Welcome to Canadian Punjabi Post
Follow us on

19

March 2024
 
ਅੰਤਰਰਾਸ਼ਟਰੀ

ਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧ

May 23, 2022 11:31 PM

ਟੋਕੀਓ, 23 ਮਈ, (ਪੋਸਟ ਬਿਊਰੋ)- ਜਾਪਾਨ ਦੀ ਧਰਤੀ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੀਨ ਨੂੰ ਸਾਫ਼ ਅਤੇ ਸਖ਼ਤ ਸੰਦੇਸ਼ ਦਿੱਤਾ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਹਾਜ਼ਰੀ ਵਿੱਚ ਕਿਹਾ ਕਿ ਭਾਰਤ ਇੰਡੋ-ਪੈਸਿਫਿਕ ਮਹਾਸਾਗਰ ਖੇਤਰ ਨੂੰ ਮੁਕਤ ਤੇ ਖੁੱਲ੍ਹਾ ਰੱਖਣ ਲਈ ਵਚਨਬੱਧ ਹੈ ਤੇ ਸਹਿਯੋਗੀ ਦੇਸ਼ਾਂ ਨਾਲ ਆਰਥਿਕ ਸਬੰਧ ਮਜ਼ਬੂਤ ਕਰ ਕੇ ਸਮੂਹਿਕ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦਾ ਮਾਹੌਲ ਰੱਖਣ ਦਾ ਹਾਮੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਇੰਡੋ-ਪੈਸਿਫਿਕ ਇਕਨਾਮਿਕ ਫ੍ਰੇਮਵਰਕ ਫਾਰ ਪ੍ਰੋਸਪੈਰਿਟੀ (ਆਈਪੀਈਐੱਫ) ਮੁਹਿੰਮ ਸ਼ੁਰੂ ਕਰਨ ਮੌਕੇਇਹ ਗੱਲ ਕਹੀ। ਇਹ ਮੁਹਿੰਮ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਚਲਾਈ ਹੈ, ਜਿਸ ਵਿਚ ਭਾਰਤ ਤੇ ਅਮਰੀਕਾ ਸਮੇਤ ਕੁਲ 12 ਦੇਸ਼ ਹਨ। ਆਰਥਿਕ ਤਾਣੇ-ਬਾਣੇ ਨਾਲ ਚੀਨ ਨੂੰ ਨੇੜੇ ਜਾ ਕੇ ਘੇਰਨ ਦੀ ਤਿਆਰੀ ਵਿੱਚ ਅਮਰੀਕਾ ਨੇ ਮਿਲਦੀਸੋਚ ਵਾਲੇ ਦੇਸ਼ਾਂ ਨਾਲ ਮਿਲ ਕੇ ਸਵੱਛ ਊਰਜਾ ਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਤੇ ਡਿਜੀਟਲ ਟ੍ਰੇਡ ਅੱਗੇ ਵਧਾਉਣ ਦੀ ਮੁਹਿੰਮ ਛੇੜੀ ਹੈ। ਇੰਡੋ-ਪੈਸਿਫਿਕ ਇਕੋਨਾਮਿਕ ਫ੍ਰੇਮਵਰਕ ਫਾਰ ਪ੍ਰੋਸਪੇਰਿਟੀ ਨਾਂ ਦੀ ਮੁਹਿੰਮ ਚੀਨ ਦੀਨੀਤੀ ਦਾ ਜਵਾਬ ਹੈ, ਜਿਸ ਵਿਚ ਭਾਰਤ, ਆਸਟਰੇਲੀਆ, ਇੰਡੋਨੇਸ਼ੀਆ, ਦੱਖਣੀ ਕੋਰੀਆ, ਮਲੇਸ਼ੀਆ, ਨਿਊਜ਼ੀਲੈਂਡ, ਫਿਲਪੀਨ, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਸ਼ਾਮਲ ਹਨ।
ਅੱਜ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਈਪੀਈਐੱਫ ਨਾਲਇੰਡੋ-ਪੈਸਿਫਿਕ ਖੇਤਰ ਵਿਸ਼ਵ ਪੱਧਰ ਦੀ ਆਰਥਿਕ ਤਰੱਕੀ ਦੀ ਅਗਵਾਈ ਕਰੇਗਾ। ਸਹੀ ਅਰਥਾਂ ਵਿੱਚ ਇਸ ਵਿਚਲੇ 12 ਦੇਸ਼ ਦੁਨੀਆ ਦੇ ਵਿਕਾਸ ਦਾ ਇੰਜਣ ਬਣਨਗੇ, ਜਿਸ ਲਈ ਮਿਲ ਕੇ ਇੰਡੋ-ਪੈਸਿਫਿਕ ਖੇਤਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਪਾਰਦਰਸ਼ੀ ਅਤੇ ਨਿਯਮਬੱਧ ਕਾਰਜਸ਼ੈਲੀ ਨਾਲ ਉਨ੍ਹਾਂ ਚੁਣੌਤੀਆਂ ਨੂੰ ਖ਼ਤਮ ਕਰਨਾ ਹੋਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ ਨਾਈਜਰ ਦੀ ਫੌਜ ਦੀ ਪੈਂਟਾਗਨ ਨੂੰ ਕਿਹਾ, ਅਮਰੀਕੀ ਫੌਜੀਆਂ ਦਾ ਦੇਸ਼ 'ਚ ਰਹਿਣ ਦਾ ਹੁਣ ਕੋਈ ਮਤਲਬ ਨਹੀਂ ਮੋਟਰਸਾਈਕਲ ਨਾਲ ਟੱਕਰ ਤੋਂ ਬਾਅਦ ਬੇਕਾਬੂ ਹੋ ਕੇ 'ਚ ਬੱਸ ਹਾਦਸੇ ਦਾ ਸਿ਼ਕਾਰ, 21 ਯਾਤਰੀਆਂ ਦੀ ਮੌਤ, 38 ਜ਼ਖਮੀ ਟਰੰਪ ਨੇ ਕਿਹਾ: ਮੈਨੂੰ ਨਾ ਚੁਣਿਆ ਗਿਆ ਤਾਂ ਖੂਨ-ਖਰਾਬਾ ਹੋਵੇਗਾ ਇਟਲੀ ਨੇ ਕਿਹਾ, ਜੇਕਰ ਯੂਕਰੇਨ 'ਚ ਨਾਟੋ ਫੌਜ ਭੇਜੀ ਗਈ ਤਾਂ ਵਿਸ਼ਵ ਯੁੱਧ ਹੋਵੇਗਾ ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੇ ਸੀਏਏ ਕਾਨੂੰਨ ਨੂੰ ਲਾਗੂ ਕਰਨ ਦੇ ਤਰੀਕੇ 'ਤੇ ਨਜ਼ਰ ਰੱਖ ਰਹੇ ਹਾਂ ਰਮਜ਼ਾਨ ਮੌਕੇ ਫਲਸਤੀਨੀਆਂ 'ਤੇ ਇਜ਼ਰਾਈਲ ਦਾ ਹਵਾਈ ਹਮਲਾ, 29 ਲੋਕਾਂ ਦੀ ਮੌਤ ਪੋਲੀਓ ਪਾਲ ਦਾ 78 ਸਾਲ ਦੀ ਉਮਰ 'ਚ ਦਿਹਾਂਤ ਹੁਣ ਰੇਲਵੇ ਲਾਈਨ ਰਾਹੀਂ ਇਰਾਨ ਨਾਲ ਜੁੜੇਗਾ ਰੂਸ, ਮੁੰਬਈ ਦਾ ਰਸਤਾ 10 ਦਿਨਾਂ 'ਚ ਤੈਅ ਹੋਵੇਗਾ