Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਹੁਣ ਰੋਜ਼ਾਨਾ 10 ਡਾਲਰ ਵਾਲੇ ਪ੍ਰੋਗਰਾਮ ਲਈ ਅਪਲਾਈ ਕਰ ਸਕਣਗੀਆਂ ਚਾਈਲਡਕੇਅਰ ਫੈਸਿਲਿਟੀਜ਼

June 23, 2022 09:57 AM

ਟੋਰਾਂਟੋ, 23 ਜੂਨ (ਪੋਸਟ ਬਿਊਰੋ) : ਗ੍ਰੇਟਰ ਟੋਰਾਂਟੋ ਏਰੀਆ ਦੀਆਂ ਲਾਇਸੰਸਸ਼ੁਦਾ ਚਾਈਲਡਕੇਅਰ ਫੈਸਿਲਿਟੀਜ਼ ਹੁਣ ਕੈਨੇਡਾ ਭਰ ਵਿੱਚ ਲਾਗੂ ਹੋਣ ਵਾਲੇ ਰੋਜ਼ਾਨਾ 10 ਡਾਲਰ ਵਾਲੇ ਪ੍ਰੋਗਰਾਮ ਨ੍ਵੰ ਅਪਲਾਈ ਕਰ ਸਕਣਗੀਆਂ। ਇਸ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਮਾਪਿਆਂ ਨੂੰ ਵੀ ਸੁਖ ਦਾ ਸਾਹ ਆਵੇਗਾ।
ਮਾਰਚ ਦੇ ਮਹੀਨੇ ਓਨਟਾਰੀਓ ਨੇ ਵੀ ਫੈਡਰਲ ਸਰਕਾਰ ਨਾਲ ਚਾਈਲਡਕੇਅਰ ਲਈ 10 ਡਾਲਰ ਰੋਜ਼ਾਨਾ ਵਾਲਾ ਸਮਝੌਤਾ ਕੀਤਾ ਸੀ ਤੇ ਉਨ੍ਹਾਂ ਇਹ ਵਾਅਦਾ ਵੀ ਕੀਤਾ ਸੀ ਕਿ ਇਹ ਫੀਸ 25 ਫੀ ਸਦੀ ਘਟਾ ਦਿੱਤੀ ਜਾਵੇਗੀ ਤੇ 12 ਡਾਲਰ ਪ੍ਰਤੀ ਦਿਨ ਕਰ ਦਿੱਤੀ ਜਾਵੇਗੀ। ਉਸ ਸਮੇਂ ਮਾਪਿਆਂ ਨੂੰ ਆਖਿਆ ਗਿਆ ਸੀ ਕਿ ਜਲਦ ਤੋਂ ਜਲਦ ਮਈ ਵਿੱਚ ਮਾਪਿਆਂ ਨੂੰ ਛੋਟ ਵਾਲੇ ਚੈੱਕ ਵੀ ਮਿਲਣ ਲੱਗਣਗੇ। ਪਰ ਇਸ ਹਫਤੇ ਤੱਕ ਵੀ ਜੀਟੀਏ ਦੀਆਂ ਬਹੁਤੀਆਂ ਚਾਈਲਡਕੇਅਰ ਫੈਸਿਲਿਟੀਜ਼ ਇਸ ਪ੍ਰੋਗਰਾਮ ਲਈ ਅਪਲਾਈ ਨਹੀਂ ਕਰ ਪਾਈਆਂ ਹਨ। ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਲਾਇਸੰਸਸ਼ੁਦਾ ਚਾਈਲਡਕੇਅਰ ਆਪਰੇਟਰਜ਼ ਨਾਲ ਸੰਪਰਕ ਕਰਕੇ ਐਪਲੀਕੇਸ਼ਨ ਪ੍ਰਕਿਰਿਆ ਤਿਆਰ ਕਰਨ ਦੀ ਲੋੜ ਹੈ, ਜਿਸ ਕਾਰਨ ਦੇਰ ਹੋ ਰਹੀ ਹੈ।
ਬੁੱਧਵਾਰ ਨੂੰ ਸਿਟੀ ਆਫ ਟੋਰਾਂਟੋ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਪੱਧਰ ਉੱਤੇ ਲਰਨਿੰਗ ਐਂਡ ਚਾਈਲਡ ਕੇਅਰ ਫੰਡਿੰਗ ਪ੍ਰੋਗਰਾਮ ਲਈ ਅਰਜ਼ੀਆਂ ਸਵੀਕਾਰ ਕਰਨ ਲਈ ਤਿਆਰ ਹੈ।ਇਹ ਐਪਲੀਕੇਸ਼ਨ ਪ੍ਰਕਿਰਿਆ 23 ਜੂਨ ਤੋਂ ਸ਼ੁਰੂ ਹੋਵੇਗੀ ਤੇ ਲਾਇਸੰਸਸ਼ੁਦਾ ਚਾਈਲਡਕੇਅਰ ਆਪਰੇਟਰਜ਼ ਕੋਲ ਇਸ ਨੂੰ ਅਪਨਾਉਣ ਲਈ ਪਹਿਲੀ ਸਤੰਬਰ ਤੱਕ ਦਾ ਸਮਾਂ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ