Welcome to Canadian Punjabi Post
Follow us on

08

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾਇਸਲਾਮਾਬਾਦ ਦੇ ਸੰਡੇ ਬਾਜਾਰ ਵਿਚ ਲੱਗੀ ਭਿਆਨਕ ਅੱਗ, 300 ਦੁਕਾਨਾਂ ਸੜ ਕੇ ਸੁਆਹਗੁਜਰਾਤ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਤਾਂ ਹਿਮਾਚਲ ਵਿਚ ਕਾਂਗਰਸ ਦੇ ਹੱਥ ਆਈ ਸੱਤਾਤਾਲਿਬਾਨ ਨੇ ਕਤਲ ਦੇ ਦੋਸ਼ੀਆਂ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ, ਅਫਗਾਨਿਸਤਾਨ ’ਤੇ ਕਬਜੇ ਤੋਂ ਬਾਅਦ ਪਹਿਲਾ ਮਾਮਲਾਕਿੰਗ ਚਾਰਲਸ ਨੇ ਕੀਤਾ ਗੁਰਦੁਆਰਾ ਸਾਹਿਬ ਦਾ ਦੌਰਾ, ਕੋਵਿਡ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਵਿਚ ਦਿੱਤੀ ਢਿੱਲਕਾਂਗੋ ਵਿਚ ਹਮਲਾਵਰਾਂ ਹਸਪਤਾਲ ਤੇ ਚਰਚਾਂ ਵਿਚ 272 ਲੋਕਾਂ ਨੂੰ ਮਾਰਿਆਐੱਮ.ਸੀ.ਡੀ. ਵਿਚ ਵੀ ਚੱਲਿਆ ‘ਝਾੜੂ’, 15 ਸਾਲ ਦੀ ਭਾਜਪਾ ਦੀ ਸੱਤਾ ਖੁੰਝੀ
 
ਕੈਨੇਡਾ

ਬੀਸੀ ਵਿੱਚ ਫੈਡਰਲ ਹਮਰੁਤਬਾ ਅਧਿਕਾਰੀ ਨਾਲ ਮੁਲਾਕਾਤ ਕਰਨਗੇ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਿਹਤ ਮੰਤਰੀ

November 07, 2022 09:13 AM

ਵੈਨਕੂਵਰ, 7 ਨਵੰਬਰ (ਪੋਸਟ ਬਿਊਰੋ) : ਇਸ ਹਫਤੇ ਕੈਨੇਡਾ ਦੇ ਸਿਹਤ ਮੰਤਰੀਆਂ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਮੁਲਾਕਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਹੈਲਥ ਕੇਅਰ ਸਿਸਟਮ ਦੀ ਨਾਜ਼ੁਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਚਾਰ ਮਹੀਨੇ ਪਹਿਲਾਂ ਵੀ ਦੇਸ਼ ਭਰ ਦੇ ਸਿਹਤ ਮੰਤਰੀ ਵਿਕਟੋਰੀਆ ਵਿੱਚ ਮੁਲਾਕਾਤ ਕਰ ਚੁੱਕੇ ਹਨ।
ਸਾਰੇ 13 ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਿਹਤ ਮੰਤਰੀਆਂ ਵੱਲੋਂ ਅੱਜ ਤੇ ਕੱਲ੍ਹ ਫੈਡਰਲ ਸਿਹਤ ਮੰਤਰੀ ਜੀਨ ਯਵੇਸ ਡਕਲਸ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਹੈਲਥ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਮੀਡੀਆ ਐਡਵਾਈਜ਼ਰੀ ਵਿੱਂਚ ਆਖਿਆ ਗਿਆ ਕਿ 2018 ਤੋਂ ਬਾਅਦ ਅਜਿਹਾ ਪਹਿਲੀ ਵਾਰੀ ਹੋਵੇਗਾ ਕਿ ਸਰਕਾਰ ਦੇ ਵੱਖ ਵੱਖ ਪੱਧਰਾਂ ਤੋਂ ਸਿਹਤ ਮੰਤਰੀ ਇੱਕ-ਦੂਜੇ ਨਾਲ ਵਿਅਕਤੀਗਤ ਤੌਰ ਉੱਤੇ ਮੁਲਾਕਾਤ ਕਰਨਗੇ।
ਕੈਨੇਡਾ ਦੇ ਪ੍ਰੀਮੀਅਰ ਪਿਛਲੇ ਸਾਲ ਜੁਲਾਈ ਵਿੱਚ ਵਿਕਟੋਰੀਆ ਵਿੱਚ ਇੱਕਠੇ ਹੋਏ ਸਨ, ਜਿੱਥੇ ਉਨ੍ਹਾਂ ਵੱਲੋਂ ਫੈਡਰਲ ਸਰਕਾਰ ਨੂੰ ਕੈਨੇਡਾ ਹੈਲਥ ਟਰਾਂਸਫਰ, ਜਿਹੜੀ ਰਕਮ ਹਰ ਅਧਿਕਾਰ ਖੇਤਰ ਨੂੰ ਹੈਲਥ ਕੇਅਰ ਉੱਤੇ ਖਰਚਣ ਲਈ ਮਿਲਦੀ ਹੈ, ਵਿੱਚ 35 ਫੀ ਸਦੀ ਵਾਧਾ ਕਰਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਮੇਂ ਉਨ੍ਹਾਂ ਨੂੰ ਇਸ ਮਕਸਦ ਲਈ 22 ਫੀ ਸਦੀ ਰਕਮ ਹੀ ਮਿਲ ਰਹੀ ਹੈ।
ਉਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਆਖਿਆ ਗਿਆ ਸੀ ਕਿ ਫੈਡਰਲ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਦਿੱਤੇ ਜਾਣ ਵਾਲੇ ਕਈ ਬਿਲੀਅਨ ਡਾਲਰ ਕੈਨੇਡੀਅਨਜ਼ ਲਈ ਅਸਲੀ ਤੇ ਬਿਹਤਰੀਨ ਨਤੀਜੇ ਲੈ ਕੇ ਆਉਣ ਤੇ ਉਨ੍ਹਾਂ ਲਈ ਹਸਪਤਾਲਾਂ ਵਿੱਚ ਉਡੀਕ ਦਾ ਸਮਾਂ ਘਟੇ ਤੇ ਬਿਹਤਰੀਨ ਸੇਵਾਵਾਂ ਉਨ੍ਹਾਂ ਨੂੰ ਹਾਸਲ ਹੋਣ।
ਇੱਕ ਵਾਰੀ ਫਿਰ ਪ੍ਰੀਮੀਅਰਜ਼ ਵੱਲੋਂ ਇਸ ਰਕਮ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਾਸਤੇ ਕੈਨੇਡਾ ਪੱਧਰ ਉੱਤੇ ਪਿਛਲੇ ਮਹੀਨੇ ਜਾਗਰੂਕਤਾ ਮੁਹਿੰਮ ਵੀ ਲਾਂਚ ਕੀਤੀ ਗਈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਬਿੱਲ ਪੇਸ਼ ਕਰੇਗੀ ਲਿਬਰਲ ਸਰਕਾਰ ਅੱਜ ਵਿਆਜ਼ ਦਰਾਂ ਵਿੱਚ ਵਾਧੇ ਦਾ ਐਲਾਨ ਕਰ ਸਕਦਾ ਹੈ ਬੈਂਕ ਆਫ ਕੈਨੇਡਾ! ਜਿਨਸੀ ਹਮਲੇ ਦੇ ਦੋਸ਼ ਤੋਂ ਫੋਰਟਿਨ ਨੂੰ ਕੀਤਾ ਗਿਆ ਬਰੀ ਕੈਨੇਡੀਅਨ ਫੌਜ ਵਿੱਚ ਭਰਤੀ ਹੋਣ ਲਈ ਹੁਣ ਪਰਮਾਨੈਂਟ ਰੈਜ਼ੀਡੈਂਟਸ ਵੀ ਕਰ ਸਕਣਗੇ ਅਪਲਾਈ 2023 ਵਿੱਚ ਕੈਨੇਡੀਅਨ ਪਰਿਵਾਰਾਂ ਨੂੰ ਗ੍ਰੌਸਰੀ ਲਈ ਦੇਣੇ ਪੈਣਗੇ 1,065 ਡਾਲਰ ਹੋਰ ਬੱਚਿਆਂ ਵਿੱਚ ਪਾਈ ਜਾ ਰਹੀ ਸਾਹ ਦੀ ਬਿਮਾਰੀ ਕਾਰਨ ਭਰੇ ਹਸਪਤਾਲ ਦੀ ਮਦਦ ਕਰੇਗੀ ਕੈਨੇਡੀਅਨ ਰੈੱਡ ਕਰੌਸ ਅੱਜ ਤੋਂ ਨਵੇਂ ਡੈਂਟਲ ਬੈਨੇਫਿਟ ਲਈ ਅਪਲਾਈ ਕਰ ਸਕਣਗੇ ਕੈਨੇਡੀਅਨਜ਼ ਅਲਬਰਟਾ ਦੀ ਖੁਦਮੁਖ਼ਤਿਆਰੀ ਦੇ ਮੁੱਦੇ ਉੱਤੇ ਚੁੱਪ ਨਹੀਂ ਵੱਟ ਸਕਦੀ ਫੈਡਰਲ ਸਰਕਾਰ : ਟਰੂਡੋ ਕੈਨੇਡਾ ਦੀ ਇੰਡੋ-ਪੈਸੇਫਿਕ ਰਣਨੀਤੀ ਨਾਲ ਇਮੀਗ੍ਰੇਸ਼ਨ ਦੇ ਭਵਿੱਖ ਨੂੰ ਦਿੱਤਾ ਜਾ ਰਿਹਾ ਹੈ ਆਕਾਰ ਤੀਜੀ ਤਿਮਾਹੀ ਵਿੱਚ ਬੈਂਕ ਆਫ ਕੈਨੇਡਾ ਨੂੰ ਹੋਇਆ 522 ਮਿਲੀਅਨ ਡਾਲਰ ਦਾ ਨੁਕਸਾਨ