Welcome to Canadian Punjabi Post
Follow us on

01

July 2025
 
ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਸਥਿਤ ਇਨਡੋਰ ਸਟੈਡੀਅਮ ਦਾ ਨਾਮਕਰਨ ਸੋਧ ਕੇ ਸ਼ਹੀਦ ਭਗਤ ਸਿੰਘ ਦੇ ਨਾਮ `ਤੇ ਕਰਨ ਦੀ ਅਪੀਲ

September 24, 2022 04:28 PM

ਚੰਡੀਗੜ੍ਹ, 24 ਸਤੰਬਰ (ਪੋਸਟ ਬਿਊਰੋ): ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਲਗਪਗ 70 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਪੱਖੋਵਾਲ ਰੋਡ ਸਥਿਤ ਇਨ ਡੋਰ ਸਟੇਡੀਅਮ ਦਾ ਬੁਨਿਆਦੀ ਤੌਰ ਤੇ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਸੀ ਪਰ 2016 ਚ ਉਦਘਾਟਨ ਵੇਲੇ ਸਿਰਫ਼ ਇਨਡੋਰ ਸਟੈਡੀਅਮ ਹੀ ਅੰਕਿਤ ਕੀਤਾ ਗਿਆ , ਜੋ ਕਿ ਸਰਾਸਰ ਗਲਤ ਹੈ।
ਇਹ ਸਟੇਡੀਅਮ ਜਵੱਦੀ ਕਲਾਂ (ਲੁਧਿਆਣਾ)ਪਿੰਡ ਦੀ ਸ਼ਾਮਲਾਟ ਵਿੱਚ ਹੁੰਦਾ ਸੀ, ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਵੱਲੋਂ 1994 ਤੋਂ 1999 ਤੀਕ ਪ੍ਰੋਃ ਨਿਰਪਜੀਤ ਕੌਰ ਗਿੱਲ ਯਾਦਗਾਰੀ ਫੁਟਬਾਲ ਟੂਰਨਾਮੈਂਟ ਕਰਵਾਉਂਦੇ ਰਹੇ ਹਾਂ। 1999 ਵਿੱਚ ਆਏ ਮੁੱਖ ਮਹਿਮਾਨ ਉਦੋਂ ਦੇ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਉਦੋਂ ਦੇ ਮੇਅਰ ਅਪਿੰਦਰ ਸਿੰਘ ਗਰੇਵਾਲ ਅਤੇ ਕਮਿਸ਼ਨਰ ਸ. ਸੁਖਬੀਰ ਸਿੰਘ ਸੰਧੂ ਆਈ. ਏ. ਐੱਸ. ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਇੱਥੇ ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਸੀ।
ਇਸ ਨੂੰ ਉਸਾਰਨ ਲੱਗਿਆਂ ਪਤਾ ਲੱਗਾ ਕਿ ਇਸ ਵਿੱਚ ਰਾਸ਼ਟਰੀ ਮਿਆਰਾਂ ਵਾਲੀ ਫੁੱਟਬਾਲ ਗਰਾਊਂਡ ਤੇ 400 ਮੀਟਰ ਦਾ ਟਰੈਕ ਹੀ ਨਹੀਂ ਬਣ ਸਕਦਾ। ਸੋ ਇਸ ਪ੍ਰੋਜੈਕਟ ਨੂੰ ਨਗਰ ਨਿਗਮ ਨੇ ਸ਼ਹੀਦ ਭਗਤ ਸਿੰਘ ਇਨਡੋਰ ਸਟੇਡੀਅਮ ਵਿੱਚ ਤਬਦੀਲ ਕਰ ਲਿਆ। ਮੁੱਢਲੀ ਕਮੇਟੀ ਵਿਚ ਮੈਂਬਰ ਹੋਣ ਕਾਰਨ ਮੈਂ ਨਿਜੀ ਤੌਰ ਤੇ ਇਹ ਗੱਲਾਂ ਜਾਣਦਾ ਹਾਂ।
ਇਹ ਪ੍ਰੋਜੈਕਟ ਹੌਲੀ ਹੌਲੀ 2016 ਤੀਕ ਮੁਕੰਮਲ ਹੋਇਆ। ਉਦੋਂ ਦੀ ਅਕਾਲੀ ਬੀ ਜੇ ਪੀ ਸਰਕਾਰ ਨੇ ਇਸ ਦਾ ਨਾਮਕਰਨ ਅੰਕਿਤ ਕਰਨ ਲੱਗਿਆਂ ਸਿਰਫ਼ ਇਨਡੋਰ ਸਟੇਡੀਅਮ ਲਿਖ ਦਿੱਤਾ ਤੇ ਕਾਹਲੀ ਕਾਹਲੀ ਵਿੱਚ ਸਃ ਸੁਖਬੀਰ ਸਿੰਘ ਬਾਦਲ ਤੋਂ ਉਦਘਾਟਨ ਵੀ ਕਰਵਾ ਲਿਆ।
ਸ਼ਹੀਦ ਭਗਤ ਸਿੰਘ ਜੀ ਦਾ ਨਾਮ ਕੱਟਣਾ, ਭਾਵੇਂ ਨਗਰ ਨਿਗਮ ਦੀ ਵੱਡੀ ਕੋਤਾਹੀ ਹੈ ਪਰ ਇਸ ਨੂੰ ਹੁਣ ਵੀ ਰੀਕਾਰਡ ਮੁਤਾਬਕ ਸੋਧਿਆ ਜਾ ਸਕਦਾ ਹੈ।
ਮੇਰੀ ਅਪੀਲ ਹੈ ਕਿ ਲਗਪਗ 70 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਇਨਡੋਰ ਸਟੇਡੀਅਮ ਦਾ ਨਾਮ ਕਰਨ ਸ਼ਹੀਦ ਭਗਤ ਸਿੰਘ ਇਨਡੋਰ ਸਟੇਡੀਅਮ ਕੀਤਾ ਜਾਵੇ।
ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਇਨਡੋਰ ਸਟੈਡੀਅਮ ਸ਼ਹੀਦ ਭਗਤ ਸਿੰਘ ਨਗਰ ਵਿਚ ਹੀ ਸਥਿਤ ਹੈ।
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਖੇਡ ਢਾਂਚੇ ਦੀ ਪਿਛਲੇ ਸਮੇਂ ਵਿਚ ਕਦੇ ਵੀ ਇਸ ਦੀ ਸੁਯੋਗ ਵਰਤੋਂ ਖੇਡ ਮਕਸਦ ਲਈ ਨਹੀਂ ਹੋਈ। ਇਸ ਦਾ ਵੱਡਾ ਕਾਰਨ ਨਗਰ ਨਿਗਮ ਵੱਲੋਂ ਇਸ ਦਾ ਬਿਜਲੀ ਕੁਨੈਕਸ਼ਨ ਨਾ ਲੈਣਾ ਹੈ।ਨਾ ਹੀ ਖੇਡ ਵਿਭਾਗ ਨੇ ਇਸ ਬੁਨਿਆਦੀ ਖੇਡ ਢਾਂਚੇ ਦੀ ਵਰਤੋਂ ਲਈ ਕੋਈ ਗੰਭੀਰਤਾ ਵਿਖਾਈ ਹੈ।
ਇੱਕ ਪਾਸੇ ਤਾਂ ਅਸੀਂ ਖੇਡ ਢਾਂਚੇ ਲਈ ਪੈਸੇ ਦੀ ਅਣਹੋਂਦ ਕਾਰਨ ਤਰਸ ਰਹੇ ਹਾਂ ਜਦ ਕਿ ਦੂਜੇ ਪਾਸੇ ਬਣੇ ਬਣਾਏ ਢਾਂਚੇ ਨੂੰ ਨਹੀਂ ਵਰਤ ਰਹੇ।
ਬੇਨਤੀ ਹੈ ਕਿ ਸਾਰੀਆਂ ਇਨਡੋਰ ਖੇਡਾਂ ਲਈ ਬਣੇ ਇਸ ਕੌਮਾਂਤਰੀ ਪੱਧਰ ਦੇ ਸਟੇਡੀਅਮ ਨੂੰ ਵਰਤੋਂ ਵਿੱਚ ਲਿਆਉਣ ਲਈ ਖੇਡ ਵਿਭਾਗ ਪੰਜਾਬ ਨੂੰ ਵੀ ਆਦੇਸ਼ ਜਾਰੀ ਕੀਤੇ ਜਾਣ। ਪਤਾ ਲੱਗਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੁਸੀਂ ਖਟਕੜ ਕਲਾਂ ਜਾ ਰਹੇ ਹੋ ਅਤੇ ਮਗਰੋਂ ਲੁਧਿਆਣੇ ਵੀ ਆ ਰਹੇ ਹੋ।
ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ , ਸਾਬਕਾ ਕੌਂਸਲਰ ਜਗਬੀਰ ਸਿੰਘ ਸੋਖੀ, ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਤੇ ਕੁੱਕੂ ਬਾਜਵਾ ਜਰਮਨੀ ਨੇ ਵੀ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਸਟੈਡੀਅਮ ਦਾ ਨਾਮਕਰਨ ਸਹੀ ਕਰਵਾਉਣ ਵਿੱਚ ਸਬੰਧਿਤ ਧਿਰ ਨੂੰ ਆਦੇਸ਼ ਦਿੱਤਾ ਜਾਵੇ।ਖੇਡ ਵਿਭਾਗ ਨੂੰ ਵੀ ਇਸ ਦੀ ਵਰਤੋਂ ਯੋਗਤਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ