Welcome to Canadian Punjabi Post
Follow us on

11

August 2022
ਮਨੋਰੰਜਨ

ਕਾਰਤਿਕ ਤੇ ਕਿਆਰਾ ਦੀ ‘ਸਤਿਆਨਾਰਾਇਣ ਦੀ ਕਥਾ’ ਦਾ ਟਾਈਟਲ ‘ਸਤਿਆਪ੍ਰੇਮ ਕੀ ਕਥਾ’ਹੋਇਆ

August 04, 2022 04:29 PM

ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਦੀ ਅਗਲੀ ਫਿਲਮ ‘ਸੱਤਿਆਨਾਰਾਇਣ ਕੀ ਕਥਾ’ ਦਾ ਟਾਈਟਲ ਬਦਲ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਕਾਰਤਿਕ ਨੇ ਕਿਆਰਾ ਦੇ ਜਨਮ ਦਿਨ ਉੱਤੇ ਸੋਸ਼ਲ ਮੀਡੀਆ ਉਤੇ ਫਿਲਮ ਅਤੇ ਫਸਟ ਲੁਕ ਮੋਸ਼ਨ ਫੋਟੋ ਸ਼ੇਅਰ ਕਰ ਦਿੱਤੀ ਹੈ।
ਇਸ ਦੇ ਨਾਲ ਉਸ ਨੇ ਇਹ ਵੀ ਦੱਸਿਆ ਕਿ ਫਿਲਮ ਦਾ ਟਾਈਟਲ ‘ਸਤਿਆਨਾਰਾਇਣ ਕੀ ਕਥਾ’ ਤੋਂ ਬਦਲ ਤੇ ‘ਸਤਿਆਪ੍ਰੇਮ ਕੀ ਕਥਾ’ ਕਰ ਦਿੱਤਾ ਗਿਆ ਹੈ। ਮੇਕਰਸ ਨੇ ਫਿਲਮ ਦਾ ਟਾਈਟਲ ਚੇਂਜ ਕਰਨ ਦਾ ਫੈਸਲਾ ਕਿਸੇ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਕੀਤਾ ਹੈ। ਪਿਛਲੇ ਸਾਲ ਫਿਲਮ ਦੀ ਅਨਾਊਂਸਮੈਂਟ ਦੇ ਨਾਲ ਇਸ ਟਾਈਟਲ ਉਤੇ ਹੰਗਾਮਾ ਸ਼ੁਰੂ ਹੋ ਗਿਆ ਸੀ। ਕਈ ਲੋਕਾਂ ਨੇ ਇਸ ਨੂੰ ਹਿੰਦੂ ਧਰਮ ਵਿਰੋਧੀ ਦੱਸਿਆ ਸੀ, ਜਿਸ ਪਿੱਛੋਂ ਮੇਕਰਸ ਨੇ ਕਿਹਾ ਸੀ ਕਿ ਅਸੀਂ ਫਿਲਮ ਦਾ ਟਾਈਟਲ ਚੇਂਜ ਕਰ ਦਿਆਂਗੇ, ਕਿਉਂਕਿ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ।

Have something to say? Post your comment