Welcome to Canadian Punjabi Post
Follow us on

04

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਢਕੋਲੀ ਤੋਂ ਗ੍ਰਿਫਤਾਰ, 20 ਪਿਸਤੌਲ ਅਤੇ ਇਨੋਵਾ ਕਾਰ ਬਰਾਮਦਹੁਣ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੂਰ ਹੋਣਗੇ ਬਾਗ਼ਬਾਨੀ ਮਾਹਿਰਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕਿਹਾ, ‘ਲੋਕਤੰਤਰ 'ਤੇ ਕੀ ਕਰਨਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ`ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆਈਰਾਨ ਦੀਆਂ ਸੜਕਾਂ 'ਤੇ ਫੀਫਾ ਵਿਸ਼ਵ ਕੱਪ ਵਿਚ ਹਾਰ ਮਨਾਇਆ ਗਿਆ ਜਸ਼ਨਪਾਕਿਸਤਾਨ ਵਿਚ 25 ਕਿਲੋ ਵਿਸਫੋਟਕਾਂ ਨਾਲ ਪੁਲਿਸ ਟਰੱਕ 'ਤੇ ਅੱਤਵਾਦੀ ਹਮਲਾ, ਟੀਟੀਪੀ ਨੇ ਲਈ ਜ਼ਿੰਮੇਵਾਰੀਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ
 
ਟੋਰਾਂਟੋ/ਜੀਟੀਏ

18+ ਵਿਅਕਤੀ ਅੱਜ ਤੋਂ ਬਾਇਵਲੈਂਟ ਕੋਵਿਡ-19 ਬੂਸਟਰ ਸ਼ੌਟ ਲਈ ਲੈ ਸਕਣਗੇ ਅਪੁਆਇੰਟਮੈਂਟਸ

September 26, 2022 12:29 AM

ਓਨਟਾਰੀਓ, 25 ਸਤੰਬਰ (ਪੋਸਟ ਬਿਊਰੋ) : ਸੋਮਵਾਰ ਤੋਂ ਸ਼ੁਰੂ ਕਰਦਿਆਂ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਹੁਣ ਓਨਟਾਰੀਓ ਵਿੱਚ ਕੋਵਿਡ-19 ਦੀ ਬਾਇਵਲੈਂਟ ਵੈਕਸੀਨ ਦਾ ਬੂਸਟਰ ਸ਼ੌਟ ਲੱਗ ਸਕੇਗਾ।
ਹਾਲਾਂਕਿ ਬੀਏ·5 ਓਮਾਈਕ੍ਰੌਨ ਸਬਵੇਰੀਐਂਟ ਪ੍ਰੋਵਿੰਸ ਵਿੱਚ ਮੁੱਖ ਤੌਰ ਉੱਤੇ ਪਾਇਆ ਜਾ ਰਿਹਾ ਹੈ ਤੇ ਬਾਇਵਲੈਂਟ ਵੈਕਸੀਨ ਵੀ ਬੀਏ·5 ਸਬਵੇਰੀਐਂਟ ਲਈ ਹੀ ਤਿਆਰ ਕੀਤੀ ਗਈ ਹੈ, ਪਰ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੂਸਟਰ ਡੋਜ਼ ਹਰ ਤਰ੍ਹਾਂ ਦੇ ਓਮਾਈਕ੍ਰੌਨ ਵੇਰੀਐਂਟ ਖਿਲਾਫ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਦ ਰੁੱਤ ਸ਼ੁਰੂ ਹੋਣ ਦੇ ਨਾਲ ਹੀ ਸਾਹ ਸਬੰਧੀ ਬਿਮਾਰੀਆਂ ਦਾ ਸੀਜ਼ਨ ਵੀ ਸੁ਼ਰੂ ਹੋ ਜਾਂਦਾ ਹੈ ਤੇ ਕਮਜ਼ੋਰ ਇਮਿਊਨਿਟੀ ਵਾਲੇ ਵਿਅਕਤੀਆਂ, ਜਿਵੇਂ ਕਿ 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲ ਨਾਲ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਇਮਿਊਨੋਕੰਪਰੋਮਾਈਜ਼ਡ ਵਿਅਕਤੀਆਂ ਲਈ ਜਲਦ ਤੋਂ ਜਲਦ ਬਾਇਵਲੈਂਟ ਵੈਕਸੀਨ ਦਾ ਬੂਸਟਰ ਸ਼ੌਟ ਲਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਲਾਂਗ ਟਰਮ ਕੇਅਰ ਰੈਜ਼ੀਡੈਂਟਸ ਤੇ ਹੈਲਥ ਵਰਕਰਜ਼ ਨੂੰ ਮੌਡਰਨਾ ਦੀ ਨਵੀਂ ਸਪਾਈਕਵੈਕਸ ਬਾਇਵਲੈਂਟ ਵੈਕਸੀਨ ਦਾ ਸ਼ੌਟ ਲਾਇਆ ਗਿਆ।ਇਸ ਤੋਂ ਇਲਾਵਾ ਛੇ ਮਹੀਨੇ ਤੇ ਪੰਜ ਸਾਲ ਦਰਮਿਆਨ ਦੇ ਬੱਚਿਆਂ ਲਈ ਪੇਡੀਐਟ੍ਰਿਕ ਫਾਈਜ਼ਰ ਵੈਕਸੀਨ ਵੀ ਉਪਲਬਧ ਹੈ। ਬੂਸਟਰ ਡੋਜ਼ ਲਵਾਉਣ ਲਈ ਅਪੁਆਇੰਟਮੈਂਟਸ ਸੋਮਵਾਰ ਸਵੇਰੇ 8:00 ਵਜੇ ਤੋਂ ਕੋਵਿਡ-19 ਵੈਕਸੀਨ ਪੋਰਟਲ ਰਾਹੀਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ ਜਾਂ ਸਿੱਧੇ ਤੌਰ ਉੱਤੇ ਵੱਖੋ ਵੱਖ ਪਬਲਿਕ ਹੈਲਥ ਯੂਨਿਟਸ ਦੇ ਆਪਣੇ ਬੁਕਿੰਗ ਸਿਸਟਮਜ਼ ਰਾਹੀਂ, ਹੈਲਥਕੇਅਰ ਪ੍ਰੋਵਾਈਡਰਜ਼ ਤੇ ਇਸ ਵਿੱਚ ਹਿੱਸਾ ਲੈ ਰਹੀਆਂ ਫਾਰਮੇਸੀਜ਼ ਰਾਹੀਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪ੍ਰੋਵਿੰਸ ਦੇ ਨਵੇਂ ਹਾਊਸਿੰਗ ਬਿੱਲ ਤੋਂ ਚਿੰਤਤ ਓਨਟਾਰੀਓ ਦੇ ਬਿੱਗ ਸਿਟੀ ਮੇਅਰਜ਼ ਕਰਨਗੇ ਫੋਰਡ ਨਾਲ ਮੁਲਾਕਾਤ ਛੇ ਸਾਲਾ ਬੱਚੇ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਗੰਭੀਰ ਜ਼ਖ਼ਮੀ ਸਕੂਲ ਵਿੱਚ ਬਣਾਉਟੀ ਗੰਨ ਲਿਆਉਣ ਵਾਲੇ 2 ਮਸ਼ਕੂਕਾਂ ਨੂੰ ਕੀਤਾ ਗਿਆ ਗ੍ਰਿਫਤਾਰ, 2 ਦੀ ਭਾਲ ਕਰ ਰਹੀ ਹੈ ਪੁਲਿਸ ਨੌਟਵਿਦਸਟੈਂਡਿੰਗ ਕਲਾਜ਼ ਦੀ ਵਰਤੋਂ ਨਹੀਂ ਕਰਾਂਗੇ : ਫੋਰਡ ਬਰੈਂਪਟਨ ਦੇ ਸੀਨੀਅਰਜ਼ ਕੱਲਬਜ਼ ਵੱਲੋਂ ਕੈਨੇਡੀਅਨ ਏਅਰਪੋਰਟਸ ਤੋਂ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਇਲੈਕਸ਼ਨ ਸਾਈਨ ਸੁਧਾਰ ਸਬੰਧੀ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਮਤਾ ਪਾਸ ਕਲੀਵਲੈਂਡ ਵਾਲੇ ਡਾ. ਸੁਰਜੀਤ ਸਿੰਘ ਢਿੱਲੋਂ ਸੁਰਗਵਾਸ, ਸਸਕਾਰ ਅਤੇ ਅੰਤਿਮ ਅਰਦਾਸ ਭਲਕੇ ਡਾ. ਸੁਖਦੇਵ ਸਿੰਘ ਝੰਡ ਐੱਮ.ਪੀ. ਸੋਨੀਆ ਸਿੱਧੂ ਵੱਲੋਂ ਮਹਾਰਾਣੀ ਅਲਿਜ਼ਾਬੈੱਥ-।। ਪਲਾਟੀਨਮ ਜੁਬਿਲੀ ਪਿੰਨ ਐਵਾਰਡ ਨਾਲ ਸਨਮਾਨਿਤ ਕਈ ਗੱਡੀਆਂ ਦੀ ਟੱਕਰ ਵਿੱਚ 3 ਜ਼ਖ਼ਮੀ