Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਹੜਤਾਲ ਦਾ ਮਨ ਬਣਾ ਰਹੇ ਹਨ ਓਨਟਾਰੀਓ ਦੇ ਐਜੂਕੇਸ਼ਨ ਵਰਕਰਜ਼

September 23, 2022 09:16 AM

ਓਨਟਾਰੀਓ, 23 ਸਤੰਬਰ (ਪੋਸਟ ਬਿਊਰੋ) : ਓਨਟਾਰੀਓ ਦੇ ਐਜੂਕੇਸ਼ਨ ਵਰਕਰਜ਼, ਜਿਨ੍ਹਾਂ ਵਿੱਚ ਲਾਇਬ੍ਰੇਰੀਅਨ, ਕਸਟੋਡੀਅਨ ਤੇ ਪ੍ਰਸ਼ਾਸਕੀ ਅਮਲਾ ਸ਼ਾਮਲ ਹੈ, ਅੱਜ ਤੋਂ ਇਸ ਸਬੰਧ ਵਿੱਚ ਵੋਟਿੰਗ ਕਰੇਗਾ ਕਿ ਹੜਤਾਲ ਕੀਤੀ ਜਾਵੇ ਜਾਂ ਨਹੀਂ। ਇਨ੍ਹਾਂ ਦੀ ਯੂਨੀਅਨ ਵੱਲੋਂ ਇਨ੍ਹਾਂ ਸਾਰਿਆਂ ਨੂੰ ਹੜਤਾਲ ਦੇ ਪੱਖ ਵਿੱਚ ਵੋਟ ਪਾਉਣ ਲਈ ਆਖਿਆ ਜਾ ਰਿਹਾ ਹੈ।
ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼ ਵੱਲੋਂ ਓਨਟਾਰੀਓ ਦੇ ਮੁੱਢਲੇ ਕਾਂਟਰੈਕਟ ਸਬੰਧੀ ਪੇਸ਼ਕਸ਼ ਨੂੰ ਬੇਇਜ਼ਤੀ ਕਰਨ ਵਾਲਾ ਦੱਸਿਆ ਗਿਆ ਹੈ।ਸਰਕਾਰ ਨੇ ਸਾਲਾਨਾ 40,000 ਡਾਲਰ ਤੋਂ ਘੱਟ ਕਮਾਉਣ ਵਾਲੇ ਵਰਕਰਜ਼ ਨੂੰ ਸਾਲ ਦਾ ਦੋ ਫੀ ਸਦੀ ਵਾਧਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਹੋਰਨਾਂ ਵਰਕਰਜ਼ ਨੂੰ 1·25 ਫੀ ਸਦੀ ਵਾਧਾ ਦੇਣ ਦੀ ਗੱਲ ਆਖੀ ਗਈ। ਇਸ ਦੌਰਾਨ ਸੀਯੂਪੀਈ ਵੱਲੋਂ ਤਨਖਾਹਾਂ ਵਿੱਚ ਸਾਲਾਨਾ ਵਾਧਾ 11·7 ਫੀ ਸਦੀ ਮੰਗਿਆ ਜਾ ਰਿਹਾ ਹੈ।
ਇਸ ਦੌਰਾਨ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਯੂਨੀਅਨ ਨੂੰ ਹੜਤਾਲ ਕਰਨ ਲਈ ਆਪਣੇ ਮੈਂਬਰਾਂ ਨੂੰ ਉਕਸਾਉਣਾ ਨਹੀਂ ਚਾਹੀਦਾ। ਸੀਯੂਪੀਈ ਦੇ 55,000 ਸਿੱਖਿਆ ਵਰਕਰਜ਼ ਵੱਲੋਂ ਅੱਜ ਤੇ 2 ਅਕਤੂਬਰ ਦਰਮਿਆਨ ਇਹ ਵੋਟ ਪਾਈ ਜਾਵੇਗੀ ਕਿ ਹੜਤਾਲ ਕੀਤੀ ਜਾਵੇ ਜਾ ਨਹੀਂ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ