Welcome to Canadian Punjabi Post
Follow us on

01

July 2025
 
ਕੈਨੇਡਾ

ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਕੈਨੇਡਾ ਆਉਣ ਵਾਲੇ ਕੌਮਾਂਤਰੀ ਟਰੈਵਲਰਜ਼ ਦੀ ਗਿਣਤੀ ਵਧੀ

May 25, 2022 08:52 AM

ਓਟਵਾ, 25 ਮਈ (ਪੋਸਟ ਬਿਊਰੋ) : ਕੋਵਿਡ-19 ਪਾਬੰਦੀਆਂ ਵਿੱਚ ਕਮੀ ਆਉਣ ਤੋਂ ਬਾਅਦ ਕੈਨੇਡਾ ਲਈ ਇੰਟਰਨੈਸ਼ਨਲ ਟਰੈਵਲ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਖੁਲਾਸਾ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕੀਤਾ ਗਿਆ ਹੈ।
ਰਿਪੋਰਟ ਵਿੱਚ ਆਖਿਆ ਗਿਆ ਕਿ ਮਾਰਚ 2022 ਵਿੱਚ ਸਮੁੰਦਰੋਂ ਪਾਰ ਰਹਿਣ ਵਾਲੇ 148,900 ਰੈਜ਼ੀਡੈਂਟਸ ਕੈਨੇਡਾ ਪਹੁੰਚੇ। ਹਾਲਾਂਕਿ ਮਾਰਚ 2021 ਦੇ ਮੁਕਾਬਲੇ ਇਹ ਅੰਕੜੇ ਪੰਜ ਗੁਣਾਂ ਜਿ਼ਆਦਾ ਹਨ ਪਰ ਇਹ 2019 ਵਿੱਚ ਇਸੇ ਮਹੀਨੇ ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਨਾਲੋਂ ਅੱਧੇ ਜਾਂ 43 ਫੀ ਸਦੀ ਤੋਂ ਵੀ ਘੱਟ ਹਨ।
ਮਾਰਚ 2022 ਵਿੱਚ ਅਮਰੀਕਾ ਵਾਸੀਆਂ ਵੱਲੋਂ ਕੈਨੇਡਾ ਦੇ 465,000 ਟਰਿੱਪ ਲਾਏ ਗਏ ਜਦਕਿ ਮਾਰਚ 2021 ਵਿੱਚ ਇਹ ਪੰਜ ਗੁਣਾਂ ਘੱਟ ਸਨ।ਪਰ ਮਾਰਚ 2019 ਵਿੱਚ ਕੀਤੇ ਗਏ 1·5 ਮਿਲੀਅਨ ਟਰਿੱਪਜ਼ ਦਾ ਇਹ 31·9 ਫੀ ਸਦੀ ਹੀ ਸਨ।ਅਮੈਰੀਕਨਜ਼ ਵੱਲੋਂ ਮਾਰਚ 2022 ਵਿੱਚ ਕੀਤੇ ਗਏ ਕੁੱਲ 310,300 ਟਰਿੱਪਜ਼ ਆਟੋਮੋਬਾਈਲ ਰਾਹੀਂ ਕੀਤੇ ਗਏ ਸਨ ਜਦਕਿ 42 ਫੀ ਸਦੀ ਲੋਕ ਟਰਿੱਪ ਕਰਕੇ ਉਸੇ ਦਿਨ ਪਰਤ ਗਏ ਸਨ।
ਇਸ ਦੌਰਾਨ ਕੈਨੇਡਾ ਆਉਣ ਵਾਲੇ ਯੂਰਪੀਅਨ ਦੀ ਗਿਣਤੀ ਮਾਰਚ 2021 ਵਿੱਚ 5600 ਨਾਲੋਂ ਮਾਰਚ 2022 ਵਿੱਚ 68,800 ਤੱਕ ਅੱਪੜ ਗਈ। ਜਦਕਿ ਏਸ਼ੀਆ ਦੇ ਵਿਜ਼ੀਟਰਜ਼ ਦਾ ਅੰਕੜਾ 12,100 ਨਾਲੋਂ 33,700 ਤੱਕ ਅੱਪੜ ਗਿਆ। ਪਰ ਇਹ ਦੋਵੇਂ ਅੰਕੜੇ ਵੀ ਮਾਰਚ 2019 ਦੇ ਪੱਧਰ ਨਾਲੋਂ ਘੱਟ ਸਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ