Welcome to Canadian Punjabi Post
Follow us on

01

July 2025
 
ਕੈਨੇਡਾ

ਯੂਕਰੇਨੀਅਨ ਮਿਲਟਰੀ ਦੀ ਮਦਦ ਲਈ ਕੈਨੇਡਾ ਭੇਜੇਗਾ ਹੋਰ ਅਸਲਾ ਤੇ ਗੋਲੀ ਸਿੱਕਾ : ਆਨੰਦ

May 24, 2022 10:59 PM

ਓਟਵਾ, 24 ਮਈ (ਪੋਸਟ ਬਿਊਰੋ) : ਕੈਨੇਡਾ ਵੱਲੋਂ ਯੂਕਰੇਨੀਅਨ ਮਿਲਟਰੀ ਦੀ ਮਦਦ ਲਈ 20,000 ਰੌਂਦ ਤੇ ਹੋਰ ਅਸਲਾ ਤੇ ਗੋਲੀ ਸਿੱਕਾ ਯੂਕਰੇਨ ਭੇਜਿਆ ਜਾ ਰਿਹਾ ਹੈ।
ਫੈਡਰਲ ਸਰਕਾਰ ਅਨੁਸਾਰ ਇਸ ਗੋਲੀ ਸਿੱਕੇ ਨੂੰ ਭੇਜਣ ਉੱਤੇ 98 ਮਿਲੀਅਨ ਡਾਲਰ ਖਰਚ ਆਵੇਗਾ। ਇਸ ਤਹਿਤ 155 ਐਮਐਮ ਕੈਲੀਬਰ ਦੇ ਗੋਲੀ ਸਿੱਕੇ ਦੇ ਨਾਲ ਨਾਲ ਫਿਊਜਿ਼ਜ ਤੇ ਚਾਰਜ ਬੈਗਜ਼ ਵੀ ਭੇਜੇ ਜਾਣਗੇ। ਆਰਟਿਲਰੀ ਅਮਰੀਕਾ ਵੱਲੋਂ ਭੇਜੀ ਜਾਵੇਗੀ ਤੇ 2022 ਦੇ ਫੈਡਰਲ ਬਜਟ ਵਿੱਚ ਰਾਖਵੇਂ ਰੱਖੇ ਗਏ 500 ਮਿਲੀਅਨ ਡਾਲਰ ਫੰਡਾਂ ਦੇ ਰੂਪ ਵਿੱਚ ਕੰਮ ਆਉਣਗੇ।
ਇਨ੍ਹਾਂ ਰੌਂਦਾਂ ਦੀ ਵਰਤੋਂ ਤੋਪਖਾਨੇ ਦੀਆਂ ਗੰਨਜ਼, ਜਿਨ੍ਹਾਂ ਵਿੱਚ ਐਮ777 ਹੋਵਿਟਜ਼ਰਜ਼ ਕੈਨੇਡਾ ਵੱਲੋਂ ਪਹਿਲਾਂ ਹੀ ਭੇਜੀਆਂ ਜਾ ਚੁੱਕੀਆਂ ਹਨ, ਵਿੱਚ ਵੀ ਕੀਤੀ ਜਾ ਸਕਦੀ ਹੈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਯੂਕਰੇਨੀਅਨ ਸਕਿਊਰਿਟੀ ਫੋਰਸਿਜ਼ ਨੂੰ ਦਿੱਤੀ ਜਾ ਚੁੱਕੀ ਹੈ।
ਰੱਖਿਆ ਮੰਤਰੀ ਅਨੀਤਾ ਆਨੰਦ ਨੇ ਮੰਗਲਵਾਰ ਨੂੰ ਵਿਕਟੋਰੀਆ, ਬੀਸੀ ਵਿੱਚ ਯੂਕਰੇਨੀਅਨ ਕਲਚਰਲ ਸੈਂਟਰ ਵਿਖੇ ਇਹ ਐਲਾਨ ਕੀਤਾ ਗਿਆ। ਇਸ ਮੌਕੇ ਆਨੰਦ ਨੇ ਆਖਿਆ ਕਿ ਆਪਣੇ ਪੂਰਬੀ ਖੇਤਰ ਨੂੰ ਬਚਾਉਣ ਲਈ ਰੂਸ ਨਾਲ ਜਾਰੀ ਯੂਕਰੇਨ ਦੀ ਤਾਜ਼ਾ ਲੜਾਈ ਵਿੱਚ ਵਾਧੂ ਫੌਜੀ ਸਹਾਇਤਾ ਕਾਫੀ ਅਹਿਮੀਅਤ ਰੱਖਦੀ ਹੈ। ਉਨ੍ਹਾਂ ਆਖਿਆ ਕਿ ਇਸ ਮਦਦ ਨੂੰ ਜਲਦ ਤੋਂ ਜਲਦ ਯੂਕਰੇਨ ਪਹੁੰਚਾਉਣ ਲਈ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ