Welcome to Canadian Punjabi Post
Follow us on

12

May 2025
 
ਮਨੋਰੰਜਨ

ਪੂਰੀ ਹੋਈ ‘ਦਿਲ ਬਿਲ’ ਦੀ ਸ਼ੂਟਿੰਗ : ਵਰੀਨਾ ਹੁਸੈਨ

August 24, 2022 05:08 PM

ਫਿਲਮ ‘ਲਵਯਾਤਰੀ’ ਤੋਂ ਪ੍ਰਸਿੱਧੀ ਖੱਟਣ ਵਾਲੀ ਵਰੀਨਾ ਹੁਸੈਨ ਨੇ ਪਿੱਛੇ ਜਿਹੇ ਆਪਣੀ ਅਗਲੀ ਫਿਲਮ ‘ਦਿਲ ਬਿਲ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਕਰਮਾ ਮੀਡੀਆ ਐਂਡ ਇੰਟਰਟੇਨਮੈਂਟ ਦੇ ਉਸੇ ਬੈਨਰ ਹੇਠ ਇਹ ਫਿਲਮ ਬਣ ਰਹੀ ਹੈ, ਜਿਸ ਨੂੰ ‘ਤਨੂੰ ਵੈਡਸ ਮਨੂ’, ‘ਅਲੀਗੜ੍ਹ’, ‘ਮਦਾਰੀ’ ਵਰਗੀਆਂ ਕੁਝ ਸੁਪਰਹਿੱਟ ਤੇ ਵੱਖਰੇ ਵਿਸ਼ੇ ਵਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ।ਫਿਲਮ ਦੀ ਸ਼ੂਟਿੰਗ ਪੂਰੀ ਹੋਣ ਉੱਤੇ ‘ਦਿਲ ਬਿਲ’ ਦੀ ਪੂਰੀ ਟੀਮ ਲਈ ਵੱਡੀ ਪਾਰਟੀ ਕੀਤੀ ਗਈ। ਇੱਕ ਪੱਬ ਵਿੱਚ ਹੋਈ ਇਸ ਪਾਰਟੀ ਲਈ ਵਰੀਨਾ ਖਾਸ ਅੰਦਾਜ਼ ਵਿੱਚ ਤਿਆਰ ਹੋ ਕੇ ਪਹੁੰਚੀ। ਉਹ ਰੇਸ਼ਮੀ ਨੀਲੇ ਰੰਗ ਦੀ ਸਾਟਨ ਸਲਿੱਪ ਡਰੈੱਸ ਵਿੱਚ ਬੇਹੱਦ ਖੂਬਸੂਰਤ ਲੱਗਦੀ ਸੀ ਅਤੇ ਉਸ ਨੇ ਹੀਲਸ ਪਾਈ ਹੋਈ ਸੀ।
ਅਸੀਂ ਜੋ ਫਿਲਮ ਦੇਖਦੇ ਹਾਂ, ਉਸ ਨੂੰ ਵੱਡੇ ਪਰਦੇ ਉੱਤੇ ਦਿਖਾਉਣ ਲਈ ਬੜੇ ਹੀ ਪੇਸ਼ੇਵਰ ਅਤੇ ਚੰਗੀ ਤਰ੍ਹਾਂ ਨਾਲ ਐਡਿਟ ਕੀਤੇ ਸੀਨ ਹੁੰਦੇ ਹਨ, ਪਰ ਹਰ ਫਿਲਮ ਲਈ ਅਜਿਹੇ ਲੋਕਾਂ ਦੀ ਵੱਡੀ ਟੀਮ ਦੀ ਲੱਗਦੀ ਹੈ, ਜੋ ਲੰਬਾ ਸਮਾਂ ਕੰਮ ਕਰਦੇ ਹਨ ਅਤੇ ਆਪਣੀਆਂ ਰਾਤਾਂ ਦੀ ਨੀਂਦ ਦੀ ਪ੍ਰਵਾਹ ਵੀ ਨਹੀਂ ਕਰਦੇ। ਫਿਲਮ ਪੂਰੀ ਹੋਣ ਤੱਕ ਇਕੱਠੇ ਕੰਮ ਕਰਦੇ ਉਹ ਸਾਰੇ ਪਰਵਾਰ ਦੇ ਮੈਂਬਰਾਂ ਵਾਂਗ ਬਣ ਜਾਂਦੇ ਹਨ।ਵਰੀਨਾ ਨਾਲ ਵੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਕੁਝ ਏਦਾਂ ਹੀ ਹੋਇਆ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਟੀਮ ਦੇ ਹਰ ਮੈਂਬਰ ਦੇ ਨਾਂ ਦਾ ਵਿਸ਼ੇਸ਼ ਵਰਣਨ ਕਰਦੇ ਹੋਏ ਧੰਨਵਾਦ ਕੀਤਾ, ਜੋ ਬਹੁਤ ਘੱਟ ਦੇਖਿਆ ਜਾਂਦਾ ਹੈ। ਵਰੀਨਾ ਨੇ ਕਲੈਪਬੋਰਡ ਨਾਲ ਇੱਕ ਫੋਟੋ ਸ਼ੇਅਰ ਕੀਤੀ, ਜਿਸ ਵਿੱਚ ਉਹ ਕੈਮਰੇ ਲਈ ਪੋਜ਼ ਦਿੰਦੀ ਬੇਹੱਦ ਖੁਸ਼ ਨਜ਼ਰਆ ਰਹੀ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ, ‘‘ਸ਼ੂਟਿੰਗ ਖਤਮ ਹੋਈ। ਸਾਢੇ ਤਿੰਨ ਸਾਲਾਂ ਦੀ ਯਾਤਰਾ ਆਖਰ ਪੂਰੀ ਹੋ ਰਹੀ ਅਤੇ ਅਸੀਂ ਇਸ ਬਾਰੇ ਭਾਵੁਕ ਹਾਂ, ਯਕੀਨ ਕਰੋ ਪੂਰੀ ਟੀਮ ਤੀਜੇ ਸ਼ਡਿਊਲ ਲਈ ਵੀ ਖੁਸ਼ੀ-ਖੁਸ਼ੀ ਤਿਆਰ ਹੋ ਜਾਂਦੀ। ਇੱਕ ਵੱਡਾ ਧੰਨਵਾਦ ਸ਼ੈਲੇਸ਼ ਸਿੰਘ ਸਰ ਦਾ, ਜਿਨ੍ਹਾਂ ਨੇ ਮੈਨੂੰ ਕਰੀਅਰ ਦਾ ਸਭ ਤੋਂ ਯਾਦਗਾਰੀ ਪ੍ਰੋਜੈਕਟ ਦਿੱਤਾ। ਜੇ ਮੈਨੂੰ ਕਦੀ ਇਹ ਸਭ ਫਿਰ ਕਰਨਾ ਪਿਆ ਤਾਂ ਮੈਂ ਤੁਹਾਨੂੰ ਡਾਇਰੈਕਟਰ ਵਜੋਂ ਚੁਣਾਂਗੀ। ਇਸ ਫਿਲਮ ਨੂੰ ਸਾਰੇ ਦਰਸ਼ਕਾਂ ਨਾਲ ਸ਼ੇਅਰ ਕਰਨ ਲਈ ਹੋਰ ਨਹੀਂ ਉਡੀਕਸਕਦੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!! ਬ੍ਰੈਡ ਪਿਟ ਅਤੇ ਐਂਜਲੀਨਾ ਜੋਲੀ ਅਧਿਕਾਰਤ ਤੌਰ 'ਤੇ ਹੋਏ ਵੱਖ ਕਿੰਗ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਰਾਏਪੁਰ ਤੋਂ ਮਿਲੀ ਧਮਕੀ ਭਰੀ ਕਾਲ, ਕੇਸ ਦਰਜ ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦੇ ਸੈੱਟ ਤੋਂ ਵੀਡੀਓ ਹੋਈ ਲੀਕ, ਰਸ਼ਮੀਕਾ ਮੰਦਾਨਾ ਦੀ ਝਲਕ ਸਾਹਮਣੇ ਆਈ ਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗ