Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਇਕਿਉਪਮੈਂਟ ਰੈਂਟਲ ਫੈਸਿਲਿਟੀ ਦੇ ਬਾਹਰ ਲੱਗੀ ਅੱਗ ਉੱਤੇ ਮੁਸ਼ਕਲ ਨਾਲ ਪਾਇਆ ਗਿਆ ਕਾਬੂ

June 21, 2022 11:42 PM

ਇਟੋਬੀਕੋ, 21 ਜੂਨ (ਪੋਸਟ ਬਿਊਰੋ) : ਮੰਗਲਵਾਰ ਦੁਪਹਿਰ ਨੂੰ ਇੱਕ ਇਕਿਉਪਮੈਂਟ ਰੈਂਟਲ ਫੈਸਿਲਿਟੀ ਦੇ ਬਾਹਰ ਅੱਗ ਲੱਗ ਜਾਣ ਤੋਂ ਬਾਅਦ ਇਸ ਇਲਾਕੇ ਦੇ ਕਈ ਸਟੋਰ ਖਾਲੀ ਕਰਵਾ ਲਏ ਗਏ। ਅੱਗ ਦਰਜਨਾਂ ਪ੍ਰੋਪੇਨ ਟੈਂਕਸ ਵਿੱਚ ਲੱਗੀ।
ਸੱਭ ਤੋਂ ਪਹਿਲਾਂ ਇਹ ਥ੍ਰੀ ਅਲਾਰਮ ਅੱਗ ਰੇਸੀਨ ਰੋਡ ਤੇ ਬ੍ਰਾਇਡਨ ਡਰਾਈਵ ਨੇੜੇ ਸਥਿਤ ਫੈਸਿਲਿਟੀ ਦੇ ਬਾਹਰ ਲੱਗੀ, ਜੋ ਕਿ ਕਿਪਲਿੰਗ ਐਵਨਿਊ ਤੇ ਰੈਕਸਡੇਲ ਬੋਲੇਵਾਰਡ ਨੇੜੇ ਸਥਿਤ ਹੈ।ਫਾਇਰ ਚੀਫ ਮੈਥਿਊ ਪੈੱਗ ਨੇ ਦੱਸਿਆ ਕਿ ਮੌਕੇ ਉੱਤੇ ਪਹੁੰਚਣ ਉੱਤੇ ਉਨ੍ਹਾਂ ਨੂੰ ਬਿਲਡਿੰਗ ਦੇ ਬਾਹਰ ਪ੍ਰੋਪੇਨ ਦੇ ਟੈਂਕਾਂ ਤੇ ਕੰਪਰੈਸਡ ਗੈਸ ਸਿਲੰਡਰਾਂ ਨੂੰ ਅੱਗ ਲੱਗੀ ਮਿਲੀ।ਉਨ੍ਹਾਂ ਦੱਸਿਆ ਕਿ ਹੌਲੀ ਹੌਲੀ ਅੱਗ ਨੇੜੇ ਹੀ ਪਾਰਕ ਕੀਤੀਆਂ ਕਈ ਗੱਡੀਆਂ ਤੱਕ ਵੀ ਪਹੁੰਚ ਗਈ ਪਰ ਬਿਲਡਿੰਗ ਤੱਕ ਪਹੁੰਚਣ ਤੋਂ ਪਹਿਲਾਂ ਹੀ ਫਾਇਰ ਕ੍ਰਿਊ ਵੱਲੋਂ ਇਸ ਉੱਤੇ ਕਾਬੂ ਪਾ ਲਿਆ ਗਿਆ।
ਉਨ੍ਹਾਂ ਆਖਿਆ ਕਿ ਅੱਗ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਤੇ ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।ਪੈੱਗ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਸ ਸਟੋਰ ਦੇ ਬਾਹਰ ਕਈ ਪ੍ਰੋਪੇਨ ਟੈਂਕਸ ਦਾ ਵਜ਼ਨ 100 ਪਾਊਂਡ ਤੱਕ ਵੀ ਹੈ।

 

 

 
Have something to say? Post your comment