Welcome to Canadian Punjabi Post
Follow us on

01

July 2025
 
ਕੈਨੇਡਾ

ਹਵਾਈ ਸਫਰ ਕਰਨ ਵਾਲਿਆਂ ਦੀ ਹਿਫਾਜ਼ਤ ਲਈ ਇਸ ਹਫਤੇ ਲਾਗੂ ਹੋਣਗੇ ਨਵੇਂ ਨਿਯਮ

September 06, 2022 08:57 AM

ਓਟਵਾ, 6 ਸਤੰਬਰ (ਪੋਸਟ ਬਿਊਰੋ) : ਹਵਾਈ ਸਫਰ ਕਰਨ ਵਾਲੇ ਪੈਸੈਂਜਰਜ਼ ਲਈ ਰੀਫੰਡ ਸਬੰਧੀ ਨਵੇਂ ਨਿਯਮ ਇਸ ਹਫਤੇ ਲਾਗੂ ਹੋਣ ਜਾ ਰਹੇ ਹਨ। ਪਰ ਇਨ੍ਹਾਂ ਨਵੇਂ ਨਿਯਮਾਂ ਦੇ ਸਬੰਧ ਵਿੱਚ ਕੰਜਿ਼ਊਮਰ ਐਡਵੋਕੇਟਸ ਤੇ ਏਆਰਲਾਈਨਜ਼ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ।
2019 ਤੋਂ ਹੀ ਫੈਡਰਲ ਨਿਯਮਾਂ ਅਨੁਸਾਰ ਜਿਨ੍ਹਾਂ ਹਾਲਾਤ ਨੂੰ ਏਅਰਲਾਈਨਜ਼ ਆਪ ਨਿਯੰਤਰਿਤ ਕਰ ਸਕਦੀਆਂ ਹਨ ਉਨ੍ਹਾਂ ਕਾਰਨ ਜੇ ਫਲਾਈਟ ਡਿਲੇਅ ਹੁੰਦੀ ਜਾਂ ਕੈਂਸਲ ਹੁੰਦੀ ਹੈ ਤਾਂ ਏਅਰਲਾਈਨਜ਼ ਨੂੰ ਯਾਤਰੀਆਂ ਨੂੰ ਮੁਆਵਜ਼ਾ ਦੇਣਾ ਹੋਵੇਗਾ। 8 ਸਤੰਬਰ ਤੋਂ ਸ਼ੁਰੂ ਕਰਕੇ ਏਅਰਲਾਈਨਜ਼ ਨੂੰ ਉਸ ਸੂਰਤ ਵਿੱਚ ਆਪਣੇ ਪੈਸੈਂਜਰਜ਼ ਨੂੰ ਰੀਫੰਡ ਕਰਨਾ ਹੋਵੇਗਾ ਜੇ ਫਲਾਈਟ ਕੈਂਸਲ ਹੋ ਜਾਂਦੀ ਹੈ ਜਾਂ ਫਲਾਈਟ ਵਿੱਚ ਕਾਫੀ ਦੇਰ ਹੁੰਦੀ ਹੈ ਤੇ ਪੈਸੈਂਜਰਜ਼ ਨੂੰ 48 ਘੰਟੇ ਦੇ ਅੰਦਰ ਅੰਦਰ ਦੂਜੀ ਉਪਲਬਧ ਫਲਾਈਟ ਬੁੱਕ ਕਰਕੇ ਨਹੀਂ ਦਿੱਤੀ ਜਾਂਦੀ।ਇੱਥੋਂ ਤੱਕ ਕਿ ਫਲਾਈਟ ਰੱਦ ਹੋਣਾ ਜਾਂ ਡਿਲੇਅ ਹੋਣਾ ਭਾਵੇਂ ਏਅਰਲਾਈਨਜ਼ ਦੀ ਗਲਤੀ ਨਾ ਵੀ ਹੋਵੇ ਉਨ੍ਹਾਂ ਨੂੰ ਇਸ ਨਵੇਂ ਨਿਯਮ ਮੁਤਾਬਕ ਕੰਮ ਕਰਨਾ ਹੋਵੇਗਾ।
ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ (ਸੀਟੀਏ), ਜੋ ਕਿ ਕਾਸੀ-ਜੂਡੀਸ਼ੀਅਲ ਟ੍ਰਿਬਿਊਨਲ ਤੇ ਰੈਗੂਲੇਟਰ ਹੈ ਜਿਹੜਾ ਨਿਯਮਾਂ ਨੂੰ ਲਾਗੂ ਕਰਵਾਉਣ ਤੇ ਏਅਰਲਾਈਨਜ਼ ਅਤੇ ਕਸਟਮਰਜ਼ ਦੇ ਵਿਵਾਦ ਸੁਲਝਾਉਂਦਾ ਹੈ, ਦੇ ਅਨੈਲੇਸਿਜ਼ ਤੇ ਆਊਟਰੀਚ ਬ੍ਰਾਂਚ ਦੇ ਡਾਇਰੈਕਟਰ ਜਨਰਲ ਟੌਮ ਓਮਨ ਨੇ ਆਖਿਆ ਕਿ ਇਹ ਬਹੁਤ ਵੱਡਾ ਫੈਸਲਾ ਹੈ ਤੇ ਪੈਸੈਂਜਰਜ਼ ਲਈ ਵੱਡੀ ਜਿੱਤ ਹੋਵੇਗੀ। ਓਮਨ ਨੇ ਦੱਸਿਆ ਕਿ ਜਿਸ ਸਮੇਂ ਮਹਾਂਮਾਰੀ ਕਰਕੇ ਏਅਰਲਾਈਨਜ਼ ਨੇ ਫਲਾਈਟਸ ਕੈਂਸਲ ਕਰਨੀਆਂ ਸ਼ੁਰੂ ਕੀਤੀਆਂ ਤੇ ਪੈਸੈਂਜਰਜ਼ ਨੂੰ ਰੀਫੰਡ ਕਰਨ ਤੋਂ ਇਨਕਾਰ ਕਰਨਾ ਸ਼ੁਰੂ ਕੀਤਾ ਤਾਂ ਨਿਯਮਾਂ ਵਿੱਚ ਵੱਡੀ ਗੜਬੜ ਨਜ਼ਰ ਆਈ।ਉਨ੍ਹਾਂ ਆਖਿਆ ਕਿ ਇਨ੍ਹਾਂ ਨਵੇਂ ਨਿਯਮਾਂ ਨਾਲ ਹੋਰ ਮੁੱਦੇ ਵੀ ਹੱਲ ਕੀਤੇ ਜਾਣਗੇ, ਜਿਵੇਂ ਕਿ ਮੌਸਮ ਕਾਰਨ ਹੋਣ ਵਾਲੀ ਦੇਰ ਤੇ ਲੇਬਰ ਵਿਵਾਦ ਆਦਿ।ਪਰ ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਹੋਰ ਕਾਫੀ ਕੁੱਝ ਕਰਨਾ ਬਾਕੀ ਹੈ ਤੇ ਸਿਰਫ ਇਹੀ ਨਿਯਮ ਕਾਫੀ ਨਹੀਂ ਹੋਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ