Welcome to Canadian Punjabi Post
Follow us on

27

June 2022
ਬ੍ਰੈਕਿੰਗ ਖ਼ਬਰਾਂ :
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾਹੈਰਾਨੀ ਵਾਲਾ ਖੁਲਾਸਾ: ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ ਨੋਟਾਂ ਦੇ ਭਰੇ ਬੈਗ ਪ੍ਰਵਾਨ ਕੀਤੇਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ
ਪੰਜਾਬ

ਟਰੱਸਟ ਦੇ ਰਿਕਾਰਡ ਕੀਪਰ ਦਾ ਬਿਆਨ: ਗੁੰਮ ਹੋਈਆਂ 120 ਫਾਈਲਾਂ ਦਫਤਰ ਤੋਂ ਹੀ ਮਿਲ ਗਈਆਂ

May 23, 2022 04:23 PM

ਜਲੰਧਰ, 23 ਮਈ (ਪੋਸਟ ਬਿਊਰੋ)- ਇੰਪਰੂਵਮੈਂਟ ਟਰੱਸਟ ਜਲੰਧਰ ਦੇ ਦਫਤਰ ਤੋਂ ਗੁੰਮ ਹੋਈਆਂ 120 ਫਾਈਲਾਂ ਦਾ ਕੇਸ ਦਰਜ ਕਰਨ ਪਿੱਛੋਂ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਸ ਵੱਲੋਂ ਕੀਤੀ ਗਈ ਜਾਂਚ ਵਿੱਚ ਪੂਰੀ ਸਾਜ਼ਿਸ਼ ਬਾਰੇ ਇੱਕ ਪਿੱਛੋਂ ਇੱਕ ਪਰਤਾਂ ਖੁੱਲ੍ਹਣ ਲੱਗੀਆਂ ਹਨ। ਪੁਲਸ ਨੂੰ ਟਰੱਸਟ ਦੇ ਰਿਕਾਰਡ ਬ੍ਰਾਂਚ ਦੇ ਇੰਚਾਰਜ ਕਪਿਲ ਸਿਆਲ ਵੱਲੋਂ ਦਿੱਤੇ ਲਿਖਤੀ ਬਿਆਨ ਵਿੱਚ ਇਸ ਪੂਰੇ ਮਾਮਲੇ ਦਾ ਸੱਚ ਸਾਹਮਣੇ ਆ ਗਿਆ ਹੈ।
ਪਤਾ ਲੱਗਾ ਹੈ ਕਿ ਦਫਤਰ ਵਿੱਚ ਚੱਲਦੀ ਆਪਸੀ ਲੜਾਈ ਦਾ ਪੂਰਾ ਮੁੱਦਾ ਸਾਜ਼ਿਸ਼ ਸੀ, ਜਿਸ ਦੇ ਸੂਤਰਧਾਰ ਅਜੇ ਸਸਪੈਂਡ ਹੋਏ ਸਾਬਕਾ ਈ ਓ ਪਰਮਿੰਦਰ ਸਿੰਘ ਗਿੱਲ ਸਨ। ਇਸ ਕਾਰਨ ਕਪਿਲ ਸਿਆਲ ਨੇ ਆਪਣੇ ਸਭ ਤੋਂ ਪਹਿਲੇ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ 120 ਫਾਈਲਾਂ ਬਾਰੇ ਕੇਸ ਦਰਜ ਕੀਤਾ ਗਿਆ ਹੈ, ਉਹ 120 ਫਾਈਲਾਂ ਉਸ ਨੂੰ ਦਫਤਰ ਤੋਂ ਮਿਲ ਗਈਆਂ ਹਨ। ਇਸ ਵਿੱਚ ਰਿਕਾਰਡ ਰੂਮ ਤੋਂ ਅਫਸਰਾਂ ਅਤੇ ਵੱਖ-ਵੱਖ ਬ੍ਰਾਂਚਾ ਦੇ ਮੁਲਾਜ਼ਮਾਂ ਦੇ ਟੇਬਲ ਉੱਤੇ ਪ੍ਰੋਸੈਸ ਵਿੱਚ ਚੱਲ ਰਹੀ ਫਾਈਲ ਨਾਲ ਸਾਰੀਆਂ ਫਾਈਲਾਂ ਉਨ੍ਹਾਂ ਦੇ ਕੋਲ ਆ ਗਈਆਂ ਹਨ। ਗੁੰਮ ਹੋਈਆਂ 120 ਫਾਈਲਾਂ ਦੀ ਰਿਪੋਰਟ ਉੱਤੇ ਰਿਕਾਰਡ ਕੀਪਰ ਦੇ ਸਾਈਨ ਹੋਣ ਬਾਰੇ ਉਸ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਗੁੰਮ ਫਾਈਲਾਂ ਦਾ ਰਿਕਾਰਡ ਬਣਾਇਆ ਸੀ, ਉਸ ਨੇ ਸਿਰਫ ਅਜੈ ਮਲਹੋਤਰਾ ਦੇ ਨਾਂਅ ਉੱਤੇ ਜਾਰੀ ਹੋਈ ਫਾਈਲ ਦਾ ਰਜਿਸਟਰ ਦੇਖਿਆ ਸੀ, ਪਰ ਇਸ ਵਿੱਚ ਜੋ ਫਾਈਲਾਂ ਰਿਕਾਰਡ ਵਿੱਚ ਵਾਪਸ ਆਉਣ ਦੀ ਰਿਪੋਰਟ ਹੈ, ਉਸ ਨੂੰ ਨਹੀਂ ਚੈਕ ਕੀਤਾ ਗਿਆ।
ਇਹੀ ਨਹੀਂ,ਦਸਖਤਾਂ ਦੇ ਰਿਕਾਰਡ ਕੀਪਰ ਦਾ ਕਹਿਣਾ ਹੈ ਕਿ ਉਸ ਵੇਲੇ ਦੇ ਈ ਓ ਨੇ ਉਨ੍ਹਾਂ ਨੂੰ ਬੁਲਾ ਕੇ ਸਿੱਧਾ ਦਸਖਤ ਕਰਨ ਨੂੰ ਕਿਹਾ ਅਤੇ ਰਿਪੋਰਟ ਉੱਤੇ ਹੋਰ ਵੀ ਮੁਲਾਜ਼ਮਾਂ ਦੇ ਦਸਖਤੇ ਸਨ ਅਤੇ ਸੀਨੀਅਰ ਅਧਿਕਾਰੀ ਦੇ ਕਹਿਣ ਉੱਤੇ ਮਨ੍ਹਾ ਨਹੀਂ ਕਰ ਸਕਿਆ ਅਤੇ ਬਗੈਰ ਰਿਪੋਰਟ ਪੜ੍ਹੇ ਦਸਖਤ ਕਰ ਦਿੱਤੇ। ਰਿਕਾਰਡ ਕੀਪਰ ਦੇ ਇਸ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਪੂਰੇ ਕੇਸ ਨੂੰ ਇੱਕ ਸਾਜ਼ਿਸ਼ ਬਣਾ ਕੇ ਪਰਚਾ ਦਰਜ ਕਰਾ ਦਿੱਤਾ ਗਿਆ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲ ਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦ ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀ ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ ਇੱਕ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਛੱਡੀ, ਦੂਸਰੇ ਮਾਨ ਨੇ ਜਿੱਤੀ ਟ੍ਰੇਂਡ ਪਾਇਲਟਾਂ ਦੀ ਕਮੀ: ਏਅਰ ਇੰਡੀਆ ਰਿਟਾਇਰਡ ਪਾਇਲਟਾਂ ਨੂੰ ਕਮਾਂਡਰ ਨਿਯੁਕਤ ਕਰੇਗੀ ਕੁੰਵਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਸਰਕਟ ਹਾਊਸ ਨੂੰ ਠੇਕੇ ਉਤੇ ਦੇਣ ਦਾ ਮੁੱਦਾ ਚੁੱਕਿਆ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਅਲਾਟੀ ਨੂੰ ਸਾਢੇ 10 ਲੱਖ ਦੇਣ ਦੇ ਹੁਕਮ ਹਾਈ ਕੋਰਟ ਨੇ ਪੁੱਛਿਆ: ਪੈਦਾ ਹੋਣ ਤੋਂ ਪਹਿਲਾਂ ਕਿਸੇ ਬੱਚੇ ਨੂੰ ਗੋਦ ਕਿਵੇਂ ਦਿੱਤਾ ਜਾ ਸਕਦੈ ਕੁੜੀ ਨੂੰ ਨੌਕਰੀ ਤੇ ਭਰਾ ਨੂੰ ਕੈਨੇਡਾ ਭੇਜਣ ਬਹਾਨੇ 25 ਲੱਖ ਦੀ ਠੱਗੀ