Welcome to Canadian Punjabi Post
Follow us on

01

July 2025
 
ਕੈਨੇਡਾ

ਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਜ਼ਰਵੇਟਿਵ ਕਾਕਸ : ਸ਼ੀਅਰ

September 26, 2022 12:31 AM

ਓਟਵਾ, 25 ਸਤੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਆਖਿਆ ਕਿ ਪਿਏਰ ਪੌਲੀਏਵਰ ਦੇ ਕਾਕਸ ਵੱਲੋਂ ਲਿਬਰਲ ਸਰਕਾਰ ਦੇ ਜੀਐਸਟੀ ਕ੍ਰੈਡਿਟ ਨੂੰ ਆਰਜ਼ੀ ਤੌਰ ਉੱਤੇ ਦੁੱਗਣਾ ਕਰਨ ਸਬੰਧੀ ਲਿਆਂਦੇ ਬਿੱਲ ਦਾ ਸਮਰਥਨ ਕੀਤਾ ਜਾਵੇਗਾ।
ਇੱਕ ਇੰਟਰਵਿਊ ਵਿੱਚ ਸ਼ੀਅਰ ਨੇ ਆਖਿਆ ਕਿ ਟੈਕਸ ਡਾਲਰਾਂ ਨੂੰ ਮੁੜ ਕੈਨੇਡੀਅਨਜ਼ ਦੀ ਜੇਬ੍ਹ ਵਿੱਚ ਪਾਉਣ ਦਾ ਮਾਮਲਾ ਅਜਿਹਾ ਹੈ ਜਿਸ ਦਾ ਸਮਰਥਨ ਕੰਜ਼ਰਵੇਟਿਵਜ਼ ਹਮੇਸ਼ਾਂ ਕਰਦੇ ਆਏ ਹਨ।ਜਿ਼ਕਰਯੋਗ ਹੈ ਕਿ ਬਿੱਲ ਸੀ-30, ਦ ਕੌਸਟ ਆਫ ਲਿਵਿੰਗ ਰਲੀਫ ਐਕਟ, ਨੰ-1, ਉਨ੍ਹਾਂ ਦੋ ਬਿੱਲਾਂ ਵਿੱਚੋਂ ਇੱਕ ਹੈ ਜਿਹੜੇ ਲਿਬਰਲਾਂ ਵੱਲੋਂ ਪਿਛਲੇ ਹਫਤੇ ਪੇਸ਼ ਕੀਤੇ ਗਏ ਸਨ। ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਮਹਿੰਗਾਈ ਦੀ ਮਾਰ ਸਹਿ ਰਹੇ ਘੱਟ ਤੋਂ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਲਈ ਇਹ ਬਿੱਲ ਲਿਆਂਦਾ ਗਿਆ ਹੈ।
ਇਸ ਬਿੱਲ ਰਾਹੀਂ ਇਨਕਮ ਟੈਕਸ ਐਕਟ ਵਿੱਚ ਸੋਧ ਕਰਕੇ ਆਉਣ ਵਾਲੇ ਛੇ ਮਹੀਨਿਆਂ ਲਈ ਜੀਐਸਟੀ ਕ੍ਰੈਡਿਟ ਨੂੰ ਦੁੱਗਣਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਜੇ ਇਹ ਬਿੱਲ ਸਮਾਂ ਰਹਿੰਦਿਆਂ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਅੰਦਾਜ਼ਨ 11 ਮਿਲੀਅਨ ਲੋਕਾਂ ਤੇ ਪਰਿਵਾਰਾਂ ਨੂੰ ਮਦਦ ਮਿਲੇਗੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ