Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨceasefire india pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਦਖ਼ਲਸ੍ਰੀਲੰਕਾ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਛੇ ਫੌਜੀਆਂ ਦੀ ਮੌਤਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤਭਾਰਤ ਅਤੇ ਪਾਕਿਸਤਾਨ ਵਿਚਕਾਰ ਯੰਗ ਵਾਲੇ ਤਣਾਅ ਦੇ ਚਲਦੇ ਬੀਸੀਸੀਆਈ ਨੇ ਆਈਪੀਐਲ ਨੂੰ ਕੀਤਾ ਮੁਲਤਵੀ
 
ਮਨੋਰੰਜਨ

ਮਜ਼ਾ ਆਉਂਦਾ ਹੈ ਕਿਰਦਾਰ ਵਿੱਚ ਢਲਣ ਦਾ : ਆਕਾਂਗਸ਼ਾ ਸਿੰਘ

August 24, 2022 05:10 PM

‘ਰਨਵੇ 34’ ਅਤੇ ‘ਬਦਰੀਨਾਥ ਕੀ ਦੁਲਹਨੀਆਂ’ ਵਰਗੀਆਂ ਫਿਲਮਾਂ ਨਾਲ ਸਾਊਥ ਦੀਆਂ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਆਕਾਂਗਸ਼ਾ ਸਿੰਘ ਖੁਦ ਨੂੰ ਅਜਿਹੀ ਅਭਿਨੇਤਰੀ ਮੰਨਦੀ ਹੈ, ਜਿਸ ਨੂੰ ਕਿਰਦਾਰਾਂ ਵਿੱਚ ਢਲਣ ਵਿੱਚ ਮਜ਼ਾ ਆਉਂਦਾ ਹੈ। ਉਹ ਕਹਿੰਦੀ ਹੈ, ‘‘ਬੇਸ਼ੱਕ, ਹਰ ਕਿਸੇ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖਣਾ ਪੈਂਦਾ ਹੈ ਅਤੇ ਜੋ ਰੋਲ ਪਰਦੇ ਉੱਤੇ ਨਿਭਾਉਣ ਲਈ ਮਿਲੇ, ਉਸ ਨਾਲ ਨਿਆਂ ਕਰਨਾ ਹੋਵੇਗਾ। ਵਰਨਾ ਅਭਿਨੇਤਰੀ ਕਹਾਉਣ ਦਾ ਕੀ ਮਤਲਬ?”
ਆਪਣੀ ਨਵੀਂ ਵੈੱਬ ਸੀਰੀਜ਼ ‘ਰੰਗਬਾਜ਼ ਡਰ ਕੀ ਰਾਜਨੀਤੀ’ ਵਿੱਚ ਉਸ ਨੂੰ ਤਿੰਨ ਵੱਖ-ਵੱਖ ਉਮਰ ਵਾਲੇ ਰੋਲ ਕਰਨੇ ਪਏ। ਉਸ ਨੇ ਦੱਸਿਆ, ‘‘ਵੀਹ ਤੋਂ ਤੀਹ ਅਤੇ ਚਾਲੀ ਦੀ ਉਮਰ ਦੀ ਮਹਿਲਾ ਦਾ ਰੋਲ ਕਰਨਾ ਅਸਲੀ ਚੁਣੌਤੀ ਸੀ। ਮੈਨੂੰ ਸ਼ੁਰੂ ਤੋਂ ਪਤਾ ਸੀ ਕਿ ਇਹ ਕਿਰਦਾਰ ਮੈਨੂੰ ਇੱਕ ਕਲਾਕਾਰ ਵਜੋਂ ਆਪਣੇ ਖਾਸ ਹੁਨਰ ਦੇ ਨਾਲ ਵਰਤਣ ਦਾ ਵੱਡਾ ਮੌਕਾ ਦੇਵੇਗਾ। ਮੈਨੂੰ ਮੂੰਹ ਵਿੱਚ ‘ਡੈਂਚਰ’ ਪਹਿਨਣਾ ਪਿਆ ਤਾਂ ਕਿ ਚਿਹਰਾ ਭਰਿਆ-ਭਰਿਆ ਦਿਖਾਈ ਦੇ ਸਕੇ ਅਤੇ ਮੈਂ ਵੱਧ ਉਮਰ ਦੀ ਦਿੱਸਦੀ ਰਹਾਂ। ਮੈਂ ਕਿਰਦਾਰ ਦਾ ਅਹਿਸਾਸ ਪਾਉਣ ਲਈ ਸ਼ੂਟਿੰਗ ਦੇ ਬਾਅਦ ਵੀ ‘ਡੇਂਚਰ’ ਪਹਿਨਦੀ ਸੀ। ਇਹ ਅਸਲ ਵਿੱਚ ਦਰਦਨਾਕ ਸੀ, ਕਿਉਂਕਿ ਇਸ ਨਾਲ ਬੋਲਣਾ ਔਖਾ ਹੁੰਦਾ ਹੈ। ਫਿਰ ਪ੍ਰੋਸਥੈਟਿਕਸ ਵਜੋਂ ਭਾਰਾ ਮੇਕਅਪ ਵੀ ਕੀਤਾ ਗਿਆ। ਇਸ ਰੋਲ ਲਈ ਭਾਰ ਮੈਨੂੰ ਆਪਣਾ ਘਟਾਉਣਾ-ਵਧਾਉਣ ਦੀ ਲੋੜ ਨਹੀਂ ਪਈ, ਕਿਉਂਕਿ ਅਸੀਂ ਪਹਿਲੇ ਦਿਨ ਜਦੋਂ ਕਲਾਇਮੈਕਸ ਸ਼ੂਟ ਕਰ ਰਹੇ ਸੀ, ਉਦੋਂ ਕਿਰਦਾਰ ਦੀ ਚਾਲੀ ਤੋਂ ਪੰਜਾਹ ਸਾਲ ਦੀ ਉਮਰ ਤੋਂ ਸ਼ੁਰੂਆਤ ਹੋਈ। ਵਿਚਾਲੇ ਕਿਤੇ ਯੰਗ ਏਜ ਨੂੰ ਸ਼ੂਟ ਕਰ ਲਿਆ ਤਾਂ ਕਦੇ ਕੁਝ ਹੋਰ ਕਰ ਲਿਆ।”ਆਕਾਂਗਸ਼ਾ ਨੇ 15 ਸਾਲ ਉਮਰ ਵਿੱਚ ਥੀਏਟਰ ਕਰਨਾ ਸ਼ੁਰੂ ਕੀਤਾ ਸੀ ਤੇ ਫਿਰ ਸਾਊਧਥ ਸਿਨੇਮਾ ਵਿੱਚ ਆਉਣ ਤੋਂ ਪਹਿਲਾਂ ਟੀ ਵੀ ਸ਼ੋਅ ਕੀਤੇ। ਉਹ ਕਹਿੰਦੀ ਹੈ, ‘‘ਅਸੀਂ ਕਲਾਕਾਰ ਵਜੋਂ ਮੰਨੀਏ ਜਾਂ ਨਾ, ਪਰ ਟੀ ਵੀ ਸਾਨੂੰ ਟਾਈਪਕਾਸਟ ਕਰਦਾ ਹੈ, ਇਹ ਮੇਰੇ ਨਾਲ ਹੋ ਰਿਹਾ ਸੀ ਜਦੋਂ ਮੈਂ ਫਿਲਮਾਂ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ। 10 ਸਾਲ ਹੋ ਗਏ ਹਨ ਤੇ ਮੇਰੀ ਕਰੀਅਰ ਦੀ ਰਫਤਾਰ ਨੂੰ ਮੱਠਾ ਕਿਹਾ ਜਾ ਸਕਦਾ ਹੈ, ਪਰ ਮੈਨੂੰ ਖੁਸ਼ੀ ਹੈ ਕਿ ਮੈਂ ਟਾਈਪਕਾਸਟ ਹੋਣ ਤੋਂ ਬਚੀ ਰਹੀ ਅਤੇ ਕੁਝ ਬਿਹਤਰੀਨ ਤੇਲਗੂ ਅਤੇ ਤਮਿਲ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਲਿਆ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!! ਬ੍ਰੈਡ ਪਿਟ ਅਤੇ ਐਂਜਲੀਨਾ ਜੋਲੀ ਅਧਿਕਾਰਤ ਤੌਰ 'ਤੇ ਹੋਏ ਵੱਖ ਕਿੰਗ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਰਾਏਪੁਰ ਤੋਂ ਮਿਲੀ ਧਮਕੀ ਭਰੀ ਕਾਲ, ਕੇਸ ਦਰਜ ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦੇ ਸੈੱਟ ਤੋਂ ਵੀਡੀਓ ਹੋਈ ਲੀਕ, ਰਸ਼ਮੀਕਾ ਮੰਦਾਨਾ ਦੀ ਝਲਕ ਸਾਹਮਣੇ ਆਈ ਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗ