Welcome to Canadian Punjabi Post
Follow us on

01

July 2025
 
ਕੈਨੇਡਾ

ਫਰੀਲੈਂਡ ਨੇ ਮਿਨੀ ਬਜਟ ਪੇਸ਼ ਕਰਨ ਸਮੇਂ ਦਿੱਤੀ ਮੰਦਵਾੜੇ ਦੀ ਚੇਤਾਵਨੀ

November 04, 2022 12:05 AM

ਓਟਵਾ, 3 ਨਵੰਬਰ (ਪੋਸਟ ਬਿਊਰੋ) : ਲਿਬਰਲਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰੀ ਫੈਡਰਲ ਬਜਟ ਵਾਧੂ ਹੋਣ ਦੀ ਗੱਲ ਕੀਤੀ ਗਈ ਹੈ, ਉਹ ਵੀ ਜਲਦ ਹੀ ਨਹੀਂ ਸਗੋਂ ਥੋੜ੍ਹਾ ਰੁਕ ਕੇ ਵਾਧੂ ਹੋਣ ਦਾ ਸੰਕੇ਼ਤ ਦਿੱਤਾ ਗਿਆ ਹੈ।ਪਰ ਇਸ ਦੌਰਾਨ ਸਾਲ ਦੇ ਅੰਤ ਵਿੱਚ ਪੇਸ਼ ਕੀਤੇ ਗਏ ਮਿਨੀ ਬਜਟ ਵਿੱਚ ਮੰਦਵਾੜੇ ਦਾ ਖਤਰਾ ਵੀ ਪ੍ਰਗਟਾਇਆ ਗਿਆ। ਇਸ ਦੇ ਨਾਲ ਹੀ ਕਲੀਨ ਤੇ ਗ੍ਰੀਨ ਇਕੌਨਮੀ ਵਿੱਚ ਕੈਨੇਡਾ ਦੀ ਹੋਣ ਜਾ ਰਹੀ ਤਬਦੀਲੀ ਦੇ ਸਬਜ਼ਬਾਗ ਵੀ ਕੈਨੇਡੀਅਨਜ਼ ਨੂੰ ਵਿਖਾਏ ਗਏ।
ਇੱਥੇ ਦੱਸਣਾ ਬਣਦਾ ਹੈ ਕਿ ਲਿਬਰਲਾਂ ਨੂੰ ਇਸ ਸੁਪਨੇ ਨੂੰ ਸੱਚ ਕਰਨ ਲਈ ਇੱਕ ਹੋਰ ਚੋਣਾਂ ਨਾਲ ਜੂਝਣਾ ਹੋਵੇਗਾ। ਵੀਰਵਾਰ ਨੂੰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਫਾਲ ਇਕਨੌਮਿਕ ਸਟੇਟਮੈਂਟ ਜਾਰੀ ਕਰਨ ਦੇ ਨਾਲ ਨਾਲ ਇਸ ਨੂੰ ਲਾਗੂ ਕਰਨ ਸਬੰਧੀ ਬਿੱਲ ਵੀ ਪੇਸ਼ ਕੀਤਾ ਗਿਆ। ਇਸ ਵਿੱਚ ਕਲੀਨ ਐਨਰਜੀ ਵਿੱਚ ਕੀਤੇ ਜਾਣ ਵਾਲੇ ਨਿਵੇਸ਼ ਲਈ ਨਵੇਂ ਮਾਪਦੰਡ ਅਪਨਾਉਣ ਤੇ ਰਹਿਣੀ ਸਹਿਣੀ ਵਾਸਤੇ ਕੈਨੇਡੀਅਨਜ਼ ਨੂੰ ਕਰਨੇ ਪੈ ਰਹੇ ਸੰਘਰਸ਼ ਵਿੱਚ ਮਦਦ ਦੀ ਗੱਲ ਕੀਤੀ ਗਈ।
ਕੁੱਲ ਮਿਲਾ ਕੇ ਮਹਾਂਮਾਰੀ ਦੇ ਬਾਅਦ ਵਾਲੇ ਦੌਰ ਵਿੱਚ ਅਰਥਚਾਰੇ ਨੂੰ ਲੀਹ ਉੱਤੇ ਲਿਆਉਣ ਲਈ ਪੈ ਰਹੇ ਸਿਆਸੀ ਦਬਾਅ ਦੇ ਚੱਲਦਿਆਂ ਮਿਨੀ ਬਜਟ ਵਿੱਚ ਮੁਕਾਬਲਤਨ ਨਵੇਂ ਖਰਚਿਆਂ ਨੂੰ ਸਕੁੱਚ ਕੇ ਕਰਨ ਦੀ ਗੱਲ ਉੱਤੇ ਜ਼ੋਰ ਦਿੱਤਾ ਗਿਆ। 2027-28 ਤੱਕ 30·6 ਬਿਲੀਅਨ ਡਾਲਰ ਖਰਚ ਕਰਨ ਦਾ ਵਾਅਦਾ ਕੀਤਾ ਗਿਆ। ਇਨ੍ਹਾਂ ਵਿੱਚ ਪਹਿਲਾਂ ਤੋਂ ਹੀ ਕੀਤੇ ਗਏ ਤਿੰਨ ਵਾਅਦਿਆਂ ਲਈ ਵੀ ਰਕਮ ਰਾਖਵੀਂ ਰੱਖੀ ਗਈ, ਇਹ ਵਾਅਦੇ ਹਨ-ਜੀਐਸਟ ਕ੍ਰੈਡਿਟ ਨੂੰ ਆਰਜ਼ੀ ਤੌਰ ਉੱਤੇ ਦੁੱਗਣਾ ਕਰਨਾ, ਹਾਊਸਿੰਗ ਬੈਨੇਫਿਟ ਮੁਹੱਈਆ ਕਰਵਾਉਣ ਦੇ ਨਾਲ ਨਾਲ ਡੈਂਟਲ ਕੇਅਰ ਬੈਨੇਫਿਟ ਮੁਹੱਈਆ ਕਰਵਾਉਣਾ।
ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਮਿਨੀ ਬਜਟ ਪੇਸ਼ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸੈਂਟਰਲ ਬੈਂਕ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਤੋਂ ਫੈਡਰਲ ਸਰਕਾਰ ਵੱਲੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਗਿਆ ਹੈ।ਅਸੀਂ ਬੈਂਕ ਆਫ ਕੈਨੇਡਾ ਦਾ ਕੰਮ ਹੋਰ ਔਖਾ ਨਹੀਂ ਕਰਨਾ ਚਾਹੁੰਦੇ। ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਭਾਵੇਂ ਫੈਡਰਲ ਸਰਕਾਰ ਵੱਲੋਂ ਆਪਣੀ ਵਿੱਤੀ ਅਪਡੇਟ ਵਿੱਚ ਕੈਨੇਡੀਅਨਜ਼ ਦੀ ਓਨੀ ਮਦਦ ਦੀ ਗੱਲ ਨਹੀਂ ਕੀਤੀ ਗਈ ਜਿੰਨੀ ਉਨ੍ਹਾਂ ਨੂੰ ਚਾਹੀਦੀ ਹੈ ਪਰ ਉਨ੍ਹਾਂ ਦੇ ਕਾਕਸ ਵੱਲੋਂ ਲਿਬਰਲਾਂ ਦੀ ਘੱਟ ਗਿਣਤੀ ਸਰਕਾਰ ਦਾ ਇਸ ਮੁੱਦੇ ਉੱਤੇ ਸਮਰਥਨ ਕੀਤਾ ਜਾਂਦਾ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪਿਏਰ ਪੌਲੀਏਵਰ ਨੇ ਆਖਿਆ ਕਿ ਇਸ ਨਾਲ ਮਹਿੰਗਾਈ ਵਿੱਚ ਹੋਰ ਵਾਧਾ ਹੋਵੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ