Welcome to Canadian Punjabi Post
Follow us on

03

October 2022
ਅੰਤਰਰਾਸ਼ਟਰੀ

ਪ੍ਰਧਾਨ ਮੰਤੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ, ਕਿਹਾ ਇਹ ਸਮਾਂ ਜੰਗ ਦਾ ਨਹੀਂ

September 16, 2022 05:43 PM

ਸਮਰਕੰਦ, 16 ਸਤੰਬਰ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸਾਲਾਨਾ ਸੰਮੇਲਨ ਤੋਂ ਇਲਾਵਾ ਗੱਲਬਾਤ ਕੀਤੀ। ਇਸ ਸਾਲ ਫਰਵਰੀ ’ਚ ਯੂਕ੍ਰੇਨ ’ਚ ਜੰਗ ਸ਼ੁਰੂ ਹੋਣ ਤੋਂ ਬਾਅਦ ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਕਿ ਇਹ ਸਮਾਂ ਜੰਗ ਦਾ ਨਹੀਂ ਹੈ। ਇਸ ਸਮੇਂ ਸੰਸਾਰ ਭੋਜਨ, ਖਾਦ ਅਤੇ ਈਂਧਣ ਸੁਰੱਖਿਆ ਦੇ ਨਾਲ ਨਾਲ ਹੋਰ ਵੱਡੀਆਂ ਚਿੰਤਾਵਾਂ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਇੱਥੇ ਸੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਤੋਂ ਵੱਖਰੇ ਤੌਰ ’ਤੇ ਪੂਤਿਨ ਨਾਲ ਗੱਲਬਾਤ ਕਰ ਰਹੇ ਸਨ। ਮੋਦੀ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਅੱਜ ਦਾ ਸਮਾਂ ਜੰਗ ਦਾ ਨਹੀਂ ਹੈ ਅਤੇ ਮੈਂ ਇਸ ਬਾਰੇ ਤੁਹਾਡੇ (ਪੂਤਿਨ) ਨਾਲ ਫੋਨ ’ਤੇ ਗੱਲ ਕੀਤੀ ਸੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਰੂਸ ਕਈ ਦਹਾਕਿਆਂ ਤੋਂ ਇੱਕ-ਦੂਜੇ ਨਾਲ ਖੜ੍ਹੇ ਰਹੇ ਹਨ ਅਤੇ ਉਮੀਦ ਹੈ ਕਿ ਉਹ ਅਤੇ ਪੂਤਿਨ ਸ਼ਾਂਤੀ ਦੇ ਰਾਹ ’ਤੇ ਅੱਗੇ ਵਧਣ ਦੀ ਰਣਨੀਤੀ ਬਣਾ ਸਕਦੇ ਹਨ। ਇਸ ਦੁਵੱਲੀ ਮੀਟਿੰਗ ਤੋਂ ਪਹਿਲਾਂ ਪੂਤਿਨ ਨੇ ਮੀਡੀਆ ਨੂੰ ਕਿਹਾ ਸੀ, ‘‘ਅਸੀਂ ਯੂਕਰੇਨ ਵਿੱਚ ਟਕਰਾਅ ਸਬੰਧੀ ਤੁਹਾਡੀ ਸਥਿਤੀ ਅਤੇ ਚਿੰਤਾਵਾਂ ਤੋਂ ਵਾਕਿਫ਼ ਹਾਂ। ਅਸੀਂ ਇਸ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨਾ ਚਾਹੁੰਦੇ ਹਾਂ।’’ ਪੂਤਿਨ ਨੇ ਪੱਛਮੀ ਦੇਸ਼ਾਂ ਵੱਲੋਂ ਲਗਾਈ ਗਈਆਂ ਪਾਬੰਦੀਆਂ ਮਗਰੋਂ ਭਾਰਤ ਵੱਲੋਂ ਤੇਲ, ਕੋਲਾ ਅਤੇ ਖਾਦ ਸਣੇ ਹੋਰ ਰੂਸੀ ਵਸਤਾਂ ਲਈ ਰਾਹ ਖੋਲ੍ਹੇ ਜਾਣ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਪੂਤਿਨ ਨੇ ਕਿਹਾ, ‘‘ਸਾਡਾ ਵਪਾਰ ਵਧ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਹ ਭਾਰਤ ਦੇ ਖੇਤੀਬਾੜੀ ਖੇਤਰ ਲਈ ਬਹੁਤ ਵੱਡੀ ਮਦਦਗਾਰ ਸਾਬਤ ਹੋਵੇਗਾ। ਦੋਵਾਂ ਨੇਤਾਵਾਂ ਨੇ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਚਰਚਾ ਕੀਤੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੂਸ ਨਾਲ ਜੰਗ 'ਚ ਹਾਰ ਨਹੀਂ ਮੰਨ ਰਿਹਾ ਯੂਕਰੇਨ, ਜਵਾਬੀ ਹਮਲਾ, 24 ਘੰਟਿਆਂ 'ਚ 29 ਹਮਲੇ, ਡੌਨਬਾਸ 'ਚ ਜਿੱਤ ਵੱਲ ਬਾਜ਼ਾਰ 'ਚ ਮਚੀ ਭਾਜੜ ਤੋਂ ਬਾਅਦ ਬ੍ਰਿਟੇਨ ਨੇ ਲਿਆ ਯੂ-ਟਰਨ, ਅਮੀਰਾਂ ਤੋਂ ਟੈਕਸ ਵਸੂਲੀ 'ਤੇ ਕੀਤਾ ਵੱਡਾ ਬਦਲਾਅ ਇਹ ਦੇਖ ਕੇ ਇਸ ਦੇਸ਼ 'ਚ ਤਖਤਾਪਲਟ ਹੋ ਗਿਆ ਤੁਰਕੀ ਕੁਰਦ ਲੜਾਕਿਆਂ 'ਤੇ ਤਬਾਹੀ ਮਚਾ ਰਿਹਾ ਹੈ, ਹਵਾਈ ਹਮਲੇ 'ਚ 23 ਅੱਤਵਾਦੀ ਮਾਰੇ ਗਏ ਹਨ ਪੀਜ਼ਾ ਡਿਲੀਵਰੀ ਬੁਆਏ ਬਣਿਆ 6000 ਕਰੋੜ ਦਾ ਮਾਲਕ, ਦੁਨੀਆ 'ਚ ਚਮਕਿਆ ਉਸਦਾ ਬ੍ਰਾਂਡ ਜ਼ਮੀਨ ਤੋਂ ਕੀਤੀ ਫਾਇਰਿੰਗ, 3500 ਫੁੱਟ ਦੀ ਉਚਾਈ 'ਤੇ ਜਹਾਜ਼ 'ਚ ਬੈਠੇ ਯਾਤਰੀ ਨੂੰ ਲੱਗੀ ਗੋਲੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖਿ਼ਲਾਫ਼ ਜੱਜ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਹੋਈ ਭਗਦੜ 'ਚ 174 ਲੋਕਾਂ ਦੀ ਮੌਤ 25 ਸਾਲ ਦੀ ਉਮਰ 'ਚ ਬਣੀ 22 ਬੱਚਿਆਂ ਦੀ ਮਾਂ, ਅਜੇ 83 ਹੋਰ ਪੈਦਾ ਕਰਨ ਦੀ ਚਾਹਤ ਇਰਾਨ ਨੂੰ ਵੱਡਾ ਝਟਕਾ, ਪ੍ਰਦਰਸ਼ਨਕਾਰੀਆਂ ਨੇ ਥਾਣੇ 'ਤੇ ਕੀਤਾ ਹਮਲਾ