Welcome to Canadian Punjabi Post
Follow us on

10

June 2023
ਬ੍ਰੈਕਿੰਗ ਖ਼ਬਰਾਂ :
ਪੀ.ਆਰ.ਟੀ.ਸੀ. ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਨੇ ਦਿੱਤਾ ਚੈੱਕ, ਲਾਕਡਾਊਨ ਸਮੇਂ ਹਜ਼ੂਰ ਸਾਹਿਬ ਤੋਂ ਆਉਂਦੇ ਮਨਜੀਤ ਸਿੰਘ ਦੀ ਹੋਈ ਸੀ ਮੌਤਮੁੱਖ ਮੰਤਰੀ ਗਭਵੰਤ ਮਾਨ ਨੇ ਕਿਹਾ: ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਵਿਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨੇ ਪ੍ਰੀਖਿਆ ਸੁਧਾਰਾਂ ਨੂੰ ਕੀਤਾ ਲਾਗੂਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਤੋਂ ਰੂਪਨਗਰ ਪੁਲਿਸ ਨੇ 4 ਪਿਸਤੌਲਾਂ ਕੀਤੀਆਂ ਬਰਾਮਦਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਨੇੜੇ ਅਤਿ ਸੁਰੱਖਿਅਤ ਡਿਜ਼ੀਟਲ ਜੇਲ੍ਹ ਬਣਾਉਣ ਦਾ ਐਲਾਨਪਟਿਆਲਾ ਵਿੱਚ ਬਾਲ ਮਜ਼ਦੂਰੀ ਖਿਲਾਫ ਸਫਲ ਛਾਪੇਮਾਰੀਆਬਕਾਰੀ ਵਿਭਾਗ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ ਬਰਾਮਦਵਿਜੀਲੈਂਸ ਬਿਊਰੋ ਵੱਲੋਂ ਸਹਾਇਕ ਸਬ ਇੰਸਪੈਕਟਰ 35,000 ਰੁਪਏ ਰਿਸ਼ਵਤ ਲੈਂਦਾ ਕਾਬੂ
 
ਮਨੋਰੰਜਨ

‘ਤਹਿਰਾਨ’ ਨੇ ਕੁਝ ਵੱਖਰਾ ਕਰਨ ਦਾ ਮੌਕਾ ਦਿੱਤਾ : ਮਾਨੁਸ਼ੀ ਛਿੱਲਰ

August 14, 2022 04:48 PM

ਸਾਬਕਾ ਮਿਸ ਵਰਲਡ ਅਤੇ ਬਾਲੀਵੁੱਡ ਅਭਿਨੇਤਰੀ ਮਾਨੁਸ਼ੀ ਛਿੱਲਰ ਆਪਣੀ ਅਗਲੀ ਫਿਲਮ ‘ਤਹਿਰਾਨ’ ਵਿੱਚ ਜਾਨ ਅਬਰਾਹਮ ਨਾਲ ਨਜ਼ਰ ਆਵੇਗੀ। ਉਸ ਨੇ ਫਿਲਮ ‘ਸਮਰਾਟ ਪ੍ਰਿਥਵੀਰਾਜ’ ਤੋਂ ਆਪਣਾ ਫਿਲਮੀ ਸਫਰ ਸ਼ੁਰੂ ਕੀਤਾ ਸੀ। ਉਸ ਨੇ ਦੱਸਿਆ ਕਿ ਉਹ ਸ਼ੁਕਰਗੁਜ਼ਾਰ ਹੈ ਕਿ ਉਸ ਨੂੰ ਵੱਖ-ਵੱਖ ਭੂਮਿਕਾ ਮਿਲ ਰਹੀਆਂ ਹਨ ਜਿਸ ਨਾਲ ਉਸ ਨੂੰ ਆਪਣੀ ਐਕਟਿੰਗ ਦਾ ਹੁਨਰ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ‘ਤਹਿਰਾਨ’ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਉਸ ਨੇ ਫਿਲਮ ਦੇ ਦੂਜੇ ਗੇੜ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਮਾਨੁਸ਼ੀ ਨੇ ਕਿਹਾ ਕਿ ਉਸ ਨੇ ਫਿਲਮ ਵਿੱਚ ਜਾਨ ਅਬਰਾਹਮ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਆਪਣੇ ਕਰੀਅਰ ਦੇ ਸ਼ੁਰੂ ਦੇ ਪੜਾਅ ਵਿੱਚ ਤਜਰਬੇ ਕਰਨ ਅਤੇ ਵੱਖ-ਵੱਖ ਭੂਮਿਕਾਵਾਂ ਨਿਭਾਉਣ ਨਾਲ ਉਸ ਦੀ ਭਰੋਸੇਯੋਗਤਾ ਬਣੀ ਹੈ ਤੇ ਇਹ ਫਿਲਮ ਅਜਿਹਾ ਪ੍ਰੋਜੈਕਟ ਹੈ ਜਿਸ ਬਾਰੇ ਉਹ ਬਹੁਤ ਉਤਸ਼ਾਹਤ ਹੈ ਕਿਉਂਕਿ ਇਹ ਫਿਲਮ ਨਾ ਸਿਰਫਉਸ ਨੂੰ ਅਦਾਕਾਰੀ ਦਿਖਾਉਣ ਦਾ ਮੌਕਾ ਦਿੰਦੀ ਹੈ, ਸਗੋਂ ਉਹ ਇਸ ਵਿੱਚ ਨਵੇਂ ਰੂਪ ਵਿੱਚ ਸਾਹਮਣੇ ਆਈ ਹੈ। ਫਿਲਮ ‘ਤਹਿਰਾਨ’ ਦੀ ਕਹਾਣੀ ਰਿਤੇਸ਼ ਸ਼ਾਹ ਨੇ ਲਿਖੀ ਹੈ ਤੇ ਇਸ ਦੇ ਨਿਰਦੇਸ਼ਕ ਅਰੁਣ ਗੋਪਾਲ ਹਨ। ਇਹ ਫਿਲਮ ਮੈਡੋਕ ਫਿਲਮ ਪ੍ਰੋਡਕਸ਼ਨ ਤੇ ਬੇਕ ਮਾਈ ਕੇਕ ਫਿਲਮਜ਼ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

 
Have something to say? Post your comment