Welcome to Canadian Punjabi Post
Follow us on

01

July 2025
 
ਕੈਨੇਡਾ

ਰੌਜਰਜ਼ ਦੀਆਂ ਸੇਵਾਵਾਂ ਵਿੱਚ ਪਏ ਵਿਘਣ ਬਾਰੇ ਸੁਣਵਾਈ ਕਰੇਗੀ ਹਾਊਸ ਆਫ ਕਾਮਨਜ਼ ਕਮੇਟੀ

July 25, 2022 08:44 AM

ਓਟਵਾ, 25 ਜੁਲਾਈ (ਪੋਸਟ ਬਿਊਰੋ): ਰੌਜਰਜ਼ ਦੀਆਂ ਸੇਵਾਵਾਂ 15 ਘੰਟੇ ਲਈ ਠੱਪ ਹੋਣ ਦੇ ਮਾਮਲੇ ਵਿੱਚ ਅੱਜ ਹਾਊਸ ਆਫ ਕਾਮਨਜ਼ ਦੀ ਇੰਡਸਟਰੀ ਕਮੇਟੀ ਵੱਲੋਂ ਦੋ ਸੁਣਵਾਈਆਂ ਕੀਤੀਆਂ ਜਾਣਗੀਆਂ। ਰੌਜਰਜ਼ ਦੀਆਂ ਸੇਵਾਵਾਂ ਵਿੱਚ ਬੀਤੇ ਦਿਨੀਂ ਆਈ ਇਸ ਦਿੱਕਤ ਕਾਰਨ ਕਈ ਮਿਲੀਅਨ ਕੈਨੇਡੀਅਨਜ਼ ਦਾ ਸੰਚਾਰ ਹੋਰਨਾਂ ਥਾਂਵਾਂ ਨਾਲੋਂ ਟੁੱਟ ਗਿਆ ਸੀ।
8 ਜੁਲਾਈ ਨੂੰ ਰੌਜਰਜ਼ ਦੀਆਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਇਸ ਦੇ ਕਸਟਮਰਜ਼ ਲਈ ਏਟੀਐਮ ਸੇਵਾਵਾਂ, ਬੈਂਕਿੰਗ ਸਿਸਟਮ ਤੇ ਕਈ ਕੈਨੇਡੀਅਨ ਸ਼ਹਿਰਾਂ ਵਿੱਚ 911 ਉੱਤੇ ਕੀਤੀ ਜਾਣ ਵਾਲੀ ਐਮਰਜੰਸੀ ਕਾਲ ਦੀ ਸਹੂਲਤ ਤੱਕ ਠੱਪ ਪੈ ਗਈ ਸੀ। ਕਮੇਟੀ ਵੱਲੋਂ 15 ਜੁਲਾਈ ਨੂੰ ਐਮਰਜੰਸੀ ਮੀਟਿੰਗ ਕੀਤੀ ਗਈ ਤੇ ਸਰਬਸੰਮਤੀ ਨਾਲ ਇਸ ਮਾਮਲੇ ਦੀ ਜਾਂਚ ਕਰਨ ਲਈ ਵੋਟ ਕੀਤਾ ਗਿਆ।
ਰੌਜਰਜ਼ ਦੇ ਐਗਜ਼ੈਕਟਿਵਜ਼, ਇਨੋਵੇਸ਼ਨ ਮੰਤਰੀ ਫਰੈਂਕੌਇਸ-ਫਿਲਿਪ ਸ਼ੈਂਪੇਨ ਤੇ ਕੈਨੇਡੀਅਨ ਟੈਲੀਵਿਜ਼ਨ ਐਂਡ ਟੈਲੀਕਮਿਊਨਿਕੇਸ਼ਨਜ਼ ਕਮਿਸ਼ਨ ਦੇ ਅਧਿਕਾਰੀ ਇਸ ਸੁਣਵਾਈ ਵਿੱਚ ਹਿੱਸਾ ਲੈਣਗੇ। ਕਮੇਟੀ ਇਸ ਤਰ੍ਹਾਂ ਦੀ ਗੜਬੜੀ ਦੇ ਕਾਰਨਾਂ, ਇਸ ਕਾਰਨ ਪਏ ਪ੍ਰਭਾਵ ਦਾ ਪਤਾ ਲਾਉਣਾ ਚਾਹੁੰਦੀ ਹੈ ਤੇ ਇਸ ਦੇ ਨਾਲ ਹੀ ਭਵਿੱਖ ਵਿੱਚ ਇਸ ਤਰ੍ਹਾਂ ਦੀ ਗੜਬੜ ਨਾ ਹੋਵੇ ਇਹ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ।
ਜਿ਼ਕਰਯੋਗ ਹੈ ਕਿ ਇਸ ਗੜਬੜੀ ਤੋਂ ਬਾਅਦ ਸੈ਼ਂਪੇਨ ਨੇ ਕੈਨੇਡਾ ਦੀਆਂ ਵੱਡੀਆਂ ਟੈਲੀਕੌਮ ਕੰਪਨੀਆਂ ਨੂੰ ਇਸ ਤਰ੍ਹਾਂ ਦੀ ਗੜਬੜੀ ਦੌਰਾਨ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣ ਦੀ ਹਦਾਇਤ ਕੀਤੀ ਸੀ। ਇਸ ਤੋਂ ਇਲਾਵਾ ਐਮਰਜੰਸੀਜ਼ ਦੌਰਾਨ ਕੈਨੇਡੀਅਨਜ਼ ਨੂੰ ਬਿਹਤਰ ਸੂਚਿਤ ਕਰਨ ਲਈ ਕਮਿਊਨਿਕੇਸ਼ਨ ਪ੍ਰੋਟੋਕਾਲ ਅਪਨਾਉਣ ਲਈ ਵੀ ਆਖਿਆ ਗਿਆ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ