
ਗਰਮੀਆ ਤੋਂ ਹੀ ਲਿਕੁਇਡ ਟਾਇਨੌਲ ਤੇ ਹੋਰ ਦਵਾਈਆਂ ਦੀ ਸਪਲਾਈ ਵਿੱਚ ਘਾਟ ਪਾਈ ਜਾ ਰਹੀ ਹੈ। ਇਹ ਘਾਟ ਨਵ ਜੰਮੇਂ ਬੱਚਿਆਂ ਤੇ ਵੱਡੇ ਬੱਚਿਆਂ ਲਈ ਐਸੇਟਾਮਿਨੋਫੈਨ ਤੇ ਇਬੁਪੋ੍ਰਫਨ ਉਤਪਾਦਾਂ ਦੀ ਮੰਗ ਵਿੱਚ ਹੋਏ ਵਾਧੇ ਕਾਰਨ ਪਾਈ ਜਾ ਰਹੀ ਹੈ। ਕਈ ਫਾਰਮਾਸਿਸਟਸ ਨੂੰ ਬੱਚਿਆਂ ਦੀਆਂ ਦਰਦ ਨਿਵਾਰਕ ਦਵਾਈਆਂ ਕੱਚੇ ਉਤਪਾਦਾਂ ਨੂੰ ਰਲਾ ਕੇ ਲਿਕੁਇਡ ਦੇ ਰੂਪ ਵਿੱਚ ਤਿਆਰ ਕਰਨੀਆਂ ਪੈ ਰਹੀਆਂ ਹਨ। ਪਿਛਲੇ ਚਾਰ ਮਹੀਨਿਆਂ ਤੋਂ ਟੋਰਾਂਟੋ ਵਿੱਚ ਬੀਚਿਜ਼ ਫਾਰਮੇਸੀ ਨੂੰ ਬੱਚਿਆਂ ਦੀ ਟਾਇਨੌਲ ਜਾਂ ਐਡਵਿਲ ਦੀ ਕੋਈ ਸਪਲਾਈ ਹਾਸਲ ਨਹੀਂ ਹੋਈ ਹੈ।
ਫਾਰਮਾਸਿਸਟ ਕਾਇਰੋ ਮਾਸੇਹ ਨੇ ਦੱਸਿਆ ਕਿ ਉਸ ਸਮੇਂ ਬਹੁਤ ਤਕਲੀਫ ਹੁੰਦੀ ਹੈ ਜਦੋਂ ਕੋਈ ਨਾ ਕੋਈ ਮਾਪੇ ਹਰ 15 ਮਿੰਟ ਬਾਅਦ ਬੱਚਿਆਂ ਦੀ ਦਵਾਈ ਲੱਭਦੇ ਹੋਏ ਸਾਡੇ ਕੋਲ ਆਉਂਦੇ ਹਨ ਤੇ ਸਾਨੂੰ ਕਾਲ ਕਰਦੇ ਹਨ ਪਰ ਸਾਡੇ ਕੋਲ ਦਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਜਵਾਬ ਦੇਣਾ ਪੈਂਦਾ ਹੈ।ਓਨਟਾਰੀਓ ਫਾਰਮਾਸਿਸਟ ਐਸੋਸਿਏਸ਼ਨ ਦੇ ਸੀਈਓ ਜਸਟਿਨ ਬੇਟਸ ਨੇ ਆਖਿਆ ਕਿ ਕਿਸੇ ਦਵਾਈ ਦੀ ਸਾਲਾਨਾ ਖਪਤ ਦੇ ਹਿਸਾਬ ਨਾਲ ਉਤਪਾਦਕ ਕਿਸੇ ਦਵਾਈ ਨੂੰ ਤਿਆਰ ਕਰਦੇ ਹਨ ਪਰ ਇਸ ਸਾਲ ਤਾਂ ਆਮ ਵਰਤੋਂ ਵਾਲੀਆਂ ਦਵਾਈਆਂ ਦੀ ਮੰਗ ਐਨੀ ਜਿ਼ਆਦਾ ਹੈ ਕਿ ਸਪਲਾਈ ਪੂਰੀ ਕਰਨੀ ਔਖੀ ਹੋਈ ਪਈ ਹੈ।
ਬੇਟਸ ਨੇ ਆਖਿਆ ਕਿ ਕੈਨੇਡਾ ਦੀ ਸਪਲਾਈ ਚੇਨ ਇਸ ਘਾਟ ਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ ਤੇ ਇਸ ਲਈ 35 ਫੀ ਸਦੀ ਤੱਕ ਉਤਪਾਦਨ ਵੀ ਵਧਾ ਦਿੱਤਾ ਗਿਆ ਹੈ ਪਰ ਅਜੇ ਵੀ ਇਸ ਘਾਟ ਨੂੰ ਪੂਰਾ ਕਰਨ ਲਈ ਹੋਰ ਮਾਪਦੰਡ ਅਪਣਾਏ ਜਾਣ ਦੀ ਲੋੜ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚ ਹੈਲਥ ਕੈਨੇਡਾ ਨੂੰ ਅਮਰੀਕਾ ਤੋਂ ਬੱਚਿਆਂ ਦੀ ਐਡਵਿਲ ਤੇ ਟਾਇਨੌਲ ਇੰਪੋਰਟ ਕਰਨ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾ ਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤ ਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀ ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ