Welcome to Canadian Punjabi Post
Follow us on

28

September 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ 30 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਪੰਜਾਬ ਵਿਚ ਚੱਕਾ ਜਾਮਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨਵਿਧਾਨਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ: ਕਾਂਗਰਸ ਅਤੇ ਭਾਜਪਾ ਵੱਲੋਂ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਭੰਗ ਕਰਨ ਲਈ ਪਾਈ ਸਾਂਝ ਕਾਰਨ ਵਿਸ਼ਵਾਸ ਮਤਾ ਜ਼ਰੂਰੀਮੰਤਰੀ ਮੰਡਲ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ ਵਿੱਚ ਸੋਧ ਨੂੰ ਪ੍ਰਵਾਨਗੀਰੂਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਕਾਰਨ 13 ਹਲਾਕ, 21 ਜ਼ਖ਼ਮੀਈਰਾਨ ਵਿਚ ਹਿਜਾਬ ਖਿਲਾਫ਼ ਪ੍ਰਦਰਸ਼ਨ ਕਰ ਰਹੀ ਅਤੇ ਵਾਲ ਖੋਲ੍ਹਣ ਵਾਲੀ 20 ਸਾਲਾ ਲੜਕੀ ਨੂੰ ਪੁਲਿਸ ਨੇ ਮਾਰੀ ਗੋਲੀ
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ 'ਚ ਕਾਵਿ-ਪੁਸਤਕ 'ਮਹਿਕਦੇ ਅਲਫ਼ਾਜ਼' ਕੀਤੀ ਗਈ ਲੋਕ-ਅਰਪਿਤ

September 21, 2022 12:28 PM

"ਕਵੀ ਆਪਣੀ ਕਵਿਤਾ ਵਿਚ ਜਿੰਨਾ ਵਧੇਰੇ ਛਿਪਾ ਸਕਦਾ ਹੈ, ਉਹ ਓਨਾ ਹੀ ਵੱਡਾ ਕਵੀ ਹੁੰਦਾ ਹੈ" -ਪ੍ਰੋ. ਰਾਮ ਸਿੰਘ


ਬਰੈਂਪਟਨ, (ਡਾ.ਝੰਡ) -ਲੰਘੇ ਐਤਵਾਰ 18 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨੇਵਾਰ ਸਮਾਗ਼ਮ ਵਿਚ ਡਾ. ਜਗਮੋਹਨ ਸਿੰਘ ਸੰਘਾ ਅਤੇ ਡਾ. ਰਵਿੰਦਰ ਕੌਰ ਭਾਟੀਆਂ ਵੱਲੋਂ ਸੰਪਾਦਿਤ ਪੁਸਤਕ 'ਮਹਿਕਦੇ ਅਲਫ਼ਾਜ਼' ਲੋਕ-ਅਰਪਿਤ ਕੀਤੀ ਗਈ। ਸਰੋਤਿਆਂ ਨਾਲ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸਮਾਗ਼ਮ ਦੇ ਮੁੱਖ-ਬੁਲਾਰੇ ਪ੍ਰੋ. ਤਲਵਿੰਦਰ ਸਿੰਘ ਮੰਡ ਸਨ, ਜਦ ਕਿ ਸਭਾ ਦੇ ਕਈ ਹੋਰ ਮੈਂਬਰਾਂ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ, ਡਾ. ਪਰਗਟ ਸਿੰਘ ਬੱਗਾ, ਪ੍ਰੋ. ਰਾਮ ਸਿੰਘ ਅਤੇ ਮੈਡਮ ਨਰਿੰਦਰ ਕੌਰ ਭੁੱਚੋ ਸੁਸ਼ੋਭਿਤ ਸਨ। ਸਮਾਗ਼ਮ ਦੇ ਆਰੰਭ ਵਿਚ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ, ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਦੇ ਰਸਮੀ-ਸੁਆਗ਼ਤ ਤੋਂ ਬਾਅਦ ਪੁਸਤਕ 'ਮਹਿਕਦੇ ਅਲਫਾਜ਼' ਪ੍ਰਧਾਨਗੀ-ਮੰਡਲ, ਸਭਾ ਦੀ ਕਾਰਜਕਾਰਨੀ ਦੇ ਮੈਂਬਰਾਂ ਅਤੇ ਚੋਣਵੇਂ ਮਹਿਮਾਨਾਂ ਦੀ ਹਾਜ਼ਰੀ ਵਿਚ ਲੋਕ ਅਰਪਿਤ ਕੀਤੀ ਗਈ।

  
ਉਪਰੰਤ, ਮੰਚ-ਸੰਚਾਲਕ ਵੱਲੋਂ ਮੁੱਖ-ਬੁਲਾਰੇ ਪ੍ਰੋ. ਤਲਵਿੰਦਰ ਸਿੰਘ ਮੰਡ ਨੂੰ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਪੁਸਤਕ ਬਾਰੇ ਗੱਲ ਕਰਨ ਕਰਦਿਆਂ ਹੋਇਆ ਕਿਹਾ ਕਿ ਕਿਸੇ ਵੀ ਪੁਸਤਕ ਦੇ ਤਿੰਨ ਮੁੱਖ ਪਹਿਲੂ ਉਸ ਦਾ ਲੇਖਕ, ਰਚਨਾ ਅਤੇ ਪਾਠਕ ਹੁੰਦੇ ਹਨ ਅਤੇ ਇਸ ਵਿਚ ਪ੍ਰਮੁੱਖ ਜਿੰਮਂੇਵਾਰੀ ਲੇਖਕ ਦੀ ਹੁੰਦੀ ਹੈ। ਸੰਪਾਦਿਤ ਪੁਸਤਕ ਵਿਚ ਇਹ ਜਿ਼ੰਮੇਂਵਾਰੀ ਸੰਪਾਦਕ/ਸੰਪਾਦਕਾਂ ਦੀ ਬਣ ਜਾਂਦੀ ਹੈ ਜਿਨ੍ਹਾਂ ਨੇ ਇਸ ਵਿਚਲੇ ਮੈਟਰ ਦੀ ਚੋਣ ਅਤੇ ਉਸ ਦੀ ਐਡੀਟਿੰਗ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਪਾਦਨਾ ਦਾ ਇਹ ਕਾਫ਼ੀ ਮੁਸ਼ਕਲ ਤੇ ਪੇਚੀਦਾ ਹੈ, ਕਿਉਂਕਿ ਸੰਪਾਦਕਾਂ ਨੇ ਪੁਸਤਕ ਲਈ ਨਿਰਧਾਰਿਤ ਮਿਆਰ ਅਨੁਸਾਰ ਉਸ ਲਈ ਰਚਨਾਵਾਂ ਦੀ ਚੋਣ ਕਰਨੀ ਹੁੰਦੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਈ ਲੇਖਕਾਂ ਦੀਆਂ ਨਾਰਾਜ਼ਗੀਆਂ ਵੀ ਮੁੱਲ ਲੈਣੀਆਂ ਪੈਂਦੀਆਂ ਹਨ। ਹੱਥਲੀ ਪੁਸਤਕ 'ਮਹਿਕਦੇ ਅਲਫ਼ਾਜ਼' ਬਾਰੇ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੰਪਾਦਕਾਂ ਵੱਲੋਂ ਇਸ ਪੁਸਤਕ ਦੀ ਸੰਪਾਦਨਾ ਕਰਕੇ ਵਧੀਆ ਉਪਰਾਲਾ ਕੀਤਾ ਗਿਆ ਹੈ ਪਰ ਜਿੱਥੇ ਇਸ ਵਿਚ ਬਹੁਤ ਸਾਰੀਆਂ ਮਿਆਰੀ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਉੱਥੇ ਕੁਝ ਰਚਨਾਵਾਂ ਮਿਆਰ ਤੋਂ ਹੇਠਾਂ ਵੀ ਹਨ।
ਦੂਸਰੇ ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਜਿਨ੍ਹਾਂ ਨੇ ਇਸ ਪੁਸਤਕ ਦਾ ਮੁੱਖ-ਬੰਦ ਵੀ ਲਿਖਿਆ ਹੈ, ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ 'ਮਹਿਕਦੇ ਅਲਫ਼ਾਜ਼' ਵੱਖ-ਵੱਖ ਰੰਗਾਂ ਅਤੇ ਮਹਿਕਾਂ ਦੇ ਕਾਵਿ-ਰੂਪੀ ਫੁੱਲਾਂ ਦਾ 'ਗੁਲਦਸਤਾ' ਹੈ ਜਿਸ ਵਿਚ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਇੰਗਲੈਂਡ, ਫ਼ਰਾਂਸ, ਆਦਿ ਦੇਸ਼ਾਂ ਦੇ 70 ਲੇਖਕਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਸ਼ਾਮਲ ਕੀਤੇ ਗਏ ਹਨ। ਇਸ 'ਗੁਲਦਸਤੇ' ਦੇ ਕਈ ਫੁੱਲ ਵਧੇਰੇ ਮਹਿਕ ਖਿਲਾਰਨ ਵਾਲੇ ਹਨ ਅਤੇ ਕਈ ਘੱਟ ਮਹਿਕਦਾਰ ਵੀ ਹਨ। ਪੁਸਤਕ ਵਿਚ ਸੰਪਾਦਕਾਂ ਵੱਲੋਂ ਨਵੀਆਂ ਕਲਮਾਂ ਨੂੰ ਬਣਦੀ ਥਾਂ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਹੈ। ਅਲਬੱਤਾ, ਇਸ ਵਿਚ ਕਈ ਰਚਨਾਵਾਂ ਦੀ ਚੋਣ ਵਿਚ ਮਿਆਰ ਨੂੰ ਲੋੜੀਂਦੀ ਅਹਿਮੀਅਤ ਨਹੀਂ ਦਿੱਤੀ ਗਈ। ਸੰਪਾਦਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉੱਘੇ ਗਾਇਕ ਇਕਬਾਲ ਬਰਾੜ ਨੇ ਪੁਸਤਕ ਨੂੰ 'ਜੀ ਆਇਆਂ' ਕਿਹਾ ਅਤੇ ਨਾਲ ਹੀ ਇਸ ਵਿਚ ਸ਼ਬਦਾਂ ਤੇ ਅੱਖਰਾਂ ਵਿਚ ਰਹਿ ਗਈਆਂ ਗ਼ਲਤੀਆਂ ਬਾਰੇ ਵੀ ਉਨ੍ਹਾਂ ਨੂੰ ਸੁਚੇਤ ਕੀਤਾ, ਖ਼ਾਸ ਕਰਕੇ ਬਿੰਦੀ ਵਾਲੇ ਅੱਖਰਾਂ ਦੀਆਂ ਕਈ ਗ਼ਲਤੀਆਂ ਉਨ੍ਹਾਂ ਵੱਲੋਂ ਸੰਪਾਦਕਾਂ ਦੇ ਨੋਟਿਸ ਵਿਚ ਲਿਆਂਦੀਆਂ ਗਈਆਂ।
ਸੁਰਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੰਪਾਦਨਾ ਦਾ ਕਾਰਜ ਬੜਾ ਚੁਣੌਤੀ ਭਰਪੂਰ ਹੁੰਦਾ ਹੈ ਅਤੇ ਇਸ ਦੇ ਲਈ ਸੰਪਾਦਕਾਂ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਆਪਣੇ ਇਸ ਕਥਨ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਆਪਣੇ ਵੱਲੋਂ ਸੰਪਾਦਿਤ ਕੀਤੀ ਗਈ ਕਹਾਣੀਆਂ ਦੀ ਇਕ ਪੁਸਤਕ ਦਾ ਹਵਾਲਾ ਵੀ ਦਿੱਤਾ। ਸੰਪਾਦਕਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਹੋਇਆਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੇ ਉਨ੍ਹਾਂ ਦੇ ਇਸ ਉਪਰਾਲੇ ਨੂੰ ਵਧੀਆ ਕਦਮ ਕਰਾਰ ਦਿੱਤਾ ਅਤੇ ਭਵਿੱਖ ਵਿਚ ਉਨ੍ਹਾਂ ਕੋਲੋਂ ਹੋਰ ਮਿਆਰੀ ਪੁਸਤਕਾਂ ਦੀ ਸੰਪਾਦਨਾ ਦੀ ਆਸ ਪ੍ਰਗਟ ਕੀਤੀ। ਪ੍ਰੋ. ਰਾਮ ਸਿੰਘ ਨੇ ਆਪਣੇ ਸੰਬੋਧਨ ਵਿਚ ਕਵਿਤਾ ਅਤੇ ਕਵੀ ਬਾਰੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਕਵਿਤਾ ਦੀ ਖ਼ੂਬਸੂਰਤੀ ਕਵੀ ਵੱਲੋਂ ਇਸ ਵਿਚ ਛਿਪਾਏ ਗਏ ਵਿਚਾਰਾਂ ਵਿਚ ਹੁੰਦੀ ਹੈ ਜਿਨ੍ਹਾਂ ਦੀਆਂ ਕਈ ਪਰਤਾਂ ਹੋ ਸਕਦੀਆਂ ਹਨ। ਪਾਠਕ ਇਨ੍ਹਾਂ ਪਰਤਾਂ ਨੂੰ ਖੋਲ੍ਹਦਾ ਹੋਇਆ ਕਵਿਤਾ ਵਿੱਚਲਾ ਅਨੰਦ ਮਾਣਦਾ ਹੈ। ਉਨ੍ਹਾਂ ਕਿਹਾ ਕਿ ਕਵੀ ਆਪਣੀ ਕਵਿਤਾ ਜਿੰਨਾ ਵਧੇਰੇ ਛਿਪਾ ਸਕਦਾ ਹੈ, ਉਹ ਓਨਾ ਹੀ ਵੱਡਾ ਕਵੀ ਹੁੰਦਾ ਹੈ। ਇਸ ਮੌਕੇ ਪਰਮ ਸਰਾਂ ਨੇ ਵੀ ਪੁਸਤਕ ਸਬੰਧੀ ਆਪਣੇ ਵਿਚਾਰ ਪ੍ਰਗਟ ਪੇਸ਼ ਕੀਤੇ। ਪੁਸਤਕ ਦੇ ਸੰਪਾਦਕ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ, ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਸਤਕ ਦੀ ਸੰਪਾਦਨਾ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਇਸ ਵਿਚ ਕਈ ਤਰੁੱਟੀਆਂ ਰਹਿ ਗਈਆਂ। ਉਹ ਇਨ੍ਹਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਅਤੇ ਅੱਗੇ ਤੋਂ ਇਸ ਦਾ ਪੂਰਾ ਖਿ਼ਆਲ ਰੱਖਣਗੇ। ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਕਵੀ ਦਰਬਾਰ ਹੋਇਆ ਜਿਸ ਦੇ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਸੱਭ ਤੋਂ ਪਹਿਲਾਂ ਸੁਖਦੇਵ ਸਿੰਘ ਝੰਡ ਨੂੰ ਕਵਿਤਾ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਵੱਲੋਂ ਆਪਣੀ ਕਵਿਤਾ ਵਿਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੇ ਅਤੇ ਕੁਝ ਬਾਅਦ ਦੇ ਹਾਲਾਤ ਬਿਆਨ ਕੀਤੇ ਗਏ। ਉਪਰੰਤ, ਬਰਲਿੰਗਟਨ ਤੋਂ ਆਏ ਕਵੀ ਜਰਨੈਲ ਸਿੰਘ ਮੱਲ੍ਹੀ ਤੇ ਡਾ. ਪਰਗਟ ਸਿੰਘ ਬੱਗਾ, ਪਰਮਜੀਤ ਸਿੰਘ ਗਿੱਲ, ਡਾ. ਜਗਮੋਹਨ ਸੰਘਾ, ਲਹਿੰਦੇ ਪੰਜਾਬ ਦੇ ਸ਼ਾਇਰਾਂ ਅਬਦੁਲ ਹਮੀਦ, ਬਸ਼ੱਰਤ ਰੇਹਾਨ, ਸ਼ੋਇਬ ਨਾਸਰ, ਪ੍ਰੋ. ਆਸਿ਼ਕ ਰਹੀਲ ਤੇ ਮਕਸੂਦ ਚੌਧਰੀ, ਗਾਇਕਾਂ ਇਕਬਾਲ ਬਰਾੜ, ਰਿੰਟੂ ਭਾਟੀਆ ਤੇ ਔਜਲਾ ਬਰੱਦਰ, ਡਾ. ਗਿਆਨ ਸਿੰਘ ਘਈ, ਗਿਆਨ ਸਿੰਘ ਦਰਦੀ, ਮਲਵਿੰਦਰ, ਸੰਜੀਵ ਕਾਫਿ਼ਰ, ਸੁਰਿੰਦਰ ਸ਼ਰਮਾ, ਨਰਿੰਦਰ ਕੌਰ ਭੁੱਚੋ, ਪਰਮ ਸਰਾਂ, ਹਰਜਸਪ੍ਰੀਤ ਗਿੱਲ, ਨਰਿੰਦਰ ਭੁੱਚੋ, ਰੂਬੀ ਕਰਤਾਰਪੁਰੀ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਰੌਸ਼ਨ ਪਾਠਕ ਵੱਲੋਂ ਸਾਹਿਤਕ ਇਕੱਤਰਤਾਵਾਂ ਦੇ ਉਪਰਾਲਿਆਂ ਦੀ ਸਰਾਹਨਾ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਵੱਲੋਂ 23-24 ਸਤੰਬਰ ਨੂੰ ਰੱਖੀ ਗਈ ਇਕ ਸਮਾਜਿਕ ਕਾਨਫ਼ਰੰਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਸਮਾਗ਼ਮ ਵਿਚ ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਡਾ. ਰਾਜੇਸ਼ ਕੁਮਾਰ ਪੱਲਣ, ਨਾਟਕਕਾਰ ਨਾਹਰ ਸਿੰਘ ਔਜਲਾ, ਹਰਜੀਤ ਬਾਜਵਾ, ਹਰਪਾਲ ਸਿੰਘ ਭਾਟੀਆ, ਲਾਲਜੀਤ ਸਿੰਘ, ਰਜਿੰਦਰ ਧਾਲੀਵਾਲ, ਅਵਤਾਰ ਸਿੰਘ ਸੰਧੂ, ਅਜੀਤ ਸਿੰਘ ਭੱਲ, ਪਰਸ਼ੋਤਮ ਸਿੰਘ, ਮਿਸਿਜ਼ ਗਿਆਨ ਸਿੰਘ ਘਈ ਸਮੇਤ ਕਈ ਹੋਰ ਹਾਜ਼ਰ ਸਨ।
ਅਖ਼ੀਰ ਵਿਚ ਸਭਾ ਦੇ ਸਰਪ੍ਰਸਸਤ ਨੇਂ ਸਮਾਗ਼ਮ ਦੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਵਿਤਾ ਦੀ ਪ੍ਰੀਭਾਸ਼ਾ, ਚੰਗੀ ਕਵਿਤਾ ਦੇ ਗੁਣਾਂ ਅਤੇ ਇਸ ਦੀ ਪੇਸ਼ਕਾਰੀ ਬਾਰੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਸ ਦੇ ਨਾਲ ਹੀ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਸੂਚਨਾ ਦਿੱਤੀ ਗਈ ਕਿ ਸਭਾ ਦਾ ਅਗਲੇ ਮਹੀਨੇ ਦਾ ਸਮਾਗ਼ਮ 15 ਅਕਤੂਬਰ ਦਿਨ ਐਤਵਾਰ ਨੂੰ ਬਰਲਿੰਗਟਨ ਵਿਚ ਹੋਵੇਗਾ ਜਿਸ ਬਾਰੇ ਵਿਸਤ੍ਰਿਤ ਜਾਣਕਾਰੀ ਆਉਂਦੇ ਕੁਝ ਦਿਨਾਂ ਵਿਚ ਸਾਹਿਤ-ਪ੍ਰੇਮੀਆਂ ਨਾਲ ਸਾਂਝੀ ਕੀਤੀ ਜਾਏਗੀ। ਸਮਾਗ਼ਮ ਦਾ ਸੱਦਾ-ਪੱਤਰ ਦੇਣ ਲਈ ਡਾ. ਪਰਗਟ ਸਿੰਘ ਬੱਗਾ ਅਤੇ ਜਰਨੈਲ ਸਿੰਘ ਮੱਲ੍ਹੀ ਉਚੇਚੇ ਤੌਰ 'ਤੇ ਇਸ ਸਮਾਗ਼ਮ ਵਿਚ ਪਧਾਰੇ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਦੇਵ ਜੀ ਨੂੰ ਸਮੱਪਿਤ ਹੋਵੇਗਾ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਉਸ ਤੋਂ ਅਗਲੇ ਮਹੀਨੇ ਨਵੰਬਰ ਵਿਚ ਆ ਰਿਹਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਿੱਕੀ ਕੌਰ ਨੇ ਬਰੈਂਪਟਨ ਦੇ ਮੇਅਰ ਦੇ ਅਹੁਦੇ ਲਈ ਲਾਂਚ ਕੀਤੀ ਕੈਂਪੇਨ ਟੀਟੀਸੀ ਬੱਸ ਵੱਲੋਂ ਟੱਕਰ ਮਾਰੇ ਜਾਣ ਕਾਰਨ ਰਾਹਗੀਰ ਜ਼ਖ਼ਮੀ 'ਸਾਈਨ-ਮੁਹਿੰਮ' ਵਿਚ ਹੁਨਰ ਕਾਹਲੋਂ ਨੂੰ ਮਿਲ ਰਿਹੈ ਵਧੀਆ ਹੁੰਗਾਰਾ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਹੋਈ ਪਲੇਠੀ ਮੀਟਿੰਗ ਵੱਧ ਰਹੀ ਮਹਿੰਗਾਈ ਤੇ ਐੱਨ.ਆਰ.ਆਈਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਪ੍ਰੋ. ਮੋਹਨ ਸਿੰਘ ਫ਼ਾਂਊਂਡੇਸ਼ਨ ਵੱਲੋਂ ਕਰਵਾਇਆ ਗਿਆ ਸੈਮੀਨਾਰ ਟੀਚਰਾਂ ਅਤੇ ਮਾਪਿਆਂ ਦੀ ਨੇੜਤਾ ਵਧਾਉਣਾ ਸਮੇਂ ਦੀ ਲੋੜ : ਸਤਪਾਲ ਸਿੰਘ ਜੌਹਲ ਸਮਾਜ ਵੱਲੋਂ ਦੁਰਕਾਰੇ ਲਾਵਾਰਸ ਮਰੀਜ਼ਾਂ ਦੀ ਸੰਭਾਲ ਕਰਨ ਵਾਲੇ ਡਾ. ਮਾਂਗਟ ਪਹੁੰਚ ਰਹੇ ਨੇ ਬਰੈਂਪਟਨ ਬਰੈਂਪਟਨ ਵੋਮੈਨ ਸੀਨੀਅਰ ਕਲੱਬ ਵੱਲੋਂ ਕੋ ਬਰਗ ਦਾ ਟੂਰ ਲਾਇਆ ਗਿਆ ਦੇਰ ਰਾਤ ਹੋਏ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਹੋਈ ਮੌਤ ਛੁਰੇਬਾਜ਼ੀ ਦੀ ਘਟਨਾ ਦੇ ਸਬੰਧ ਵਿੱਚ ਇੱਕ ਗ੍ਰਿਫਤਾਰ