Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਮਨੋਰੰਜਨ

ਯਾਦ ਆਉਂਦਾ ਹੈ ਸਿਨੇਮਾਘਰ : ਜਾਹਨਵੀ ਕਪੂਰ

August 09, 2022 05:30 PM

‘ਧੜਕ’ ਨਾਲ ਕਰੀਅਰ ਸ਼ੁਰੂ ਕਰਨ ਵਾਲੀ ਅਭਿਨੇਤਰੀ ਜਾਹਨਵੀ ਕਪੂਰ ਮੇਨ ਲੀਡ ਵਾਲੀਆਂ ਭੂਮਿਕਾ ਨਿਭਾ ਰਹੀ ਹੈ। ਉਹ 29 ਜੁਲਾਈ ਨੂੰ ਡਿਜ਼ਨੀ ਪਲੱਸ ਹੌਟ ਸਟਾਰ ਉੱਤੇ ਰਿਲੀਜ਼ ਹੋਈ ਫਿਲਮ ‘ਗੁੱਡ ਲਕ ਜੈਰੀ’ ਵਿੱਚ ਜਯਾ ਉਰਫ ਜੈਰੀ ਦੀ ਭੂਮਿਕਾ ਵਿੱਚ ਹੈ। ਪੇਸ਼ ਹਨ ਜਾਹਨਵੀ ਕਪੂਰ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ :
* ਜੈਰੀ ਨਾਂਅ ਦਾ ਕਾਰਟੂਨ ਕਿਰਦਾਰ ਕਾਫੀ ਪ੍ਰਸਿੱਧ ਹੈ, ਫਿਲਮ ਵਿੱਚ ਕਿਰਦਾਰ ਜੈਰੀ ਨੂੰ ਸੁਣਨ ਦੇ ਬਾਅਦ ਸਭ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਕੀ ਆਇਆ ਸੀ?
- ਇਸ ਫਿਲਮ ਦੀ ਜੈਰੀ ਅਸਲ ਵਿੱਚ ਟਾਮ ਐਂਡ ਜੈਰੀ ਵਾਲੇ ਜੈਰੀ ਵਰਗੀ ਹੈ, ਪਰ ਉਹ ਬਹੁਤ ਚਲਾਕ ਹੈ, ਡਰੱਗਸ ਦੀ ਡਲਿਵਰੀ ਕਰਦੀ ਹੈ। ਫਿਲਮ ਦਾ ਟਾਈਟਲ ਸੁਣਨ ਵੇਲੇ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਕਿ ਸਿਰਫ ਜੈਰੀ ਨੂੰ ਨਹੀਂ, ਮੈਨੂੰ ਵੀ ਗੁਡ ਲਕ ਦੀ ਜ਼ਰੂਰਤ ਹੈ। ਮੈਂ ਹਰ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਤਿਰੂਪਤੀ ਦੇ ਮੰਦਰ ਜਾਂਦੀ ਹਾਂ। ਉਨ੍ਹਾਂ ਦਾ ਗੁਡਲਕ ਮੇਰੇ ਲਈ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ।
* ‘ਗੁੰਜਨ ਸਕਸੈਨਾ : ਦਾ ਕਾਰਗਿਲ ਗਰਲ’, ‘ਗੁਡਲਕ ਜੈਰੀ’, ‘ਰੂਹੀ’ ਅਤੇ ‘ਮਿਲੀ’, ਕੀ ਇੰਨੀਆਂ ਫਿਲਮਾਂ ਦਾ ਮੇਨ ਲੀਡ ਕਿਰਦਾਰ ਨਿਭਾਉਣਾ ਤੁਹਾਡੀਆਂ ਯੋਜਨਾਵਾਂ ਵਿੱਚ ਸ਼ਾਮਲ ਹੈ?
- ਮੈਂ ਫਿਲਮਾਂ ਬਾਰੇ ਇੰਨੀਆਂ ਯੋਜਨਾਵਾਂ ਨਹੀਂ ਬਣਾਉਂਦੀ, ਜੋ ਕਹਾਣੀ ਮੈਨੂੰ ਪਸੰਦ ਆਵੇ, ਉਹੋ ਕਰਦੀ ਹਾਂ। ਉਹੀ ਫਿਲਮਾਂ ਕਰਦੀ ਹਾਂ, ਜਿਨ੍ਹਾਂ ਵਿੱਚ ਮੈਨੂੰ ਦਿਲਚਸਪੀ ਹੋਵੇ। ਜਿਨ੍ਹਾਂ ਕਿਰਦਾਰਾਂ ਨੂੰ ਪੜ੍ਹ ਕੇ ਲੱਗੇ ਕਿ ਇਸ ਤੋਂ ਕੁਝ ਸਿੱਖਣ ਨੂੰ ਮਿਲੇਗਾ।
* ਕੀ ਸਿਰਲੇਖ ਕਿਰਦਾਰ ਵਿੱਚ ਖੁਦ ਨੂੰ ਸਾਬਿਤ ਕਰਨ ਦਾ ਜ਼ਿਆਦਾ ਬਿਹਤਰ ਮੌਕਾ ਹੁੰਦਾ ਹੈ?
- ਮੌਕਾ ਹਰ ਫਿਲਮ ਅਤੇ ਹਰ ਕਿਰਦਾਰ ਵਿੱਚ ਹੁੰਦਾ ਹੈ ਕਿ ਤੁਸੀਂ ਕੰਮ ਨਾਲ ਲੋਕਾਂ ਨੂੰ ਪ੍ਰਭਾਵਤ ਕਰੋ। ਹਾਂ, ਸਿਰਲੇਖ ਕਿਰਦਾਰ ਨਿਭਾਉਣ ਬਾਰੇ ਥੋੜ੍ਹਾ ਦਬਾਅ ਹੁੰਦਾ ਹੈ, ਪਰ ਇਹ ਫਿਲਮ ਡਿਜੀਟਲ ਪਲੇਟਫਾਰਮ ਉੱਤੇ ਆ ਰਹੀ ਹੈ, ਤਾਂਕੁਝ ਦਬਾਅ ਹੋਵੇਗਾ। ਫਿਰ ਵੀ ਅਸੀਂ ਚੰਗੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
* ਮੌਜਦਾ ਦੌਰ ਵਿੱਚ ਬਾਕਸ ਆਫਿਸ ਦੇ ਅੰਕੜਿਆਂ ਨੂੰ ਦੇਖ ਕੇ ਕੀ ਡਿਜੀਟਲ ਪਲੇਟਫਾਰਮ ਉੱਤੇ ਫਿਲਮ ਰਿਲੀਜ਼ ਕਰਨਾ ਸਹੀ ਫੈਸਲਾ ਲੱਗਦਾ ਹੈ?
- ਇਹ ਆਸਾਨ ਅਤੇ ਘੱਟ ਖਤਰੇ ਵਾਲਾ ਫੈਸਲਾ ਹੈ। ਡਿਜੀਟਲ ਪਲੇਟਫਾਰਮ ਉੱਤੇ ਫਿਲਮ ਰਿਲੀਜ਼ ਕਰਨ ਦੇ ਨਾਲ ਗਾਰੰਟੀ ਹੈ ਕਿ ਇੰਨੇ ਲੋਕ ਫਿਲਮ ਦੇਖਣਗੇ ਹੀ, ਭਾਰਤ ਦੇ ਇਲਾਵਾ ਕਈ ਹੋਰ ਦੇਸ਼ਾਂ ਵਿੱਚ ਵੀ। ਕੋਰੋਨਾ ਮਹਾਮਾਰੀ ਦੌਰਾਨ ਮੈਂ ਖੁਦ ਡਿਜੀਟਲ ਪਲੇਟਫਾਰਮ ਉੱਤੇ ਬਹੁਤ ਸਾਰਾ ਕੰਟੈਂਟ ਦੇਖਿਆ ਹੈ। ਸਿਨੇਮਾਘਰ ਦਾ ਮਾਹੌਲ ਤਾਂ ਯਾਦ ਆਉਦਾ ਹੀ ਹੈ। ਖੁਦ ਨੂੰ ਵੱਡੇ ਪਰਦੇ ਉੱਤੇ ਦੇਖਣ ਦੀ ਇੱਕ ਅਲੱਗ ਖੁਸ਼ੀ ਹੁੰਦੀ ਹੈ।
* ਕੁਝ ਦਿਨ ਪਹਿਲਾਂ ਤਿਰੂਪਤੀ ਦੇ ਮੰਦਰ ਤੋਂ ਤੁਹਾਡੀਆਂ ਤਸਵੀਰਾਂ ਆਈਆਂ ਸਨ, ਤੁਹਾਡ ਅਧਿਆਤਮ ਨਾਲ ਜੁੜਨਾ ਕਦੋਂ ਸ਼ੁਰੂ ਹੋਇਆ?
- ਮੰਮੀ (ਮਰਹੂਮ ਅਭਿਨੇਤਰੀ ਸ੍ਰੀਦੇਵੀ) ਨੇ ਦੱਸਿਆ ਸੀ ਕਿ ਵਿਆਹ ਤੋਂ ਪਹਿਲਾਂ ਉਹ ਆਪਣੇ ਹਰ ਜਨਮ ਉੱਤੇ ਤਿਰੂਪਤੀ ਮੰਦਰ ਚੜ੍ਹਾਵਾ ਚੜਾਉਂਦੀ ਸੀ। ਮੈਂ ਸੋਚਿਆ ਕਿ ਮੈਂ ਵੀ ਹਰ ਸਾਲ ਉਨ੍ਹਾਂ ਦੇ ਹਰ ਜਨਮ ਦਿਨ ਉੱਤੇ ਮੰਦਰ ਵਿੱਚ ਚੜ੍ਹਾਵਾ ਚੜ੍ਹਾਵਾਂਗੀ। ਪਹਿਲੀ ਵਰ ਇਹ ਕੰਮ ਕਰਨ ਉੱਤੇ ਮੈਨੂੰ ਬਹੁਤ ਸਕੂਨ ਮਿਲਿਆ। ਤੁਸੀਂ ਚਾਹੋ ਜਿਸ ਅਧਿਆਤਮਕ ਜਗ੍ਹਾਜਾਓ, ਉਥੇ ਇੱਕ ਵਿਸ਼ੇਸ਼ ਊਰਜਾ ਹੁੰਦੀ ਹੈ। ਇੱਕ ਅਜਿਹੀ ਜਗ੍ਹਾ ਉੱਤੇ ਆ ਕੇ ਚੰਗਾ ਲੱਗਦਾ ਹੈ, ਜਿੱਥੇ ਇੰਨੇ ਸਰੇ ਲੋਕ ਵਿਸ਼ਵਾਸ ਅਤੇ ਸਕਾਰਾਤਮਕ ਊਰਜਾ ਦੇ ਨਾਲ ਜੁੜਦੇ ਹਨ।
* ‘ਧੜਕ’ ਦੇ ਬਾਅਦ ਇਹ ਤੁਹਾਡੀ ਦੂਸਰੀ ਰੀਮੇਕ ਫਿਲਮ ਹੈ ਅਤੇ ਅਗਲੀ ‘ਮਿਲੀ’ ਵੀ ਰੀਮੇਕ ਹੈ, ਰੀਮੇਕ ਫਿਲਮਾਂ ਨੂੰ ਸਾਈਨ ਕਰਦੇ ਸਮੇਂ ਮਨ ਵਿੱਚ ਕੀ ਚੀਜ਼ਾਂ ਚਲਦੀਆਂ ਹਨ?
- ਮੈਂ ਬੱਸ ਸਕ੍ਰਿਪਟ ਦੇਖ ਕੇ ਉਤਸ਼ਾਹਤ ਹੋ ਜਾਂਦੀ ਹਾਂ। ਰੀਮੇਕ ਫਿਲਮ ਕਰਦੇ ਸਮੇਂ ਮੈਂ ਮੂਲ ਫਿਲਮ ਦੀ ਨਕਲ ਕਰਨ ਦੀ ਥਾਂ ਖੁਦ ਦਾ ਕੁਝ ਚੰਗਾ ਲਿਆਉਣ ਦੀ ਕੋਸ਼ਿਸ਼ ਕਰਦੀ ਹਾਂ। ਅਸੀਂ ਸਿਰਫ ਕਹਾਣੀ ਮੂਲ ਫਿਲਮ ਤੋਂ ਲਈ ਹੈ, ਬਾਕੀ ਇਸ ਦੀ ਦੁਨੀਆ ਅਤੇ ਲੋਕ ਬਹੁਤ ਅਲੱਗ ਹਨ।
*‘ਮਿਲੀ’ ਵਿੱਚ ਪਹਿਲੀ ਵਾਰ ਪਿਤਾ ਬੋਨੀ ਕਪੂਰ ਦੇ ਪ੍ਰੋਡਕਸ਼ਨ ਵਿੱਚ ਕੰਮ ਕਰ ਰਹੇ ਹੋ, ਕੀ ਇਹ ਆਸਾਨ ਫੈਸਲਾ ਸੀ?
- ਮੈਂ ਉਨ੍ਹਾਂ ਨਾਲ ਬਹੁਤ ਪਹਿਲਾਂ ਤੋਂ ਕੰਮ ਕਰਨਾ ਚਾਹੁੰਦੀ ਸੀ। ‘ਮਿਲੀ' ਇੱਕ ਬਾਪ-ਬੇਟੀ ਦੀ ਕਹਾਣੀ ਹੈ, ਉਹ ਐਂਗਲ ਪਾਪਾ ਲਈ ਕਾਫੀ ਦਿਲਚਸਪ ਅਤੇ ਇਮੋਸ਼ਨਲ ਰਿਹਾ। ਇਸ ਨਾਲ ਨਿੱਜੀ ਲਗਾਅ ਹੋਣ ਦੇ ਕਾਰਨ ਅਸੀਂ ਸੋਚਿਆ ਕਿ ਇਕੱਠੇ ਕੰਮ ਕਰਨ ਲਈ ਇਹ ਸਹੀ ਫਿਲਮ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ