Welcome to Canadian Punjabi Post
Follow us on

28

September 2022
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ 30 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਪੰਜਾਬ ਵਿਚ ਚੱਕਾ ਜਾਮਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨਵਿਧਾਨਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ: ਕਾਂਗਰਸ ਅਤੇ ਭਾਜਪਾ ਵੱਲੋਂ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਭੰਗ ਕਰਨ ਲਈ ਪਾਈ ਸਾਂਝ ਕਾਰਨ ਵਿਸ਼ਵਾਸ ਮਤਾ ਜ਼ਰੂਰੀਮੰਤਰੀ ਮੰਡਲ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੂਲੇਸ਼ਨ) ਐਕਟ ਵਿੱਚ ਸੋਧ ਨੂੰ ਪ੍ਰਵਾਨਗੀਰੂਸ ਦੇ ਸਕੂਲ ਵਿਚ ਹੋਈ ਗੋਲੀਬਾਰੀ ਕਾਰਨ 13 ਹਲਾਕ, 21 ਜ਼ਖ਼ਮੀਈਰਾਨ ਵਿਚ ਹਿਜਾਬ ਖਿਲਾਫ਼ ਪ੍ਰਦਰਸ਼ਨ ਕਰ ਰਹੀ ਅਤੇ ਵਾਲ ਖੋਲ੍ਹਣ ਵਾਲੀ 20 ਸਾਲਾ ਲੜਕੀ ਨੂੰ ਪੁਲਿਸ ਨੇ ਮਾਰੀ ਗੋਲੀ
ਮਨੋਰੰਜਨ

ਪੂਰੀ ਜਾਨ ਲਾ ਦਿੱਤੀ ਮੈਂ : ਤਾਪਸੀ ਪੰਨੂ

August 09, 2022 05:33 PM

ਗੈਰ ਫਿਲਮੀ ਪਰਵਾਰ ਤੋਂ ਫਿਲਮਾਂ ਵਿੱਚ ਕਦਮ ਰੱਖਣ ਵਾਲੀ ਤਾਪਸੀ ਪੰਨੂ ਨੇ ਨਾ ਐਕਟਿੰਗ ਸਿੱਖੀ ਅਤੇ ਨਾ ਹੀ ਇੰਡਸਟਰੀ ਵਿੱਚ ਉਸ ਦਾ ਕੋਈ ਗਾਡਫਾਦਰ ਹੈ। ‘ਬੇਬੀ’, ‘ਸਾਂਡ ਕੀ ਆਂਖ’, ‘ਮਨਮਰਜ਼ੀਆਂ’ ਵਰਗੀਆਂ ਫਿਲਮਾਂ ਵਿੱਚ ਦਮਦਾਰ ਕਿਰਦਾਰ ਕਰਨ ਵਾਲੀ ਤਾਪਸੀ ਹਰ ਕਿਰਦਾਰ ਡੁੱਬ ਕੇ ਨਿਭਾਉਂਦੀ ਹੈ। ਕਿਰਦਾਰਾਂ ਨੂੰ ਨਿਭਾਉਣ ਅਤੇ ਨਾਨ-ਗਲੈਮਰਸ ਰੋਲ ਸਵੀਕਾਰ ਕਰਨ ਦੀ ਉਸ ਦੀ ਸਮਰੱਥਾ ਉਸ ਨੂੰ ਹੋਰਾਂ ਤੋਂ ਵੱਖ ਕਰਦੀ ਹੈ। ਤਾਪਸੀ ਦੀ ਝੋਲੀ ਇਸ ਸਮੇਂ ਫਿਲਮਾਂ ਨਾਲ ਭਰੀ ਹੈ। ਇਸ ਸਾਲ ਤਿੰਨ ਫਿਲਮਾਂ ‘ਲੂਪ ਲਪੇਟਾ’, ‘ਮਿਸ਼ਨ ਇੰਪਾਸੀਬਲ’, ‘ਸ਼ਾਬਾਸ਼ ਮਿੱਤੂ’ ਵਿੱਚ ਆਈ ਤਾਪਸੀ ਅਗਲੇ ਦਿਨੀਂ ਘੱਟੋ-ਘੱਟ ਸੱਤ ਫਿਲਮਾਂ ਵਿੱਚ ਆਏਗੀ। ਇਨ੍ਹਾਂ ਵਿੱਚ ‘ਜਨ ਗਣ ਮਨ’, ‘ਦੋਬਾਰਾ’, ‘ਏਲੀਅਨ’, ‘ਬਲਰ’, ‘ਵੋ ਲੜਕੀ ਹੈ ਕਹਾਂ’ ਅਤੇ ‘ਡੰਕੀ’ ਸ਼ਾਮਲ ਹਨ। ਪੇਸ਼ ਹਨ ਤਾਪਸੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
*ਦਮਦਾਰ ਕਿਰਦਾਰ ਨਿਭਾਉਣ ਦੀ ਕੀ ਵਜ੍ਹਾ ਹੈ?
- ਮੈਂ ਕਈ ਵਾਰ ਕਹਿ ਚੁੱਕੀ ਹਾਂ ਕਿ ‘ਸਾਂਡ ਕੀ ਆਂਖ’ ਲਈ ਮੈਂ ਖੁਦ ਪ੍ਰੋਡਕਸ਼ਨ ਹਾਊਸ ਨੂੰ ਸੰਪਰਕ ਕੀਤਾ ਸੀ। ਉਪਰ ਵਾਲੇ ਦਾ ਸ਼ੁਕਰ ਹੈ ਕਿ ਉਹ ਰੋਲ ਮੈਨੂੰ ਮਿਲਿਆ। ਹੁਣ ਮੈਨੂੰ ਰੋਲ ਨੂੰ ਪਾਉਣ ਲਈ ਕੋਈ ਜੱਦੋਜਹਿਦ ਨਹੀਂ ਕਰਨੀ ਪੈਂਦੀ, ਸਗੋਂ ਅਜਿਹੇ ਦਮਦਾਰ ਰੋਲ ਦਾ ਆਫਰ ਮੈਨੂੰ ਅੱਗੋਂ ਮਿਲ ਜਾਂਦਾ ਹੈ। ਜਦੋਂ ਅਜਿਹੇ ਮਜ਼ਬੂਤ ਰੋਲ ਮੈਨੂੰ ਆਫਰ ਹੁੰਦੇ ਹਨ ਤਾਂ ਖੁਸ਼ ਹੋ ਕੇ ਉਨ੍ਹਾਂ ਨੂੰ ਸਵੀਕਾਰ ਕਰ ਲੈਂਦੀ ਹਾਂ, ਪਰ ਯਕੀਨ ਮੰਨੋ, ਇਹ ਕਿਰਦਾਰ ਮੈਨੂੰ ਥਕਾ ਦਿੰਦੇ ਹਨ। ਮੈਂ ਇੰਨਾ ਥੱਕ ਜਾਂਦੀ ਹਾਂ ਕਿ ਰੋਟੀ ਖਾਣ ਦੀ ਵੀ ਹੋਸ਼ ਨਹੀਂ ਰਹਿੰਦੀ। ਫਿਰ ਮੈਂ ਖੁਦ ਨੂੰ ਸਵਾਲ ਕਰਦੀ ਹਾਂ ਕਿ ਇਸ ਕਿਰਦਾਰ ਲਈ ਮੈਂ ਹਾਮੀਕਿਉਂ ਭਰੀ, ਜਿਸ ਵਿੱਚ ਮੇਰਾ ਤੇਲ ਨਿਕਲ ਗਿਆ। ਕਦੇ ਆਪਣੇ ਆਪ ਤੋਂ ਪੁੱਛਦੀ ਹਾਂ ਕਿ ਜੇ ਤਾਪਸੀ ਅਜਿਹੇ ਦਮਦਾਰ ਕਿਰਦਾਰਾਂ ਨੂੰ ਮਨ੍ਹਾ ਕਰੇਗੀ ਤਾਂ ਫਿਰ ਕੌਣ ਇਨ੍ਹਾਂ ਨੂੰ ਸ਼ਿੱਦਤ ਨਾਲ ਨਿਭਾਏਗਾ?
* ਤੁਹਾਡੀ ਪਿੱਛੇ ਜਿਹੇ ਰਿਲੀਜ਼ ਫਿਲਮ ‘ਸ਼ਾਬਾਸ਼ ਮਿੱਤੂ’ ਖੇਡ ਨਾਲ ਜੁੜੀ ਸੀ। ਇਸ ਨੂੰ ਕਿਉਂ ਸਵੀਕਾਰ ਕੀਤਾ?
- ਚੰਗੇ ਅਤੇ ਰਿਅਲਸਟਿਕ ਕਿਰਦਾਰ ਨਿਭਾਉਣ ਨੂੰ ਮੈਂ ਆਪਣੀ ਜ਼ਿੰਮੇਵਾਰੀ ਮੰਨਦੀ ਹਾਂ। ਇਹ ਆਦਤਾਂ ਵਿੱਚ ਸ਼ਾਮਲ ਹੋ ਚੁੱਕਾ ਹੈ। ਜੇ ਮੈਂ ਪ੍ਰੈਸ਼ਰ ਮੰਨਣ ਲੱਗੀ ਤਾਂ ਕੋਈ ਕੰਮ ਨਹੀਂ ਹੋਣਾ। ਕਿਸਮਤ ਵਾਲਿਆਂ ਨੂੰ ਰੀਅਲ ਕਿਰਦਾਰ ਮਿਲਦੇ ਹਨ, ਪਰ ਅਜਿਹਾ ਨਹੀਂ ਕਿ ਮੈਂ ਗਲੈਮਰਸ ਰੋਲ ਨਹੀਂ ਕਰ ਸਕਦੀ ਜਾਂ ਗਲੈਮਰਸ ਰੋਲ ਮੇਰੇ ਉੱਤੇ ਸੂਟ ਨਹੀਂ ਕਰਨਗੇ।
* ‘ਸ਼ਾਬਾਸ਼ ਮਿੱਤੂ’ ਵਿੱਚ ਮਿਤਾਲੀ ਰਾਜ ਦੇ ਕਿਰਦਾਰ ਵਿੱਚ ਢਲਣ ਲਈ ਕਿੰਨੀ ਮਿਹਨਤ ਕਰਨੀ ਪਈ?
-ਸਾਰੀ ਵਾਹ ਲਾ ਦਿੱਤੀ। ਤੁਸੀਂ ਇੱਕ ਨਵੀਂ ਖੇਡ ਸਿੱਖਣੀ ਹੈ, ਜੋ ਤੁਸੀਂ ਲਾਈਫ ਵਿੱਚ ਕਦੇ ਖੇਡੀ ਨਹੀਂ। ਨਾਲ ਆਪਣੀ ਸਮਰੱਥਾ ਇੰਨੀ ਵਧਾਉਣੀ ਹੈ ਕਿ ਸੱਤ-ਅੱਠ ਘੰਟੇ ਪਿੱਚ ਉੱਤੇ ਖੜ੍ਹੇ ਰਹਿ ਸਕੋ। ਮੈਂ ਇਹ ਫਿਲਮ ਮੁੰਬਈ ਦੀ ਉਮਸ ਭਰੀ ਗਰਮੀ ਵਿੱਚ ਸ਼ੂਟ ਕੀਤੀ, ਜਦੋਂ ਕਿਸੇ ਦਾ ਘਰੋਂ ਨਿਕਲਣ ਦਾ ਮਨ ਨਹੀਂ ਕਰਦਾ, ਉਸ ਗਰਮੀ ਵਿੱਚ ਮੈਂ ਹੈਲਮੇਟ-ਗਿਅਰ ਲਾ ਕੇ ਕ੍ਰਿਕਟ ਖੇਡੀ। ਇਸ ਤੋਂ ਇਲਾਵਾ, ਟੀਮ ਵਿੱਚ ਇੱਕ-ਦੋ ਨੂੰ ਛੱਡ ਬਾਕੀ ਲੜਕੀਆਂ ਸਟੇਟ ਲੈਵਲ ਕ੍ਰਿਕਟਰ ਸਨ ਤਾਂ ਮੇਰੇ ਉੱਤੇ ਦਬਾਅ ਸੀ ਕਿ ਤੁਸੀਂ ਆਪਣਾ ਮਜ਼ਾਕ ਨਹੀਂ ਬਣਾ ਸਕਦੇ। ਸਕਰੀਨ ਉੱਤੇ ਕ੍ਰਿਕਟ ਲੱਗਣੀ ਚਾਹੀਦੀ ਹੈ, ਉਪਰੋਂ ਇੱਕ ਕੁੜੀ ਖੇਡ ਰਹੀ ਹੈ ਤਾਂ ਮੈਂ ਨਹੀਂ ਚਾਹੁੰਦੀ ਸੀ ਕਿ ਕੱਲ੍ਹ ਨੂੰ ਕੋਈ ਇਹ ਉਂਗਲੀ ਨਾ ਚੁੱਕੇ ਕਿ ਲੜਕੀ ਸੀ, ਤਾਂ ਹਲਕੇ ਵਿੱਚ ਖੇਡ ਗਈ ਇਸ ਲਈ, ਮੈਂ ਆਪਣੀ ਪੂਰੀ ਜਾਨ ਲਗਾ ਦਿੱਤੀ।
*ਇਸ ਤੋਂ ਪਹਿਲਾਂ ਫਿਲਮ ‘ਰਸ਼ਮੀ ਰਾਕੇਟ’ ਵਿੱਚ ਐਥਲੀਟ ਵਰਗੀ ਸਿਹਤ ਬਣਾਉਣ ਲਈ ਤੁਹਾਨੂੰ ਕਿੰਨਾ ਧਿਆਨ ਦੇਣਾ ਪਿਆ ਸੀ?
- ਫਿਲਮ ‘ਰਸ਼ਮੀ ਰਾਕੇਟ’ ਵਿੱਚ ਐਥਲੀਟ ਬਣਨਾ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਸੀ। ਮੈਂ ਬਚਪਨ ਤੋਂ ਖਿਡਾਰੀਆਂ ਨੂੰ ਸੱਚਾ ਹੀਰੋ ਮੰਨਦੀ ਹਾਂ। ‘ਰਸ਼ਮੀ ਰਾਕੇਟ’ ਵਿੱਚ ਮੈਨੂੰ ਭਾਵ ਰਸ਼ਮੀ ਦਾ ਫਿਜਿਕ ਮਰਦਾਨਾ ਵਾਂਗ ਦਿੱਸਣਾ ਜ਼ਰੂਰੀ ਸੀ। ਇੱਕ ਲੜਕੀ ਦੇ ਖੂਬਸੂਰਤ ਸਰੀਰ ਤੋਂ ਕੋਹਾਂ ਦੂਰ ਐਥਲੀਟ ਦੀ ਬਾਡੀ ਹੁੰਦੀ ਹੈ। ਅਜਿਹੇ ਮਸਲਸ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈ, ਪਿਆ ਕਿ ਮੈਂ ਔਰਤ ਹਾਂ, ਅਭਿਨੇਤਰੀ ਹਾਂ ਤੇ ਗਲੈਮਰਸ ਦਿਸਣਾ ਅਭਿਨੇਤਰੀਆਂ ਲਈ ਮਾਇਨੇ ਰੱਖਦਾ ਹੈ, ਪਰ ਗਲੈਮਰਸ ਨਹੀਂ ਦਿਸਣਾ ਸੀ, ਐਥਲੀਟ ਵਰਗੀ ਦਿਸਣ ਲਈ ਡਾਈਟ ਤੋਂਐਕਸਰਸਾਈਜ਼ ਤੱਕ ਕਈ ਪਾਪੜ ਵੇਲਣੇ ਪਏ। ਬਚਪਨ ਵਿੱਚ ਜਦੋਂ ਲੜਕੀਆਂ ਗੁੱਡੀਆਂ ਨਾਲ ਖੇਡਦੀਆਂ ਸਨ, ਮੈਂ ਵਾਲੀਬਾਲ, ਹਾਕੀ, ਫੁੱਟਬਾਲ ਖੇਡਦੀ ਸੀ।
* ਕੀ ਆਮ ਲੜਕੀਆਂ ਦੀ ਖੇਡ ਨਾ ਖੇਡਣ ਦੀ ਵਜ੍ਹਾ ਨਾਲ ਕਦੇ ਤੁਹਾਨੂੰ ਝਿੜਕਾਂ ਨਹੀਂ ਪਈਆਂ?
- ਗੱਲ ਸਿਰਫ ਗੁੱਡੇ-ਗੁੱਡੀਆਂ ਦੀਆਂ ਖੇਡਾਂ ਤੱਕ ਸੀਮਤ ਨਹੀਂ ਸੀ। ਮੈਂ ਸਲਵਾਰ-ਕਮੀਜ਼ ਵਰਗੇ ਔਰਤਾਂ ਦੇ ਕੱਪੜੇ ਵੀ ਬਹੁਤ ਘੱਟ ਪਹਿਨੇ, ਸਗੋਂ ਜੀਨ-ਸ਼ਰਟਸ ਵੱਧ ਪਹਿਨੇ। ਮਾਂ-ਪਿਤਾ ਜੀ ਨੇ ਝਿੜਕਿਆ ਤੇ ਕੁਝ ਰਿਸ਼ਤੇਦਾਰ ਮੇਰੇ ਰਹਿਣ-ਸਹਿਣ ਉੱਤੇ ਇਤਰਾਜ਼ ਕਰਦੇ, ਪਰ ਮੈਂ ਕਦੇ ਖਾਸ ਧਿਆਨ ਨਹੀਂ ਦਿੱਤਾ ਕਿ ਮੇਰੇ ਪ੍ਰਤੀ ਕੌਣ ਕੀ ਰਾਏ ਰੱਖਦਾ ਹੈ।

Have something to say? Post your comment