Welcome to Canadian Punjabi Post
Follow us on

03

October 2022
ਮਨੋਰੰਜਨ

ਕਹਾਣੀ : ਨੇਤਾ ਜੀ ਦਾ ਕੋਟ

August 09, 2022 05:35 PM

-ਡਾਕਟਰ ਅਰਚਨ ਮੁਠਚੇ
ਅੱਜ ਮੰਤਰੀ ਜੀ ਦਾ ਉਨ੍ਹਾਂ ਜੱਦੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪ੍ਰੋਗਰਾਮ ਹੈ। ਇਸ ਸਕੂਲ ਨਾਲ ਉਨ੍ਹਾਂ ਦੀਆਂ ਕਈ ਯਾਦਾਂ ਜੁੜੀਆਂ ਹਨ। ਮਾਈਕ ਹੱਥ ਵਿੱਚ ਲੈ ਕੇ ਉਨ੍ਹਾਂ ਕਿਹਾ ਕਿ ‘‘ਬੱਚਿਓ, ਰੁਕਾਵਟਾਂ ਦੇ ਬਾਵਜੂਦ ਵਿਅਕਤੀ ਨੂੰ ਚੰਗੇ ਕੰਮ ਕਰਦੇ ਰਹਿਣਾ ਚਾਹੀਦੈ। ਚੰਗੇ ਕੰਮ ਵਿਅਕਤੀ ਨੂੰ ਮਾਣ ਸਨਮਾਨ ਦਿਵਾਉਂਦੇ ਹਨ।” ਕਿਤਾਬੀ ਲੱਗਣ ਵਾਲੇ ਇਹ ਸ਼ਬਦ ਮੰਨੋ ਮੰਤਰੀ ਜੀ ਦੀ ਆਤਮਾ ਵਿੱਚੋਂ ਨਿਕਲ ਰਹੇ ਸਨ। ਅੱਜ ਦਸ ਸਾਲ ਪਹਿਲਾਂ ਦਾ ਦਿ੍ਰਸ਼ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕਿਸੇ ਫਿਲਮ ਵਾਂਗ ਘੁੰਮ ਰਿਹਾ ਸੀ।
***
ਬੱਚਿਆਂ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਸ਼ਰਾਰਤ ਤੋਂ ਸ਼ੁਰੂ ਹੋਈ ਗੱਲ ਇੰਨੀ ਵਧ ਜਾਏਗੀ। ਦਰਅਸਲ ਕੁਝ ਮਹੀਨੇ ਪਹਿਲਾਂ ਪਿੰਡ ਦੇ ਸਕੂਲ ਵਿੱਚ ਮੈਥ ਦੀ ਨਵੀਂ ਮੈਡਮ ਆਈ ਸੀ। ਯੂਨੀਵਰਸਿਟੀ ਟਾਪਰ ਮੈਡਮ ਨੇ ਆਉਂਦੇ ਹੀ ਚਮਕ ਬਿਖੇਰ ਦਿੱਤੀ। ਸੀਮਿਤ ਸਾਧਨਾਂ ਵਾਲੇ ਸਕੂਲ ਵਿੱਚ ਵੀ ਮੈਡਮ ਪਿੰਡ ਦੇ ਬੱਚਿਆਂ ਨੂੰ ਨਵੀਆਂ-ਨਵੀਆਂ ਚੀਜ਼ਾਂ ਦਾ ਗਿਆਨ ਦਿੰਦੀ, ਪਰ ਕਲਾਸ ਵਿੱਚ ਜ਼ਰਾ ਜਿੰਨੀ ਅਨੁਸ਼ਾਸਨਹੀਣਤਾ ਵੀ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਸੀ। ਹਫਤੇ ਤੋਂ ਦੇਖ ਰਹੀ ਸੀ ਕਿ ਕਲਾਸ ਵਿੱਚ ਆਉਦੇ ਹੀ ਕੁਝ ਅਜੀਬੋ-ਗਰੀਬ ਆਵਾਜ਼ਾਂ ਆਉਂਦੀਆਂ ਹਨ। ਬੱਚੇ ਜੋ ਠਹਿਰੇ।ਕਲਾਸ ਦੇ ਬੱਚਿਆਂ ਦੀ ਫੁਸਫੁਸਾਹਟ ਮੈਡਮ ਨੂੰ ਦੁਖੀ ਦੀ ਸੀ। ਉਹ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਸਨ। ਇੱਕ ਦਿਨ ਕਲਾਸ ਖਤਮ ਕਰ ਕੇ ਉਹ ਜਦੋਂ ਦਰਵਾਜ਼ੇ ਵੱਲ ਮੁੜੀ ਤਾਂ ਫਿਰ ਫੁਸਫੁਸਾਹਟ ਅਤੇ ਦੱਬੀ ਹਾਸੇ ਦੀ ਆਵਾਜ਼ ਨੇ ਮੈਡਮ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਅਤੇ ਬਿਨਾਂ ਦੇਖੇ ਸਿੱਧੇ ਡਸਟਰ ਉਸ ਝੁੰਡ ਉੱਤੇ ਮਾਰਿਆ ਅਤੇ ਬਿਨਾਂ ਪਿੱਛੇ ਦੇਖੇ ਸੁਬਕਦੇ ਹੋਏ ਚਲੀ ਗਈ।
ਅਗਲੇ ਦਿਨ ਕਲਾਸ ਦਾ ਵੀਨੂ ਅੱਖ ਉੱਤੇ ਪੱਟੀ ਬੰਨ੍ਹੀ ਆਪਣੇ ਚਾਚੇ ਨਾਲ ਖੜ੍ਹਾ ਸੀ। ਚਾਚਾ ਯੂਥ ਨੇਤਾ ਸਨ ਤਾਂ ਮਾਮਲਾ ਹੱਦ ਟੱਪਦੇ ਹੋਏ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਅਤੇ ਬੱਚਿਆਂ ਬਾਰੇ ਕਮਿਸ਼ਨ ਤੱਕ ਪਹੁੰਚ ਗਿਆ। ਓਧਰ, ਦੂਸਰੀ ਧਿਰ ਵੱਲੋਂ ਮਾਮਲਾ ਮਹਿਲਾ ਕਮਿਸ਼ਨ ਵਿੱਚ ਚਲਾ ਗਿਆ। ਪ੍ਰਿੰਸੀਪਲ ਦੇ ਸ਼ਾਂਤੀ ਦੇ ਯਤਨ ਅਸਫਲ ਰਹੇ।
ਗੁੱਸੇ ਨਾਲ ਉਬਲਦੀ ਹੋਈ ਮੈਡਮ ਨੇ ਪਿੰਡ ਤੋਂ ਢਾਈ ਸੌ ਕਿਲੋਮੀਟਰ ਦੂਰ ਸ਼ਹਿਰ ਵਿੱਚ ਰਹਿੰਦੇ ਆਪਣੇ ਪਿਤਾ ਜੀ ਨੂੰ ਫੋਨ ਕੀਤਾ। ਪਿਤਾ ਜੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜਦ ਤੱਕ ਮੈਂ ਨਾ ਆਵਾਂ, ਤਦ ਤੱਕ ਪੁਲਸ ਕੋਲ ਰਿਪੋਰਟ ਦਰਜ ਨਾ ਕਰਨਾ। ਪ੍ਰਿੰਸੀਪਲ ਨੇ ਅਗਲੇ ਹਫਤੇ ਆਉਣ ਵਾਲੇ ਗਣਤੰਤਰ ਦਿਵਸ ਸਮਾਰੋਹ ਦਾ ਵਾਸਤਾ ਪਾਇਆ। ਨੇਤਾ ਜੀ ਗੁੱਸੇ ਵਿੱਚ ਸਨ, ਪਰ ਉਨ੍ਹਾਂ ਨੂੰ ਵੀ ਵਕੀਲ ਦੋਸਤ ਨੇ ਸਲਾਹ ਦਿੱਤੀ ਕਿ ‘ਪਹਿਲਾਂ ਮੈਡਮ ਨੂੰ ਰਿਪੋਰਟ ਕਰਨ ਦਿਓ, ਕਿਉਂਕਿ ਇਹ ਮਹਿਲਾ ਦਾ ਮਾਮਲਾ ਹੈ।’
ਸਕੂਲ ਵਿੱਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਸਕੂਲ ਦੀ ਸਫਾਈ, ਰੰਗ ਰੋਗਨ ਪਹਿਲਾਂ ਹੀ ਹੋ ਚੁੱਕਾ ਸੀ। ਭਾਸ਼ਣ ਤੇ ਕਵਿਤਾ ਦੀ ਪ੍ਰੈਕਟਿਸ, ਮੰਚ ਦੀ ਸਜਾਵਟ ਵਰਗੇ ਬਾਕੀ ਕੰਮ ਕਰਦੇ-ਕਰਦੇ ਸ਼ਾਮ ਹੋ ਗਈ ਸੀ। ਪੋਹ ਦਾ ਮਹੀਨਾ ਸੀ। ਕਈ ਵਾਰ ਪੋਹ ਦੇ ਮਹੀਨੇ ਕਾਫੀ ਬਾਰਿਸ਼ ਹੋ ਜਾਂਦੀ ਹੈ। ਉਸ ਦਿਨ ਵੀ ਹੋ ਗਈ। ਵਾਪਸੀ ਸਮੇਂ ਹਨੇਰੇ ਵਿੱਚ ਪੈਰ ਤਿਲਕਿਆ ਅਤੇ ਮੈਡਮ ਨਾਲੇ ਵਿੱਚ ਡਿੱਗ ਪਈ। ਥੋੜ੍ਹੀ ਜਿਹੀ ਬਾਰਿਸ਼ ਵਿੱਚ ਹੀ ਨਾਲਾ ਭਰਿਆ ਹੋਇਆ ਹੈ।ਹਨੇਰੇ ਵਿੱਚ ਨਾਲੇ ਅੰਦਰ ਦਿਸ਼ਾ ਦਾ ਵੀ ਪਤਾ ਨਾ ਲੱਗਾ। ਹੱਥ-ਪੈਰ ਮਾਰਦੇ ਹਾਰ ਗਈ। ਸਾਰੇ ਕੱਪੜੇ, ਸਾੜੀ ਵਗੈਰਾ ਖਰਾਬ। ਵੀਨੂ ਦੇ ਚਾਚਾ ਜੀ ਕਿਤੋਂ ਆ ਰਹੇ ਸਨ। ਮੈਡਮ ਦੇ ਹੱਥੋਂ ਛੁੱਟੀ ਟਾਰਚ ਝਾੜੀਆਂ ਵਿੱਚ ਅਜੀਬ ਭਿਆਨਕ ਦਿ੍ਰਸ਼ ਪੈਦਾ ਕਰ ਰਹੀ ਸੀ। ਨੇਤਾਜੀ ਨੇ ਹਿੰਮਤ ਕਰ ਕੇ ਨੇੜੇ ਆਕੇ ਦੇਖਿਆ ਤਾਂ ਹੋਸ਼ ਉੱਡ ਗਏ। ਉਨ੍ਹਾਂ ਨੇ ਆਵਾਜ਼ ਦਿੱਤੀ।
‘‘ਮੈਡਮ, ਮੈਡਮ ਜੀ!”
ਇਹ ਨਾਲਾ ਨਹਿਰ ਵਿੱਚ ਮਿਲਦਾ ਸੀ। ਪਾਣੀ ਦਾ ਤੇਜ਼ ਵਹਾਅ ਮੈਡਮ ਨੂੰ ਰੋੜ੍ਹ ਸਕਦਾ ਸੀ। ਨੇਤਾ ਜੀ ਉਤਰੇ ਅਤੇ ਮੈਡਮ ਨੂੰ ਨਾਲੇ ਵਿੱਚੋਂ ਕੱਢ ਲਿਆਏ। ਠੰਢ ਨਾਲ ਕੰਬਦੀ ਮੈਡਮ ਉੱਤੇ ਉਨ੍ਹਾਂ ਨੇ ਆਪਣ ਕੋਟ ਪਾ ਦਿੱਤਾ ਤੇ ਆਵਾਜ਼ ਦੇ ਕੇ ਕਿਹਾ, ‘‘ਮੈਂ ਪਿੰਡ ਵਾਲਿਆਂ ਨੂੰ ਬੁਲਾ ਕੇ ਲਿਆਉਂਦਾ ਹਾਂ।” ਨੇਤਾ ਜੀ ਨੇ ਬਾਈਕ ਚੁੱਕੀ ਤਾਂ ਖਿਆਲ ਆਇਆ ਕਿ ਪਿੰਡ ਵਾਲੇ ਮੈਡਮ ਦੇ ਸਰੀਰ ਉੱਤੇ ਉਨ੍ਹਾਂ ਦਾ ਕੋਟ ਦੇਖ ਕੇ ਪਤਾ ਨਹੀਂ ਕੀ ਸੋਚਣਗੇ? ਹਾਕੀ ਟੀਮ ਦਾ ਇਹ ਕੋਟ ਸਿਰਫ ਨੇਤਾ ਜੀ ਦੇ ਕੋਲ ਹੀ ਸੀ।ਵਾਪਸ ਆ ਕੇ ਨੇਤਾ ਜੀ ਕੋਟ ਚੁੱਕਣ ਲੱਗੇ। ਪੈਰ ਅੱਗੇ ਵਧੇ, ਫਿਰ ਰੁਕ ਗਏ। ਮੈਡਮ ਨੂੰ ਅਜਿਹੇ ਹੀ ਠੰਢ ਨਾਲ ਕੰਬਦੇ ਕਿਵੇਂ ਛੱਡ ਸਕਦੇ ਸਨ। ਉਹ ਬਾਈਕ ਚੁੱਕ ਕੇ ਘਰ ਆ ਗਏ। ਨੇਤਾ ਜੀ ਕਮਰੇ ਵਿੱਚ ਪ੍ਰੇਸ਼ਾਨ ਇਧਰ-ਉਧਰ ਚੱਕਰ ਲਾ ਰਹੇਸਨ। ਪਿੰਡ ਵਾਲਿਆਂ ਨੂੰ ਕਿਵੇਂ ਦੱਸਣ ਕਿ ਪਿੰਡ ਦੀ ਸੀਮਾ ਉੱਤੇ ਮੈਡਮ ਮੌਤ ਦੀ ਕਗਾਰ ਉੱਤੇ ਹੈ। ਮੰਨ ਲਓ ਕੁਝ ਹੋ ਗਿਆ ਤਾਂ ਤਿੰਨ ਦਿਨ ਪਹਿਲਾਂ ਦੀ ਲੜਾਈ ਦਾ ਕੁਝ ਨਾ ਕੁਝ ਮਤਲਬ ਨਿਕਲੇਗਾ।
ਨੇਤਾ ਜੀ ਦੇ ਅੰਦਰ ਯੁੱਧ ਚੱਲ ਰਿਹਾ ਸੀ, ਇੱਕ ਚੰਗੇ ਇਨਸਾਨ ਦਾ, ਜੋ ਮੈਡਮ ਦੀ ਜਾਨ ਬਚਾਉਣਾ ਚਾਹੰੁਦਾ ਸੀ ਅਤੇ ਇਸ ਲਈ ਠੰਢ ਨਾਲ ਕੰਬਦੀ ਮੈਡਮ ਉਪਰ ਕੋਟ ਰੱਖ ਆਏ ਸਨ। ਦੂਸਰਾ ਮੈਡਮ ਦੇ ਮਰ ਜਾਣ ਦੀ ਸਥਿਤੀ ਵਿੱਚ ਉਹ ਖੁਦ ਨੂੰ ਕਿਵੇਂ ਬੇਗੁਨਾਹ ਸਾਬਤ ਕਰਨਗੇ, ਇਸ ਦੀ ਵੀ ਚਿੰਤਾ ਸੀ। ਇੱਕ ਵਾਰ ਉਨ੍ਹਾਂ ਨੇ ਸੋਚ ਲਿਆ ਕਿ ਜਾਕੇ ਕੋਟ ਵਾਪਸ ਲੈ ਆਉਂਦੇ ਹਨ। ਫਿਰ ਮੈਡਮ ਦਾ ਜੋ ਹੋਵੇਗਾ, ਦੇਖਿਆ ਜਾਏਗਾ, ਪਰ ਆਖਰ ਜਿੱਤ ਇਨਸਾਨੀਅਤ ਦੀ ਹੋਈ।
ਟਾਰਚ ਅਤੇ ਬਾਈਕ ਦੀ ਚਾਬੀ ਲੈ ਕੇ ਬਾਹਰ ਨਿਕਲੇ। ਉਹ ਜਿਵੇਂ ਹੀ ਬਾਹਰ ਨਿਕਲੇ, ਛੱਤਰੀ ਲਏ ਹੋਏ ਮੈਡਮ ਦੀ ਮਕਾਨ ਮਾਲਕਣ ਅਤੇ ਪਿੰਡ ਦੇ ਦੋ ਚਾਰ ਵਿਅਕਤੀ ਖੜ੍ਹੇ ਸਨ।
ਨੇਤਾ ਜੀ ਨੇ ਪੁੱਛਿਆ, ‘‘ਕੀ ਹੋਇਆ ਚਾਚੀ?”
‘‘ਨੌਂ ਵੱਜ ਗਏ, ਅਜੇ ਤੱਕ ਪਤਾ ਨਹੀਂ ਕਿੱਥੇ ਹੈ?” ਮਕਾਨ ਮਾਲਕਣ ਝਗੜੇ ਦੀ ਘਟਨਾ ਤੋਂ ਅਣਜਾਣ ਨਹੀਂ ਸੀ।
‘‘ਚਲੋ ਮੇਰੇ ਨਾਲ ਆਓ।” ਨੇਤਾ ਜੀ ਨੇ ਕਿਹਾ।
ਸਾਰੇ ਨੇਤਾ ਜੀ ਦੇ ਪਿੱਛੇ ਤੁਰਨ ਲੱਗੇ। ਨਾਲੇ ਨੇੜੇ ਜਦ ਸਭ ਪਹੁੰਚੇ ਤਾਂ ਦੇਖਿਆ ਕਿ ਮੈਡਮ ਨਾਲੇ ਦੇ ਠੀਕ ਕਿਨਾਰੇ ਉੱਤੇ ਬੇਹੋਸ਼ ਪਈ ਸੀ। ਨੇਤਾ ਜੀ ਦੀ ਹੈਰਾਨੀ ਦੀ ਗੱਲ ਸੀ ਕਿ ਮੈਡਮ ਦੇ ਸਰੀਰ ਉੱਤੇ ਉਨ੍ਹਾਂ ਦਾ ਕੋਟ ਨਹੀਂ ਸੀ। ਜਲਦੀ ਨਾਲ ਲੋਕ ਉਨ੍ਹਾਂ ਨੂੰ ਹਸਪਤਾਲ ਲੈ ਗਏ। ਦੂਸਰੇ ਦਿਨ ਉਨ੍ਹਾਂ ਨੂੰ ਹੋਸ਼ ਆ ਗਿਆ ਸੀ।
‘‘ਬੇਟੀ ਤੂੰ ਚਿੰਤਾ ਨਾ ਕਰ।” ਮੈਡਮ ਨੇ ਮੁੜ ਕੇ ਦੇਖਿਆ ਤਾਂ ਪਿਤਾ ਜੀ ਵਕੀਲ, ਪੁਲਸ ਅਤੇ ਪ੍ਰਿੰਸੀਪਲ ਦੇ ਨਾਲ ਖੜ੍ਹੇ ਸਨ।
ਪ੍ਰਿੰਸੀਪਲ ਵੱਲ ਮੁੜ ਕੇ ਮੈਡਮ ਨੇ ਕਿਹਾ, ‘‘ਵੀਨੂ ਦੇ ਚਾਚਾ ਜੀ ਨੂੰ ਬੁਲਾ ਦਿਓ।” ਪ੍ਰਿੰਸੀਪਲ ਜੀ ਗਏ।ਨੇਤਾ ਜੀ ਆਏ। ਘਰਦਿਆਂ ਨੇ ਨਫਰਤ ਭਰੀ ਨਜ਼ਰ ਨੇਤਾ ਜੀ ਉੱਤੇ ਮਾਰੀ। ਮੈਡਮ ਨੇ ਇਸ਼ਾਰਾ ਕੀਤਾ ਤਾਂ ਉਨ੍ਹਾਂ ਦੀ ਸਹੇਲੀ ਨੇ ਥੈਲੀ ਵਿੱਚੋਂ ਕੱਢ ਕੇ ਇੱਕ ਨਵਾਂ ਪੈਕੇਟ ਮੈਡਮ ਨੂੰ ਦੇ ਦਿੱਤਾ।
‘‘ਮੇਰੀ ਜਾਨ ਬਚਾਉਣ ਲਈ ਇਹ ਭੇਟ।” ਨੇਤਾ ਜੀ ਨੂੰ ਉਹ ਪੈਕੇਟ ਫੜਾਉਂਦੇ ਹੋਏ ਮੈਡਮ ਬੋਲੀ।
ਸਾਰੇ ਜਣੇ ਹੈਰਾਨ ਰਹਿ ਗਏ। ਮੈਡਮ ਨੇ ਕੰਬਦੀ ਆਵਾਜ਼ ਵਿੱਚ ਸਾਰੀ ਘਟਨਾ ਦੱਸੀ।
‘‘ਮੇਰੇ ਕੁਝ ਹੋਸ਼ ਬਾਕੀ ਸਨ, ਨੇਤਾ ਜੀ ਕਹਿ ਰਹੇ ਸਨ ਕਿ ਮੈਡਮ ਤੁਹਾਨੂੰ ਕੁਝ ਹੋ ਗਿਆ ਤਾਂ ਇਹ ਕੋਟ ਪਤਾ ਨਹੀਂ ਮੇਰੇ ਉੱਤੇ ਕੀ ਕਲੰਕ ਲਾਏਗਾ। ਮੈਨੂੰ ਵੀ ਅਹਿਸਾਸ ਹੋਇਆ ਕਿ ਜੇ ਮੇਰੇ ਪ੍ਰਾਣ ਚਲੇ ਗਏ ਤਾਂ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇਸ ਸ਼ਖਸ ਦੀ ਬੇਵਜ੍ਹਾ ਬਦਨਾਮੀ ਹੋਵੇਗੀ ਤੇ ਇਸ ਕਾਰਨ ਮੈਂ ਉਨ੍ਹਾਂ ਦਾ ਕੋਟ ਨਾਲੇ ਵਿੱਚ ਸੁੱਟ ਦਿੱਤਾ।”
ਨੇਤਾ ਜੀ ਪ੍ਰਤੀ ਸਾਰਿਆਂ ਦੀ ਸੋਚ ਇਕਦਮ ਬਦਲ ਗਈ। ਨੇਤਾ ਜੀ ਨੇ ਉਫਨਦੇ ਨਾਲੇ ਵਿੱਚੋਂ ਕੱਢਿਆ ਸੀ, ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਮੈਡਮ ਨੇ ਨੀਮ ਬੇਹੋਸ਼ੀ ਵਿੱਚ ਵੀ ਉਨ੍ਹਾਂ ਦੇ ਸਨਮਾਨ ਦੀ ਪ੍ਰਵਾਹ ਕੀਤੀ। ਇੱਕ ਨੇ ਪ੍ਰਾਣ ਬਚਾਏ ਤਾਂ ਦੂਸਰੇ ਨੇ ਆਪਣੇ ਪ੍ਰਾਣ ਰੱਖਿਅਕ ਦਾ ਸਨਮਾਨ ਬਚਾਇਆ।
***
ਗਣਤੰਤਰ ਦਿਵਸ ਉੱਤੇ ਨੇਤਾ ਜੀ ਦਾ ਸਨਮਾਨ ਹੋਇਆ। ਉਹ ਜਨ ਸੇਵਾ ਵਿੱਚ 10 ਸਾਲਾਂ ਵਿੱਚ ਨੇਤਾ ਜੀ ਤੋਂ ਮੰਤਰੀ ਹੋ ਗਏ। ਮੈਡਮ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਸ਼ਹਿਰ ਵਿੱਚ ਹਨ। ਆਪਣੀ ਪ੍ਰਤਿਭਾ ਨਾਲ ਉਨ੍ਹਾਂ ਨੂੰ ਕਈ ਪੁਰਸਕਾਰ ਹਾਸਲ ਹੋਏ, ਪਰ ਕਲਾਸ ਵਿੱਚ ਅਨੁਸ਼ਾਸਨਹੀਣਤਾ ਅੱਜ ਵੀ ਸਹਿਣ ਨਹੀਂ ਹੁੰਦੀ।
ਉਹ ਕੋਟ ਤਾਂ ਉਸ ਰਾਤ ਮੈਡਮ ਨੇ ਵਹਾਅ ਦਿੱਤਾ, ਪਰ ‘ਮੰਤਰੀ ਜੀ’ ਅੱਜ ਵੀ ਖਾਸ ਮੌਕਿਆਂ ਉੱਤੇ ਮੈਡਮ ਦਾ ਭੇਟ ਕੀਤਾ ਕੋਟ ਪਹਿਨਣਾ ਨਹੀਂ ਭੁੱਲਦੇ।

Have something to say? Post your comment