Welcome to Canadian Punjabi Post
Follow us on

11

August 2022
ਪੰਜਾਬ

ਭਗਵੰਤ ਮਾਨ ਦੇ ਆਪਣੇ ਪਿੰਡ ਸਿਰਫ ਆਪ ਦਾ ਪੋਲਿੰਗ ਬੂਥ ਲੱਗਿਆ

June 24, 2022 05:27 PM

* ਲੋਕਾਂ ਨੇ ਆਪਸੀ ਸਹਿਮਤੀ ਨਾਲ ਫੈਸਲਾ ਲਿਆ


ਚੀਮਾ ਮੰਡੀ, 24 ਜੂਨ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿੱਚ ਅਸੈਂਬਲੀ ਚੋਣਾਂ ਵਾਂਗ ਸੰਗਰੂਰ ਦੀ ਪਾਰਲੀਮੈਂਟ ਉੱਪ ਚੋਣ ਲਈ ਵੀ ਪੋਲਿੰਗ ਕੇਂਦਰ ਦੇ ਬਾਹਰ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਸਿਰਫ ਆਮ ਆਦਮੀ ਪਾਰਟੀ ਦਾ ਪੋਲਿੰਗ ਬੂਥ ਲੱਗਿਆ, ਕਿਸੇ ਹੋਰ ਦਾ ਨਹੀਂ ਲਾਇਆ ਗਿਆ।
ਵਰਨਣ ਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਪਿੰਡ ਵਿੱਚ ਕਿਸੇ ਹੋਰ ਸਿਆਸੀ ਪਾਰਟੀ ਦਾ ਪੋਲਿੰਗ ਬੂਥ ਨਾ ਲਾਉਣ। ਇਸ ਉੱਤੇ ਪਿੰਡ ਵਾਸੀਆਂ ਨੇ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਹੋਰ ਸਿਆਸੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲਾਇਆ ਸੀ ਅਤੇ ਸਿਰਫ ਆਮ ਆਦਮੀ ਪਾਰਟੀ ਦਾ ਪੋਲਿੰਗ ਬੂਥ ਲੱਗਿਆ ਸੀ। ਇਸੇ ਤਰ੍ਹਾਂ ਇਸ ਉੱਪ ਚੋਣ ਵਿੱਚ ਪਿੰਡ ਦੇ ਲੋਕਾਂ ਨੇ ਆਪਸੀ ਸਹਿਮਤੀ ਨਾਲ ਪਿੰਡ ਵਿੱਚ ਸਿਰਫ ਆਪ ਦਾ ਹੀ ਪੋਲਿੰਗ ਬੂਥ ਲਾਇਆ ਹੈ। ਪਿੰਡ ਦੇ ਸਰਪੰਚ ਚਰਨ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਲੋਕਾਂ ਨੇ ਸਹਿਮਤੀ ਨਾਲ ਫੈਸਲਾ ਕੀਤਾ ਕਿ ਪਿੰਡ ਵਿੱਚ ਸਿਰਫ ਆਮ ਆਦਮੀ ਪਾਰਟੀ ਪੋਲਿੰਗ ਬੂਥ ਲਾਇਆ ਜਾਵੇ, ਜਿਸ ਸਦਕਾ ਪਿੰਡ ਦੇ ਕਿਸੇ ਵਿਅਕਤੀ ਨੇ ਕਿਸੇ ਹੋਰ ਸਿਆਸੀ ਪਾਰਟੀ ਦਾ ਪੋਲਿੰਗ ਬੂਥ ਪਿੰਡ ਵਿੱਚ ਨਹੀਂ ਲਾਇਆ।

Have something to say? Post your comment