Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਅੰਤਰਰਾਸ਼ਟਰੀ

ਭੇਦ ਭਰਿਆ ਰਾਕੇਟ ਚੰਦ ਨਾਲ ਜਾ ਟਕਰਾਇਆ

June 29, 2022 04:32 PM

* ਦੋ ਖੱਡੇ ਬਣਾਏ, ਨਾਸਾ ਵਿਗਿਆਨੀਮੁੱਦਾ ਨਹੀਂ ਸੁਲਝਾ ਸਕੇ

ਲੰਡਨ, 29 ਜੂਨ (ਪੋਸਟ ਬਿਊਰੋ)- ਚੰਦ ਉੱਤੇ ਚਾਰ ਮਹੀਨੇ ਪਹਿਲਾਂ ਇੱਕ ਰਾਕੇਟ ਜਾ ਵੱਜਾ, ਉਸ ਨਾਲ ਦੋ ਖੱਡੇ ਬਣੇ। ਨਾਸਾ ਦੇ ਲੂਨਰ ਰਿਕਾਨਸੈਂਸ ਆਰਬੀਟਰ ਨੇ ਖੱਡਿਆਂ ਨੂੰ ਲੱਭ ਲਿਆ, ਪਰ ਰਾਕੇਟ ਦੇ ਟੁਕੜਿਆਂ ਦੀ ਕੋਈ ਖੋਜ-ਖਬਰ ਨਹੀਂ ਹੈ। ਵਿਗਿਆਨੀਆਂ ਲਈ ਹੋਰ ਦਿੱਕਤ ਹੈ ਕਿ ਆਮ ਤੌਰ ਉੱਤੇ ਰਾਕੇਟ ਦੀ ਟੱਕਰ ਨਾਲ ਇੱਕ ਖੱਡਾ ਬਣਦਾ ਹੈ, ਪਰ ਇੱਥੇ ਨਾਲੋ-ਨਾਲ ਦੋ ਖੱਡੇ ਹਨ। ਕੋਈ ਵੀ ਵਸਤੂ ਵੱਜਣ ਨਾਲ ਇੱਕੋ ਜਗ੍ਹਾ ਉੱਤੇ ਦੋ ਖੱਡੇ ਨਹੀਂ ਬਣ ਸਕਦੇ।
ਇਹ ਗੁੱਥੀ ਵਿਗਿਆਨੀਆਂ ਤੋਂ ਸੁਲਝ ਨਹੀਂ ਰਹੀ। ਚਾਰ ਮਾਰਚ 2022 ਨੂੰ ਇੱਕ ਰਾਕੇਟ ਬੂਸਟਰ ਚੰਦ ਦੇ ਹਨੇਰੇ ਵਾਲੇ ਹਿੱਸੇ ਨਾਲ ਟਕਰਾਇਆ ਸੀ। ਐਲ ਆਰਓ ਨੇ ਤਸਵੀਰਾਂ 25 ਮਈ 2022 ਨੂੰ ਲਈਆਂ ਹਨ। ਤਸਵੀਰਾਂ ਜਦ ਵਿਗਿਆਨੀਆਂ ਨੂੰ ਹਾਸਲ ਹੋਈਆਂ, ਤਦ ਤੋਂ ਉਹ ਹੈਰਾਨ ਹਨ। ਦਿੱਕਤ ਇਹ ਹੈ ਕਿਸੇ ਇੱਕ ਚੀਜ਼ ਦੀ ਟੱਕਰ ਨਾਲ ਇੱਕ ਹੀ ਖੱਡਾ ਬਣਦਾ ਹੈ, ਪ੍ਰੰਤੂ ਇੱਥੇ ਇਕੱਠੇ ਦੋ ਖੱਡੇ ਬਣੇ ਹਨ। ਅਜਿਹਾ ਵੀ ਨਹੀਂ ਕਿ ਪਹਿਲਾਂ ਹੀ ਉਥੇ ਖੱਡਾ ਹੋਵੇ। ਉਹ ਮੈਦਾਨੀ ਇਲਾਕਾ ਸੀ। ਇਸ ਤੋਂ ਪਹਿਲਾਂ ਅਪੋਲੋ ਐਸ-ਆਈ ਵੀ ਬੀ ਐਸ ਦੇ ਕਈ ਰਾਕੇਟ ਬੂਸਟਰ ਚੰਦ ਉੱਤੇਡਿੱਗੇ, ਪ੍ਰੰਤੂ ਕਿਸੇ ਨੇ ਵੀ ਡਬਲ ਕ੍ਰੇਟਰ ਨਹੀਂ ਬਣਾਇਆ। ਅਜਿਹਾ ਨਹੀਂ ਕਿ ਇਹ ਹੋ ਨਹੀਂ ਸਕਦਾ, ਪਰ ਇਹ ਲਗਭਗ ਅਸੰਭਵ ਹੈ। ਜੇ ਕੋਈ ਵਸਤੂ ਘੱਟ ਐਂਗਲ ਤੋਂ ਜਾ ਕੇ ਚੰਦ ਦੀ ਸਤ੍ਹਾ ਨਾਲ ਟਕਰਾਉਂਦੀ ਹੈ ਤਾਂ ਡਬਲ ਕ੍ਰੇਟਰ ਬਣਨ ਦੀ ਉਮੀਦ ਰਹਿੰਦੀ ਹੈ, ਪ੍ਰੰਤੂ ਇੱਥੇ ਅਜਿਹਾ ਨਹੀਂ ਲੱਗ ਰਿਹਾ।ਪੁਲਾੜੀ ਵਿਗਿਆਨੀ ਬਿਲ ਗ੍ਰੇ ਨੇ ਸਭ ਤੋਂ ਪਹਿਲਾਂ ਇਨ੍ਹਾਂ ਖੱਡਿਆਂ ਨੂੰ ਲੱਭਿਆ ਸੀ। ਇਨ੍ਹਾਂ ਨੇ ਜਨਵਰੀ 2022 ਵਿੱਚ ਰਾਕੇਟ ਬੂਸਟਰ ਦੇ ਚੰਦ ਨਾਲ ਵੱਜਣ ਦੀ ਭਵਿੱਖਬਾਣੀ ਕੀਤੀ ਸੀ। ਬਿਲ ਗ੍ਰੇ ਕਹਿੰਦੇ ਹਨ ਕਿ ਰਾਕੇਟ ਦੀ ਦਿਸ਼ਾ ਤੇ ਦਸ਼ਾ ਦਾ ਗਣਿਤ ਦੱਸਦਾ ਹੈ ਕਿ ਇਹ ਵਰਟੀਕਲੀ 15 ਡਿਗਰੀ ਐਂਗਲ ਤੋਂ ਜਾ ਕੇ ਵੱਜਾ ਹੋਵੇਗਾ। ਇਸ ਲਈ ਦੋ ਖੱਡੇ ਬਣਨ ਦੀ ਉਮੀਦ ਨਹੀਂ ਲੱਗਦੀ। ਇੱਥੇ ਦੋ ਖੱਡੇ ਹਨ। ਪਹਿਲਾ ਪੂਰਬ ਦਿਸ਼ਾ ਵਿੱਚ ਜਿਸ ਦਾ ਵਿਆਸ 18 ਮੀਟਰ ਹੈ, ਇਹ ਪੱਛਮੀ ਖੱਡੇ ਦੇ ਉਪਰ ਚੜ੍ਹਿਆ ਹੈ। ਪੱਛਮੀ ਖੱਡਾ 16 ਮੀਟਰ ਵਿਆਸ ਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ